ਬਟਾਲਾ, 20 ਅਗਸਤ (ਰਛਪਾਲ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਉਦਮ ਸਦਕਾ ਘੁਮਾਣ ਦੇ ਵਿਕਾਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੀਆਂ ਮੰਗਾਂ ਪ੍ਰਵਾਨ ਹੋਣ ਤੇ ਹਲਕੇ ਦੇ ਸੀਨੀਆਰ ਕਾਂਗਰਸੀ ਆਗੂਆਂ ਵੱਲੋਂ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਧੰਨਵਾਦ ਕੀਤਾ ਹੈ। ਅੱਜ ਕਸਬਾ ਘੁਮਾਣ ਵਿੱਚ ਸੀਨੀਅਰ ਕਾਂਗਰਸੀ ਅਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਪਾਰ ਸੈਲ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਨਿੰਦੀ ਦੇ ਦਫ਼ਤਰ ਵਿੱਚ ਹੋਈ ਜਿਸ ਵਿੱਚ ਮਾ. ਗੁਰਨਾਮ ਸਿੰਘ ਅਠਵਾਲ, ਸਰਪੰਚ ਮਨਦੀਪ ਸਿੰਘ ਮਹਿਕਮ, ਡਾ. ਸਤਨਾਮ ਸਿੰਘ ਸੱਤੀ, ਸਾਬਕਾ ਸਰਪੰਚ ਹਰਬੰਸ ਸਿੰਘ ਘੁਮਾਣ ਆਦਿ ਹਾਜ਼ਰ ਹੋਏ। ਇਸ਼ ਮੌਕੇ ਨਰਿੰਦਰ ਸਿੰਘ ਨਿੰਦੀ ਨੇ ਦੱਸਿਆ ਕਿ ਘੁਮਾਣ ਦੇ ਵਿਕਾਸ ਲਈ ਮੁੱਖ ਮੰਗ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ਼ ਪਾਉਣ ਦੀ ਸੀ ਅਤੇ ਦੂਸਰੀ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਘੁਮਾਣ ਵਿਖੇ ਸਥਿਤ ਸਰਕਾਰੀ ਹਸਪਤਾਲ ਨੂੰ ਪੂਰਨ ਵੱਡੇ ਹਸਪਤਾਲ ਦਾ ਦਰਜ਼ਾ ਦੇਣਾ ਸੀ ਜਿਥੇ ਸਾਰੀਆਂ ਸਹੂਲਤਾਂ ਉਪਲੱਬਧ ਹੋਣ। ਇਨਾਂ ਮੁੱਖ ਮੰਗਾਂ ਨੂੰ ਮੁੱਖ ਮੰਤਰੀ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। ਜਿਸ ਦਾ ਐਲਾਨ 15 ਅਗਸਤ ਵਾਲੇ ਦਿਨ ਗੁਰਦਾਸਪੁਰ ਵਿਖੇ ਮੁੱਖ ਮੰਤਰੀ ਖੁਦ ਕਰ ਚੁੱਕੇ ਹਨ।