ਭਾਈ ਰੂਪਾ, 21 ਅਗਸਤ (ਜਸਪਾਲ ਸਿੰਘ, ਜਜਵੀਰ ਜਲਾਲ)- ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਹਲਕਾ ਰਾਮਪੁਰਾ ਫੂਲ ਤੋਂ ਚੁਣੇ ਗਏ ਹਲਕਾ ਵਿਧਾਇਕ ਸ. ਗੁਰਪ੍ਰੀਤ ਸਿੰਘ ਕਾਂਗੜ ਜੀ ਦੀ ਜਿਤ ਦੀ ਖ਼ੁਸੀ ਵਿਚ ਪਿੰਡ ਭਾਈ ਰੂਪਾ ਦੇ ਕਾਂਗਰਸੀ ਵਰਕਰਾਂ ਵਲੋਂ ਸ੍ਰੀ ਗੁਰਦੁਆਰਾ ਸਾਹਿਬ ਕਾਲੇਬਾਗ ਭਾਈ ਰੂਪਾ ਵਿਖੇ ਸ੍ਰੀ ਆਖੰਡ ਪਾਠ ਪਰਾਅਰੰਭ ਕਰਵਾਏ ਗਏ ਸਨ।ਜਿਨਾਂ ਦੇ ਕਲ ਸੋਮਵਾਰ ਨੂੰ ਭੋਗ ਪਾਏ ਗਏ ਭੋਗ ਉਪਰੰਤ ਹਲਕਾ ਵਿਧਾਇਕ ਸ: ਗੁਰਪ੍ਰੀਤ ਸਿੰਘ ਕਾਂਗੜ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।ਉਹਨਾਂ ਨਾਲ ਹੋਰ ਵੀ ਉਘੇ ਲੀਡਰਾਂ ਵਲੋਂ ਅਰਦਾਸ ਵਿਚ ਸ਼ਾਮਿਲ ਹੋ ਕੇ ਗੁਰੂ ਜੀ ਕੋਲੋ ਅਸ਼ੀਰਵਾਦ ਪ੍ਰਾਪਤ ਕੀਤਾ। ਭਾਈ ਰੂਪਾ ਦੇ ਆਸ ਪਾਸ ਦੇ ਪਿੰਡਾਂ ਵਿਚ ਕਾਂਗਰਸੀ ਆਗੂ ਅਤੇ ਵਰਕਰ ਵੀ ਮੌਜੂਦ ਹੋਏ।ਸ: ਕਾਂਗੜ ਵਲੋਂ ਭੋਗ ਉਪਰੰਤ ਪਿੰਡ ਵਾਲਿਆਂ ਦੀ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਵਾਇਆ ਕਿ ਜੋ ਕਾਲੇਬਾਗ ਸ੍ਰੀ ਗੁਰਦਬਾਰਾ ਸਾਹਿਬ ਨੂੰ ਸੜਕ ਜਾਂਦੀ ਹੈ ਉਸ ਨੂੰ ਜਲਦੀ ਹੀ ਚੌੜੀ ਸੜਕ ਕਰਵਾਉਣ ਦਾ ਵੀ ਭਰੋਸਾ ਦਵਾਇਆ।ਪਿੰਡ ਦੇ ਸਾਰੇ ਵਰਕਰਾਂ ਵਲੋਂ ਸ੍ਰ:ਗੁਰਪ੍ਰੀਤ ਸਿੰਘ ਕਾਂਗੜ ਜੀ ਦਾ ਇਹ ਮੰਗ ਪੂਰੀ ਕਰਨ ਤੇ ਧੰਨਵਾਦ ਕੀਤਾ।ਇਸ ਮੌਕੇ ਗੋਰਾ ਸਿੰਘ ਜਵੰਧਾ,ਤੀਰਥ ਸਿੰਘ ਸਿਧੂ,ਅਜੈਬ ਸਿੰਘ ਧਾਲੀਵਾਲ,ਗੁਰਚਰਨ ਸਿੰਘ ਧਾਲੀਵਾਲ,ਧਰਮ ਸਿੰਘ ਖਾਲਸਾ,ਪਰਮ ਸਿੰਘ ਨੰਬਰਦਾਰ,ਹਰਪ੍ਰੀਤ ਸਿੰਘ,ਹਰਬੰਸ ਸਿੰਘ ਗਾਹਲਾ,ਗੁਰਮੇਲ ਸਿੰਘ ਮੰਡੇਰ,ਹਰੀ ਸਿੰਘ ਸਿਧੂ,ਮਨਜੀਤ ਸਿੰਘ,ਕਮਲ ਸਟੂਡੀਓ,ਬਲਜੀਤ ਸਿੰਘ,ਵਿਨੋਦ ਕੁਮਾਰ,ਸੁਸਇਟੀ ਪ੍ਰਧਾਨ ਮੰਦਰ ਸਿੰਘ,ਮਘਰ ਸਿੰਘ ਔਜਲਾ ਬੁਰਜ ਗਿਲ,ਗੁਰਪ੍ਰੀਤ ਸਿੰਘ ਔਜਲਾ,ਗਗਨਦੀਪ ਸਿੰਘ ਗਿਲ ਅਤੇ ਛਿੰਦਾ ਬਾਬੇ ਕਾ ਆਦਿ ਹਾਜ਼ਿਰ ਸਨ।