ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ’ਚ ਗਮਾਡਾ ਨਾਲ ਜੁੜੀਆਂ 5 ਸੇਵਾਵਾਂ ਹੋਰ ਸ਼ਾਮਿਲ : ਧਰਮ ਪਾਲ ਗੁਪਤਾ

ਮਾਨਸਾ, 23 ਅਗਸਤ (ਵਕੀਲ ਬਾਂਸਲ, ਸ਼ਾਮ ਲਾਲ)-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਧਰਮ ਪਾਲ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਗਮਾਡਾ ਨਾਲ ਜੁੜੀਆਂ 5 ਹੋਰ ਸੇਵਾਵਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਚੱਲ ਰਹੇ ਸੇਵਾ ਕੇਂਦਰਾਂ ਤੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਪਹਿਲਾਂ ਦਿੱਤੀਆਂ ਜਾ ਰਹੀਆਂ 146 ਸੇਵਾਵਾਂ ਵਿੱਚ ਗਮਾਡਾ ਨਾਲ ਸਬੰਧਤ 5 ਸੇਵਾਵਾਂ ਹੋਰ ਹਾਸਲ ਕੀਤੀਆਂ ਜਾ ਸਕਣਗੀਆਂ। ਇਸ ਤਰ੍ਹਾਂ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਰਾਹੀਂ 151 ਸੇਵਾਵਾਂ ਆਮ ਲੋਕਾਂ ਨੂੰ ਮੁਹੱਈਆ ਹੋ ਸਕਣਗੀਆਂ। ਡਿਪਟੀ ਕਮਿਸ਼ਨਰ ਸ੍ਰੀ ਗੁਪਤਾ ਨੇ ਦੱਸਿਆ ਕਿ ਸੇਵਾ ਕੇਂਦਰਾਂ ਰਾਹੀਂ ਗਮਾਡਾ ਨਾਲ ਜੁੜੀਆਂ ਘਰੇਲੂ ਵਰਤੋਂ ਲਈ ਬਿਲਡਿੰਗ ਅਤੇ ਰੀਵਾਈਜ਼ਡ ਬਿਲਡਿੰਗ ਪਲਾਨ ਦੀ ਪ੍ਰਵਾਨਗੀ, ਵਪਾਰਕ ਵਰਤੋਂ ਵਾਸਤੇ ਬਿਲਡਿੰਗ ਅਤੇ ਰੀਵਾਈਜ਼ਡ ਬਿਲਡਿੰਗ ਪਲਾਨ ਦੀ ਪ੍ਰਵਾਨਗੀ, ਬਿਲਡਿੰਗ ਮੁਕੰਮਲ ਅਤੇ ਕਬਜਾ ਸਰਟੀਫਿਕੇਟ ਸਬੰਧੀ, ਇਤਰਾਜ਼ਹੀਣਤਾ ਸਰਟੀਫਿਕੇਟ, ਡੁਪਲੀਕੇਟ ਅਲਾਟਮੈਂਟ ਜਾਂ ਰੀ- ਅਲਾਟਮੈਂਟ ਪੱਤਰ ਅਤੇ ਜਲ ਸਪਲਾਈ ਤੇ ਸੀਵਰੇਜ ਦਾ ਕੁਨੈਕਸ਼ਨ ਲੈਣ ਸਬੰਧੀ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਹੋ ਸਕਣਗੀਆਂ।

Send this to a friend