ਅਮਲੋਹ, 23 ਅਗਸਤ (ਰਣਜੀਤ ਸਿੰਘ ਘੁੰਮਣ)-ਬਾਬਾ ਮਹਿਮੇ ਸ਼ਾਹੀ ਯੂਥ ਸਪੋਰਟਸ ਐਡ ਵੈਲਫੇਅਰ ਕਲੱਬ ਅਤੇ ਗ੍ਰਾਂਮ ਪੰਚਾਇਤ ਸਲਾਣਾ ਵੱਲੋਂ 26 ਅਗਸਤ ਨੂੰ ਇੱਕ ਦਿਨਾਂ 8 ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿਸਦੇ ਸਬੰਧ ਵਿੱਚ ਅੱਜ ਸਮੂਹ ਮੈਬਰਾਂ ਦੀ ਮੀਟਿੰਗ ਕਲੱਬ ਦੇ ਚੇਅਰਮੈਨ ਜਗਬੀਰ ਸਿੰਘ ਸਲਾਣਾ ਦੀ ਅਗਵਾਈ ਵਿੱਚ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਚੇਅਰਮੈਨ ਜਗਬੀਰ ਸਿੰਘ ਸਲਾਣਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਬੱਡੀ ਕੱਪ ਦੀਆਂ ਤਿਆਰੀਆਂ ਪੂਰੀਆਂ ਕਰ ਲਈਆ ਹਨ ਅਤੇ ਕਬੱਡੀ ਕੱਪ ਵਿੱਚ ਪੰਜਾਬ ਦੀਆਂ ਨਾਮਵਰ ਉਚ ਕੋਟੀ ਦੀਆਂ ਕਬੱਡੀ ਟੀਮਾਂ ਆਪਣੇ ਜੌਹਰ ਦਿਖਾਉਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ, ਪ੍ਰਦੇਸ਼ ਕਾਂਗਰਸ ਦੇ ਮੈਂਬਰ ਜਸਮੀਤ ਸਿੰਘ ਰਾਜਾ, ਜਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰਾਇਣਗੜ੍ਹ, ਅੰਮ੍ਰਿਤਪਾਲ ਸਿੰਘ ਟਿਵਾਣਾ ਜਿਲ੍ਹਾ ਪ੍ਰਧਾਨ ਜੱਟ ਮਹਾਂ ਸਭਾ, ਗੁਰਿੰਦਰਪਾਲ ਸਿੰਘ ਹੈਪੀ ਪ੍ਰਧਾਨ ਯੂਥ ਕਾਂਗਰਸ ਹਲਕਾ ਅਮਲੋਹ, ਰਾਜਿੰਦਰ ਸਿੰਘ ਬਿੱਟੂ ਪ੍ਰਧਾਨ ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ ਵਿਸੇਸ ਮਹਿਮਾਨ ਵਜੋਂ ਸਮੂਲੀਅਤ ਕਰਨਗੇ ਅਤੇ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗਚੇਅਰਮੈਨ ਨੇ ਕਿਹਾ ਕਿ ਕਬੱਡੀ ਕੱਪ ਵਿੱਚ ਪਹਿਲੇ ਸਥਾਂਨ ਉਤੇ ਆਉਣ ਵਾਲੀ ਟੀਮ ਨੂੰ 35000, ਦੂਸਰੇ 25000, ਤੀਸਰੇ 8100 ਅਤੇ ਚੌਥੇ ਸਥਾਂਨ ਹਾਸਲ ਕਰਨ ਵਾਲੀ ਟੀਮ ਨੂੰ 6100 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਬੈਸਟ ਰੇਡਰ ਅਤੇ ਬੇੈਸਟ ਜਾਫੀ ਨੁੂੰ 2100 ਦੀ ਰਾਸ਼ੀ ਨਾਲ ਸਨਮਾਨਿਆ ਜਾਵੇਗਾ ਅਤੇ ਪੰਜਾਬੀ ਲੋਕ ਗਾਇਕ ਤੇ ਫਿਲਮੀ ਅਦਾਕਾਰ ਤਰਸ਼ੇਮ ਜੱਸੜ ਦਾ ਵੀ ਵਿਸ਼ੇਸ਼ ਸਨਮਾਨ ਹੋਵੇਗਾ। ਇਸ ਮੌਕੇ ਤੇ ਪ੍ਰਧਾਨ ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਹਰਪ੍ਰੀਤ ਸਿੰਘ, ਬਾਬਾ ਬਹਾਦਰ ਸਿੰਘ, ਗੁਰਜੰਟ ਸਿੰਘ, ਹਰਦੀਪ ਸਿੰਘ, ਭਾਗ ਸਿੰਘ, ਗੁਰਪ੍ਰੀਤ ਸਿੰਘ ਗੁਗਲੀ, ਬਲਵੰਤ ਸਿੰਘ, ਲਾਲ ਸਿੰਘ, ਸਿਕੰਦਰ ਸਿੰਘ, ਪਰਮਿੰਦਰ ਸਿੰਘ, ਮਲਕੀਤ ਸਿੰਘ ਬਿੱਲਾ, ਮਨਦੀਪ ਕੁਮਾਰ, ਬਿਕਰਮਜੀਤ ਕੁਮਾਰ, ਨਵਦੀਪ ਕੁਮਾਰ, ਸੋਨੀ ਆਦਿ ਹਾਜਰ ਸਨ।