ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਹੋਈ ਮੀਟਿੰਗ
ਜਲੰਧਰ 24 ਅਗਸਤ 2017 – ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸਰਮਾ ਨੇ ਅੱਜ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਓਵਰ ਲੋਡ ਵਾਹਨਾਂ ਖਿਲਾਫ਼ ਕਾਰਵਾਈ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਲਈ ਆਖਿਆ ਹੈ । ਅੱਜ ਇਥੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਅੰਦਰ ਅਕਸਰ ਓਵਰ ਲੋਡ ਵਾਹਨ ਦਾਖਲ ਹੁੰਦੇ ਹਨ ਜਿਸ ਨਾਲ ਹਾਦਸਿਆਂ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਓਵਰ ਲੋਡਿਡ ਵਾਹਨਾਂ ਨਾਲ ਵਾਪਰਣ ਵਾਲੇ ਹਾਦਸ਼ਿਆਂ ਤੋਂ ਬਚਾਅ ਲਈ ਅਜਿਹੇ ਵਾਹਨਾਂ ਖਿਲਾਫ਼ ਤੁਰੰਤ ਸਖਤ ਕਾਰਵਾਈ ਕਰਨ ਦੀ ਜਰੂਰਤ ਹੈ।ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਵਾਹਨਾਂ ਲਈ ਨਿਰਧਾਰਿਤ ਲੋਡ ਸਬੰਧੀ ਸਟਿੱਕਰ ਵਾਹਨਾਂ ’ਤੇ ਲਗਾਏ ਜਾਣ । ਸੇਫ਼ ਸਕੂਲ ਵਾਹਨ ਸਬੰਧੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਟਰੈਫਿਕ ਪੁਲਿਸ ਅਧਿਕਾਰੀਆਂ ਨੂੰ ਨਿਰਧਾਰਿਤ ਉਮਰ ਤੋਂ ਘੱਟ ਉਮਰ ਵਾਲੇ ਬੱਚਿਆਂ ਵਲੋਂ ਡਰਾਇਵਿੰਗ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਲਈ ਮਾਪਿਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਲਈ ਆਖਿਆ। ਉਨ੍ਹਾਂ ਵਿਦਿਆਰਥੀਆਂ ਨੂੰ ਲਿਜਾਣ ਵਾਲੇ ਆਟੋ ਰਿਕਸ਼ਾ,ਬੱਸਾਂ ਅਤੇ ਹੋਰ ਵਾਹਨਾਂ ’ਤੇ ਸਖਤ ਨਜ਼ਰਸਾਨੀ ਰੱਖਣ ਲਈ ਆਖਿਆ ਤਾਂ ਜੋ ਅਜਿਹੇ ਵਾਹਨਾਂ ਵਲੋਂ ਨਿਯਮਾਂ ਨੂੰ ਨਾ ਤੋੜਿਆ ਜਾ ਸਕੇ। ਡਿਪਟੀ ਕਮਿਸ਼ਨਰ ਵਲੋਂ ਆਰ.ਟੀ.ਏ.ਜ¦ਧਰ ਸ੍ਰੀ ਦਰਬਾਰਾ ਸਿੰਘ, ਸਹਾਇਕ ਕਮਿਸ਼ਨਰ ਪੁਲਿਸ (ਟ੍ਰੈਫਿਕ) ਅਤੇ ਪ੍ਰਾਇਮਰੀ ਤੇ ਸੈਕੰਡਰੀ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸ਼ਾਮਿਲ ਕਰਕੇ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਉਨਾਂ ਸਕੂਲਾਂ ਲਈ ਨਵੇਂ ਗੇਟ ਬਣਵਾਉਣ ਦੀਆਂ ਸੰਭਾਵਨਾਵਾਂ ਨੂੰ ਤਲਾਸ਼ੇਗੀ ਜਿਥੇ ਜ਼ਿਆਦਾ ਟਰੈਫਿਕ ਕਾਰਨ ਬੱਚਿਆਂ ਨੂੰ ਸਕੂਲ ਜਾਣ ਸਮੇਂ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਕੂਲਾਂ ਦਾ ਸਮਾਂ ਬਦਲਣ ਸਬੰਧੀ ਵੀ ਵਿਚਾਰ ਕੀਤਾ ਜਾਵੇਗਾ। ਇਸੇ ਤਰ੍ਹਾਂ ਏ.ਸੀ.ਪੀ.(ਟਰੈਫਿਕ) ਅਤੇ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਦੀ ਕਮੇਟੀ ਵਲੋਂ ਸ਼ਹਿਰ ਵਲੋਂ ਸੜਕਾਂ ’ਤੇ ਪੀਲੀ ਪੱਟੀ ਲਗਾਉਣ ਦੇ ਕੰਮ ਨੂੰ ਮੁਕੰਮਲ ਕਰਵਾਇਆ ਜਾਵੇਗਾ।
ਇਸੇ ਤਰ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਿਵਲ ਹਸਪਤਾਲ ਦੇ ਨਜ਼ਦੀਕ ਦੇ ਖੇਤਰ ਵਿਚੋਂ ਅਣ-ਅਧਿਕਾਰਤ ਕਬਜ਼ਿਆਂ ਨੂੰ ਹਟਾਉਣ ਅਤੇ ਟਰੈਫਿਕ ਲਾਈਟਾਂ ਵਿੱਚ ਸਮੇਂ ਦੇ ਤਾਲਮੇਲ ਨੂੰ ਬਣਾਉਣ ਲਈ ਆਖਿਆ ਗਿਆ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਅਵੇ। ਇਸ ਮੌਕੇ ਆਰ.ਟੀ.ਏ. ਦਰਬਾਰਾ ਸਿੰਘ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸੁਰਜੀਤ ਲਾਲ, ਸੁਰਿੰਦਰ ਸੈਣੀ, ਹਰਬੀਰ ਢਿਲੋਂ,ਐਸ.ਕੇ.ਕਪੂ, ਡਾ.ਰਮੇਸ਼ ਕੰਬੋਜ,ਤਰਸੇਮ ਕਪੂਰ ਤੇ ਹੋਰ ਹਾਜ਼ਰ ਸਨ।