ਗੈਂਗਵਾਰ ਨਾਲ ਕੰਬਿਆ ਖੰਨਾ, ਗੈਂਗਸਟਰ ਗਾਂਧੀ ਦੇ ਭਰਾ ਦਾ ਕਤਲ

ਖੰਨਾ, 20 ਅਗਸਤ (ਕੇ.ਐਲ. ਸਹਿਗਲ)- ਖੰਨਾ ਦੇ ਮਸ਼ਹੂਰ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਦੀ ਐਤਵਾਰ ਸਵੇਰੇ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ।ਮਨਵਿੰਦਰ ਮਿੰਦੀ ਆਪਣੇ ਘਰ ਤੋਂ ਖੇਤ ਨੂੰ ਜਾ ਰਿਹਾ ਸੀ ਤਾਂ ਦੋ ਹਮਲਾਵਰਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ।ਅਜ ਸਵੇਰੇ ਜਦੋਂ ਗਾਂਧੀ ਗਰੁਪ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਅਤੇ ਗੈਂਗਸਟਰ ਰੁਪਿੰਦਰ ਗਾਂਧੀ ਦੇ ਵਡੇ ਭਰਾ ਮਨਵਿੰਦਰ ਮਿੰਦੀ ਆਪਣੇ ਖੇਤਾਂ ਵਿਚ ਫ਼ਸਲਾਂ ‘ਤੇ ਕੀਟਨਾਸ਼ਕ ਛਿੜਕਣ ਲਈ ਜਾ ਰਿਹਾ ਸੀ ਤਾਂ ਦੋ ਹਥਿਆਰਬੰਦ ਨੌਜਵਾਨਾਂ ਨੇ ਉਸ ’ਤੇ ਗੋਲੀਆਂ ਵਰ੍ਹਾ ਦਿਤੀਆਂ। ਇਸ ਨਾਲ ਮਨਵਿੰਦਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।ਹਮਲਾ ਕਰਨ ਤੋਂ ਬਾਅਦ ਦੋਵੇਂ ਹਮਲਾਵਰਾਂ ਨੇ ਮਲਵਿੰਦਰ ਦਾ ਹੀ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਮਨਵਿੰਦਰ ਦੇ ਭਤੀਜੇ ਨੂੰ ਪਤਾ ਲਗਾ ਤਾਂ ਉਸ ਨੇ ਹਮਲਾਵਰਾਂ ਦਾ ਪਿਛਾ ਕੀਤਾ। ਉਸ ਨੇ ਆਪਣੀ ਕਾਰ ਨਾਲ ਉਨ੍ਹਾਂ ਨੂੰ ਟਕਰ ਮਾਰ ਕੇ ਹੇਠਾਂ ਸੁਟ ਦਿਤਾ। ਜਦੋਂ ਤਕ ਉਹ ਕਾਰ ਮੋੜ ਕੇ ਵਾਪਿਸ ਆਇਆ ਤਾਂ ਹਮਲਾਵਰਾਂ ਨੇ ਰਸਤੇ ‘ਤੇ ਆਉਂਦੀ ਇਕ ਹੋਰ ਇਨੋਵਾ ਗਡੀ ਖੋਹ ਲਈ ਤੇ ਫਰਾਰ ਹੋ ਗਏ।

Send this to a friend