ਜਲਾਲਾਬਾਦ, 23 ਅਗਸਤ (ਸਚਿਨ ਮੋਂਗਾ, ਸੋਨੂੰ ਮਹੰਤ)-ਉਪਮੰਡਲ ਦੇ ਅਧੀਨ ਪੈਂਦੇ ਪਿੰਡ ਖੁੜੰਜ ਦੇ ਗੁਰੂਦੁਆਰਾ ਸ਼੍ਰੀ ਕਲਗੀਧਰ ਸਾਹਿਬ ’ਚ ਸੰਗਤਾਂ ਦੀ ਸਹੂਲੀਅਤ ਅਤੇ ਲੰਗਰ ਲਈ ਵਿਸ਼ੇਸ਼ ਤੌਰ ਤੇ ਬਰਤਨ ਭੇਂਟ ਕੀਤੇ ਗਏ। ਇਸ ਮੌਕੇ ਐਸਜੀਪੀਸੀ ਮੈਂਬਰ ਦਰਸ਼ਨ ਸਿੰਘ ਮੋਠਾਂਵਾਲਾ ਅਤੇ ਜੈਸਰਤ ਸਿੰਘ ਸੰਧੂ ਉਪ ਚੇਅਰਮੈਨ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਵਲੋਂ ਗੁਰੂਦੁਆਰਾ ਸਾਹਿਬ ਵਿੱਚ 100 ਥਾਲੀਆਂ, 100 ਗਲਾ, 100 ਚੱਮਚ ਭੇਂਟ ਕੀਤੇ ਗਏ। ਇਸ ਮੌਕੇ ਰਾਜਪ੍ਰੀਤ ਸਿੰਘ ਗਿੱਲ ਸਰਪੰਚ, ਗੁਰਪ੍ਰੀਤ ਸਿੰਘ ਗਿੱਲ, ਗੁਰਤੇਜ ਸਿੰਘ ਗਿੱਲ, ਸੁਰਿੰਦਰ ਸਿੰਘ, ਗੁਰਨਾਮ ਸਿੰਘ, ਗੁਰਤੇਜ ਸਿੰਘ ਗਿੱਲ, ਸੁਰਿੰਦਰ ਸਿੰਘ, ਗੁਰਨਾਮ ਸਿੰਘ ਮਾਨ, ਅਜੈਬ ਸਿੰਘ ਵਿਰਕ, ਜਸਵੀਰ ਸਿੰਘ ਬਰਾੜ੍ਹ,ਅਮਰਜੀਤ ਸਿੰਘ ਬਰਾੜ੍ਹ, ਡਾ. ਵੀਰ ਸਿੰਘ, ਬਲਦੇਵ ਸਿੰਘ ਪੰਚ, ਹਰਮੇਲ ਸਿੰਘ, ਕਸ਼ਮੀਰ ਸਿੰਘ, ਹਰਬੰਸ ਸਿੰਘ, ਸੁਖਮੰਦਰ ਸਿੰਘ ਆਦਿ ਮੌਜੂਦ ਸਨ।