30 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਕਾਰ ਸਮੇਤ ਕਾਬੂ

ਤਲਵੰਡੀ ਸਾਬੋ, 23 ਅਗਸਤ (ਰਾਮ ਰੇਸ਼ਮ ਨਥੇਹਾ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਅੱਜ ਨਾਰਕੋਟਿਕ ਸੈਲ ਨੂੰ ਉਦੋਂ ਭਾਰੀ ਸਫਲਤਾ ਮਿਲੀ ਜਦੋਂ ਨੇੜਲੇ ਪਿੰਡ ਫਤਹਿਗੜ੍ਹ ਨੌ ਆਬਾਦ ਕੋਲ ਨਾਕੇ ਲਾਗੇ ਕਥਿਤ ਨਸ਼ਾ ਤਸਕਰ ਪੁਲਿਸ ਨੂੰ ਦੇਖ ਕੇ ਕਾਰ ਛੱਡ ਕੇ ਭੱਜ ਗਏ ਜਿਸ ਵਿੱਚੋਂ 30 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਹੋਈ ਹੈ। ਦਰਜ ਮਾਮਲੇ ਅਨੁਸਾਰ ਨਾਰਕੋਟਿਕ ਸੈਲ ਦੇ ਏ.ਐਸ.ਆਈ ਗੋਰਾ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੁਖਬੀਰ ਦੇ ਆਧਾਰ ਤੇ ਪਿੰਡ ਫਤਿਹਗੜ ਨੌ ਅਬਾਦ ਨੇੜੇ ਨਾਕਾ ਲਗਾਇਆ ਹੋਈਆ ਸੀ ਕਿ ਰੋੜੀ ਰੋੜੀ ਵੱਲੋਂ ਆ ਰਹੀ ਇੱਕ ਮਾਰੂਤੀ ਗੱਡੀ ਨੰ: ਐਚ.ਆਰ.51 ਕਿਊ 4750 ਦੇ ਸਵਾਰ ਨਾਕਾ ਦੇਖ ਕੇ ਗੱਡੀ ਛੱਡ ਕੇ ਭੱਜ ਗਏ ।ਗੱਡੀ ਦੀ ਤਲਾਸ਼ੀ ਲੈਣ ਤੇ 30 ਡੱਬੇ ਦੇਸੀ ਸ਼ਰਾਬ ਹਰਿਆਣਾ ਹੀਰ ਮਾਰਕਾ ਬਰਾਮਦ ਕਰ ਲਈ।ਪੁਲਸ ਨੇ ਗੱਡੀ ਅਤੇ ਸਰਾਬ ਕਬਜੇ ਵਿੱਚ ਲੈ ਕੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਦੀ ਭਾਲ ਸੁਰੂ ਕਰ ਦਿੱਤੀ ਹੈ।ਏ.ਐਸ.ਆਈ ਗੋਰਾ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਜਲਦ ਫੜ ਲਿਆ ਜਾਵੇਗਾ।

Send this to a friend