ਫਗਵਾੜਾ 23 ਅਗਸਤ (ਪਰਵਿੰਦਰਜੀਤ ਸਿੰਘ)-ਅੱਜ ਫਗਵਾੜਾ ਪੁਲਿਸ ਨੂੰ ਵੱਡੀ ਸਫਲਤਾ ਉਸ ਵੇਲੇ ਹੱਥ ਲਗੀ ਜਦ ਐਸ.ਸੀ.ਪਰਮਿੰਦਰ ਸਿੰਘ ਭੰਡਾਲ ਦੀ ਅਗੁਵਾਈ ‘ਚ ਅਐਸ.ਐਚ.ਓ ਸੁਖਪਾਲ ਸਿੰਘ ਦੁਆਰਾ ਭੇਜੇ ਗਏ ਏ.ਐਸ.ਆਈ ਬਲਵਿੰਦਰ ਰਾਏ ਤੇ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਟੀ.ਪੁਆਂਇੰਟ ਪਟੇਲ ਨਗਰ ਵਿਖੇ ਨਾਕਾਬੰਦੀ ਦੋਰਾਨ ਇੱਕ ਵਿਅਕਤੀ ਨੂੰ 600 ਬੋਤਲਾਂ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ।ਗ੍ਰਿਫਤਾਰ ਹੌਏ ਵਿਅਕਤੀ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨਿਊ ਸੁਭਾਸ਼ ਨਗਰ, ਥਾਣਾ ਬਸਤੀ, ਲੁਧਿਆਣਾ ਦੇ ਰੂਪ ‘ਚ ਹੋਈ। ਪੁਲਿਸ ਨੇ ਜਦ ਕਾਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਕਾਰ ਵਿੱਚੋਂ 50 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਅਮਰਜੀਤ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ਼ ਕਰ ਲਿਆ ਹੈ।ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ, ਪੁਲਿਸ ਨੇ ਦੱਸਿਆ ਕਿ ਅਮਰਜੀਤ ਤੋਂ ਪੁਛਗਿਛ ਕਰਨ ‘ਤੇ ਸਮਗਲਿੰਗ ਨਾਲ ਜੁੜੇ ਲੋਕਾਂ ਦੇ ਖੁਲਾਸੇ ਹੋ ਸਕਦੇ ਹਨ।