ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾਂ ਵਿਖੇ ਸਭਿਆਚਾਰਕ ਪ੍ਰੋਗਰਾਮ ਪੇਸ਼

ਸੰਤ ਚਰਨਪੁਰੀ ਅਤੇ ਸ. ਰਵਿੰਦਰਜੀਤ ਸਿੰਘ ਬਿੰਦੀ ਵੱਲੋਂ ਸਮਾਜਿਕ ਕੁਰੀਤੀਆਂ ਖਤਮ ਕਰਨ ਦਾ ਸੱਦਾ

ਪੱਖੋ ਕਲਾਂ (ਬਰਨਾਲਾ), 21 ਅਗਸਤ – ਪਿਛਲੇ 36 ਸਾਲਾਂ ਤੋਂ ਇਲਾਕੇ ਵਿੱਚ ਵਿੱਦਿਆ ਦਾ ਚਾਨਣ ਵੰਡ ਰਹੀ ਮਸ਼ਹੂਰ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਬ੍ਰਹਮਲੀਨ ਸੰਤ ਬਾਬਾ ਲੌਂਗਪੁਰੀ ਜੀ ਅਤੇ ਸੰਤ ਬਚਨਪੁਰੀ ਦੇ ਸਾਲਾਨਾ ਜੋੜ ਮੇਲੇ ਤੇ ਸੰਸਥਾ ਦੇ ਪ੍ਰਧਾਨ ਸੰਤ ਬਾਬਾ ਚਰਨਪੁਰੀ, ਮੈਨੇਜਿੰਗ ਟਰੱਸਟੀ ਸ੍ਰ: ਰਵਿੰਦਰਜੀਤ ਸਿੰਘ ਬਿੰਦੀ ਦੀ ਯੋਗ ਅਗਵਾਈ ਹੇਠ ਸਕੂਲ ਦਾ ਸਾਲਾਨਾ ਸੱਭਿਆਚਰਕ ਪ੍ਰੋਗਰਾਮ ਕਰਵਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਬਾਬਾ ਜੀ ਅਤੇ ਸਮੂਹ ਮੈਨੇਜਮੈਂਟ ਕਮੇਟੀ, ਸਟਾਫ ਦੁਆਰਾ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਸੱਭਿਆਚਾਰਕ ਪ੍ਰੋਗਰਾਮ ਦੇ ਪਹਿਲੇ ਦਿਨ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੇ ਆਪਣੀ ਪੇਸ਼ਕਾਰੀ ਪੇਸ਼ ਕੀਤੀ । ਪ੍ਰੋਗਰਾਮ ਦੀ ਸ਼ੁਰਆਤ ਬੱਚਿਆਂ ਦੁਆਰਾ ਸ਼ਬਦ ਗਾਇਨ ਕਰਕੇ ਕੀਤੀ ਗਈ। ਇਸ ਤੋਂ ਬਾਅਦ ਬੱਚਿਆਂ ਨੇ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆ । ਬੱਚਿਆਂ ਨੇ ਅੱਜ ਦੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ਲਈ ਸਮਾਜ ਨੂੰ ਸੱਦਾ ਦਿੱਤਾ। ਇਸ ਮੌਕੇ ਪ੍ਰੋਗਰਾਮ ਵਿੱਚ ਵਿਸ਼ੇਸ ਮਹਿਮਾਨ ਦੇ ਤੌਰ ਤੇ ਪਹੁੰਚੇ ਸ੍ਰ. ਜੋਗਿੰਦਰ ਸਿੰਘ ਪੰਜਗਰਾਈਆਂ, ਮਲਕੀਤ ਸਿੰਘ ਚੀਮਾ (ਮੁੱਖ ਥਾਣਾ ਅਫਸਰ ਰੁੜੇਕੇ ਕਲਾਂ) ਸਿੰਘ, ਸਮੂਹ ਮੈਨੇਜਮੈਂਟ ਅਤੇ ਸਟਾਫ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾਗਿਆ। ਇਸ ਮੌਕੇ ਸਮੂਹ ਕਮੇਟੀ ਮੈਂਬਰਾਨ ਸ੍ਰ. ਸੁਖਦੇਵ ਸਿੰਘ, ਮਾਸਟਰ ਗਲੋਦਰ ਖਾਨ, ਸ੍ਰ. ਮਲਕੀਤਸਿੰਘ, ਸੂਬੇਦਾਰ ਹਰਭਜਨ ਸਿੰਘ, ਸ੍ਰ. ਗੁਰਜੰਟ ਸਿੰਘ ਮਾਨ, ਸ੍ਰ. ਜਗਮੇਲ ਸਿੰਘ , ਲੈਕਚਰਾਰ ਜਗਮੇਲ ਸਿੰਘ, ਸ੍ਰ. ਬਲਦੇਵ ਸਿੰਘ, ਦੀਵਾਨ ਚੰਦ, ਗੁਰਜੰਟ ਸਿੰਘ ਸਿੱਧੂ ,ਮਾਤਾ ਅਮਰਜੀਤ ਕੌਰ, ਸਕੂਲ ਪ੍ਰਿੰਸੀਪਲ ਬਲਵਿੰਦਰ ਕੌਰ, ਗੁਰਪ੍ਰੀਤ ਕੌਰ, ਸਜੀ ਥਾਮਸ, ਸੇਂਟ ਬਚਨ ਪੁਰੀ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਮੈਡਮ ਸੁਰਭੀ ਅਰੋੜਾ, ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਅਤੇ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦਾ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਮੋਰਿੰਡਾ, 22 ਅਗਸਤ (ਹਰਜਿੰਦਰ ਸਿੰਘ ਛਿੱਬਰ)- ਭਾਰਤੀ ਜੀਵਨ ਬੀਮਾ ਨਿਗਮ ਦੇ ਅਧਿਕਾਰੀਆਂ , ਕਰਮਚਾਰੀਆਂ ਅਤੇ ਫੀਲਡ ਸਟਾਫ ਵਲੋਂ ਜੈ ਕ੍ਰਿਸ਼ਨ ਰੈਨਾ ਸ਼ਾਖਾ ਪ੍ਰਬੰਧਕ ਦੀ ਅਗਵਾਈ ਵਿਚ ਵਿਸ਼ਾਲ ਰੈਲੀ ਕਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਰਨ ਸਿੰਘ ਮੁੱਖ ਪ੍ਰਬੰਧਕ ਨੇ ਦਸਿਆ ਕਿ ਜੇ. ਕੇ ਰੈਨਾ ਸ਼ਾਖਾ ਪ੍ਰਬੰਧਕ ਦੀ ਅਗਵਾਈ ਵਿਚ ਭਾਰਤੀ ਜੀਵਨ ਬੀਮਾ ਨਿਗਮ ਦੇ ਅਧਿਕਾਰੀਆਂ , ਕਰਮਚਾਰੀਆਂ ਅਤੇ ਫੀਲਡ ਸਟਾਫ ਵਲੋਂ ਕਢੀ ਗਈ ਰੈਲੀ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਐਲ.ਆਈ.ਸੀ. ਦੀ ਬੀਮਾਂ ਡਾਇਮੰਡ ਪਾਲਿਸੀ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਪਾਲਿਸੀ ਅਗਸਤ ਮਹੀਨੇ ਦੇ ਅਖ਼ੀਰ ਵਿੱਚ ਬੰਦ ਹੋਣ ਜਾ ਰਹੀ ਹੈ ਇਸ ਦਾ ਆਮ ਲੋਕਾਂ ਨੂੰ ਲਾਭ ਮਿਲ ਸਕੇ ਇਸ ਲਈ ਜੈ ਕ੍ਰਿਸ਼ਨ ਰੈਨਾ ਮੁੱਖ ਸ਼ਾਖਾ ਪ੍ਰਬੰਧਕ ਵੱਲੋਂ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਰੈਲੀ ਦੌਰਾਨ ਐਲ.ਆਈ.ਸੀ. ਅਧਿਕਾਰੀ ਜੀਵਨ ਬੀਮਾ ਡਾਈਮੰਡ ਟੋਪੀ ਪਾ ਕੇ ਹੱਥਾਂ ਵਿੱਚ ਬੈਨਰ ਫ਼ੜ੍ਹ ਕੇ ਅਤੇ ਸ਼ਹਿਰ ਦੇ ਮੁਖ ਬਾਜਾਰਾਂ ਵਿਚ ਘੁੰਮੇ। ਇਹ ਰੈਲੀ ਭਾਰਤੀ ਜੀਵਨ ਬੀਮਾ ਨਿਗਮ ਦੇ ਦਫਤਰ ਤੋਂ ਸ਼ੁਰੂ ਹੋ ਕੇ ਮੇਨ ਬਾਜਾਰ, ਖੂਹ ਵਾਲਾ ਚੌਂਕ, ਮਿਉਂਸਪਲ ਕੋਂਸਲ ਦਫਤਰ, ਗੁਰਦੁਆਰਾ ਸ਼ੀਸ਼ ਗੰਜ ਸਾਹਿਬ, ਸ੍ਰੀ ਵਿਸ਼ਵਕਰਮਾ ਚੌਂਕ ਅਤੇ ਬਸ ਸਟੈਂਡ ਤੋਂ ਹੁੰਦਾ ਹੋਇਆ ਵਾਪਿਸ ਜੀਵਨ ਬੀਮਾ ਦਫ਼ਤਰ ਪੁਜ ਕੇ ਸਮਾਪਤ ਹੋਈ। ਇਸ ਦੌਰਾਨ ਸਟਾਫ ਨੇ ਬੀਮਾ ਡਾਇਮੰਡ ਪਾਲਿਸੀ ਦੇ ਪੈਂਫਲੈਂਟ ਬਾਜਾਰ ਦੀਆਂ ਸਾਰੀਆਂ ਦੁਕਾਨਾਂ ਅਤੇ ਰਾਹਗੀਰਾਂ ਨੂੰ ਵੰਡੇ। ਜੇ. ਕੇ ਰੈਨਾ ਸ਼ਾਖਾ ਪ੍ਰਬੰਧਕ ਨੇ ਲੋਕਾਂ ਨੂੰ ਬੀਮਾ ਡਾਇਮੰਡ ਪਾਲਿਸੀ ਦੀਆਂ ਵਿਸ਼ੇਸ਼ਤਾਵਾਂ ਵਾਰੇ ਦਸਿਆ ਅਤੇ ਉਨ੍ਹਾਂ ਕਿਹਾ ਕਿ ਇਹ ਪਾਲਿਸੀ 31-08-2017 ਨੂੰ ਬੰਦ ਹੋਣ ਜਾ ਰਹੀ ਹੈ ਇਸ ਲਈ ਪਾਲਿਸੀ ਦਾ ਲਾਭ ਪ੍ਰਾਪਤ ਕਰਨ ਲਈ ਇਸ ਤਾਰੀਖ਼ ਤੋਂ ਪਹਿਲਾਂ ਪਹਿਲਾਂ ਪਾਲਿਸੀ ਦੀ ਖ਼ਰੀਦ ਕਰ ਲਵੋ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਜਗਜੋਤ ਸਿੰਘ, ਕੇਵਲ ਸਿੰਘ, ਯਾਦਵਿੰਦਰ ਸਿੰਘ, ਹਰੀਸ਼ ਮਹਿਰਾ, ਕੰਵਲਰਾਜ ਭਾਟੀਆ, ਪ੍ਰੋਮਿਲਾ ਕੁਮਾਰੀ, ਜਸਵਿੰਦਰ ਸਿੰਘ ਸਾਕਾ, ਹਰਬੰਸ ਸਿੰਘ, ਰਿੰਤੂ ਸ਼ਰਮਾ, ਵਿਨਿਤ ਗੋਇਲ, ਰਮਨਦੀਪ ਕੌਰ, ਪ੍ਰਿਯਕਾ ਪਠਾਣੀਆ, ਸਤ ਪ੍ਰਕਾਸ਼, ਪਵਿਤਰ ਸਿੰਘ, ਬਲਵਿੰਦਰ ਸਿੰਘ, ਪਵਨ ਕੁਮਾਰ, ਕਸ਼ਮੀਰੀ , ਅਸ਼ੀਸ਼ ਦਾਸ, ਚਰਨਜੀਤ ਸਿੰਘ , ਹਰਮੇਲ ਸਿੰਘ, ਅਨਿਲ ਕੁਮਾਰ, ਰਣਜੀਤ ਸਿੰਘ ਅਤੇ ਚੰਦਨ ਮਹਿਤਾ ਹਾਜ਼ਰ ਸਨ।

Send this to a friend