ਪ੍ਰਸਾਸ਼ਨ ਅਤੇ ਪੱਤਰਕਾਰ ਭਾਈਚਾਰਾ ਆਪਸੀ ਤਾਲਮੇਲ ਰਾਹੀ ਬਿਹਤਰ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਰਹੇਗਾ : ਸ਼੍ਰੀਮਤੀ ਬੱਲ

ਸ਼ਾਹਕੋਟ, 20 ਅਗਸਤ (ਸੁਰਿੰਦਰ ਸਿੰਘ ਖਾਲਸਾ)- ਲੰਘੀ 15 ਅਗਸਤ ਵਾਲੇ ਦਿਨ ਸਥਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਗਣਤੰਤਰਤਾ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਪ੍ਰੈਸ ਕਲੱਬ ਦੇ ਕੁਝ ਪੱਤਰਕਾਰਾਂ ਵੱਲੋ ਆਪਣੇ ਆਪ ਨੂੰ ਅਣਗੌਲਿਆਂ ਕੀਤਾ ਗਿਆ ਸਮਝੇ ਜਾਣ ‘ ਤੇ ਸਮਾਗਮ ਦੀ ਕਵਰੇਜ਼ ਨਾ ਕਰਨ ਦਾ ‘‘ ਫੈਸਲਾ ’’ ਕਰਵਾ ਲਿਆ ਗਿਆ ਸੀ। ਇਸ ਫੈਸਲੇ ਸਬੰਧੀ ਸਥਾਨਕ ਪ੍ਰਸਾਸ਼ਨ ਅਤੇ ਸਿਆਸੀ ਹਲਕਿਆ ਵਿਚ ਚਰਚਾ ਹੋਣੀ ਸੁਭਾਵਿਕ ਹੀ ਸੀ। ਇਸੇ ਦੌਰਾਨ ਪੱਤਰਕਾਰੀ ਦੀਆਂ ‘‘ਪੌੜੀਆ ਚੜ ਰਹੇ ਤੇ ਵਧੇਰੇ ਸਰਗਰਮ ਪੱਤਰਕਾਰਾਂ ਨੇ ਐਸ ਡੀ ਐਮ ਸ਼ਾਹਕੋਟ ਸ੍ਰੀ ਮਤੀ ਨਵਨੀਤ ਕੌਰ ਬੱਲ ਹੁਰਾਂ ਨਾਲ ਪ੍ਰੈਸ ਕਲੱਬ ਨਾਲ ‘ਹੰਗਾਮੀ ’’ ਮੀਟਿੰਗ ਦਾ ਪ੍ਰਬੰਧ ਕਰਵਾ ਲਿਆ ਗਿਆ। ਮੀਟਿੰਗ ਦੇ ਸ਼ੁਰੂ ਵਿਚ ਹੀ ਮੈਡਮ ਨਵਨੀਤ ਕੌਰ ਬੱਲ ਹੁਰਾ ਸਪੱਸ਼ਟ ਕੀਤਾ ਕਿ ਗਣਤੰਤਰਤਾ ਦਿਵਸ ਦੇਸ਼ ਭਗਤੀ ਦੀ ਭਾਵਨਾ ਨਾਲ ਓਤ-ਪੋਤ ਸਭ ਦਾ ਸਾਂਝਾ ਸਮਾਗਮ ਹੁੰਦਾ ਹੈ। ਇਸ ਸਮਾਗਮ ਵਿਚ ਕਿਸੇ ਨੂੰ ਅਣਗੌਲਿਆ ਕਰਨਾ ਜਾ ਕਿਸੇ ਹੋਰ ਨੂੰ ਵਾਧੂ ਦੀ ਮਹੱਤਤਾ ਦੇਣ ਦਾ ਕੋਈ ਸੁਆਲ ਹੀ ਪੈਦਾ ਨਹੀ ਹੁੰਦਾ। ਉਨ੍ਹਾਂ ਕਿਹਾ ਕਿ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ/ਵਿਦਿਆਰਥਣਾਂ ਵਲੋ ਦੇਸ਼ ਭਗਤੀ ਦਾ ਸੰਦੇਸ਼ ਦਿੰਦੀਆਂ ਕਲਾ ਕਿਰਤਾਂ ਨੂੰ ਵਾਜਿਬ ਸਮਾ ਦੇਣ ਦੇ ਮੱਦੇ ਨਜ਼ਰ ਸਨਮਾਨਾਂ ਦੀ ਸੂਚੀ ਨੂੰ ਸੀਮਤ ਕੀਤਾ ਗਿਆ ਸੀ। ਸਮਾ-ਸੀਮਾ ਤੇ ਜਿਆਦਾ ਗਰਮੀ ਹੋਣ ਦੇ ਕਾਰਨ ਕਿਸੇ ਹੋਰ ਸਮੇਂ ਸਨਮਾਨਿਤ ਕਰ ਦੇਣ ਦੇ ਫੈਸਲੇ ਅਨੁਸਾਰ ਸਨਮਾਨ ਸੂਚੀ ਚੋ ਘਟਾਏ ਗਏ ਨਾਵਾਂ ਵਿਚ ਪੱਤਰਕਾਰ ਵੀ ਸ਼ਾਮਲ ਸਨ। ਅਜਿਹੀ ਸਥਿਤੀ ਵਿਚ ਪੱਤਰਕਾਰਾਂ ਵਲੋ ਆਪਣੇ ਆਪ ਨੂੰ ਅਣਗੌਲਿਆ ਕੀਤਾ ਸਮਝਿਆ ਜਾਣਾ ਵਾਜਬ ਨਹੀ ਹੈ। ਉਨ੍ਹਾਂ ਪੱਤਰਕਾਰਤਾ ਦੇ ਖੇਤਰ ਨਾਲ ਆਪਣੀ ਦਿਸਚਸਪੀ ਦਰਸਾਉਦਿਆ ਕਿਹਾ ਕਿ ਜੇਕਰ ਉਹ ਪੀ ਸੀ ਐਸ ਅਧਿਕਾਰੀ ਨਾ ਹੁੰਦੇ ਤਾਂ ਲਾਜਮੀ ਤੌਰ ਤੇ ਉਹ ਜਰਨਲਿਸਟ ਹੁੰਦੇ। ਸਮਾਗਮ ਦੀ ਕਵਰੇਜ਼ ਨਾ ਕਰਨ ਦੇ ਫੈਸਲੇ ਨੂੰ ਕਿਸੇ ‘ ਹੋਰ’ ਰਾਹੀ ਉਨ੍ਹਾਂ (ਐਸ ਡੀ ਐਮ) ਤੱਕ ਪਹੁੰਚਾਉਣ ਦੀ ਕਾਰਵਾਈ ‘ ਤੇ ਪ੍ਰਤੀ ਕਰਮ ਪ੍ਰਗਟ ਕਰਦਿਆ ਸ੍ਰੀ ਮਤੀ ਬੱਲ ਨੇ ਕਿਹਾ ਕਿ ਸਾਂਝੇ ਸਮਾਗਮ ਨੂੰ ਕੋਈ ਕਿਸ ਤਰ੍ਹਾ ਲੈਦਾ ਹੈ , ਇਹ ਉਸ ਦੀ ਸੋਚ ਤੇ ਨਿਰਭਰ ਕਰਦਾ ਹੈ ਪਰ ਪੱਤਰਕਾਰਾਂ ਨੂੰ ਕੋਈ ਸ਼ਿਕਵਾ ਸੀ ਤਾਂ ਮੇਰੇ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਸੀ। ਆਪਣੀ ਹੋਂਦ ਦੇ ਸੰਦਰਭ ਵਿਚ ਕੀਤੇ ਇੱਕ ਸਵਾਲ ‘ਤੇ ਕਟਾਖਸ਼ ਕਰਦਿਆ ਐਸ ਡੀ ਐਮ ਸਾਹਿਬਾ ਨੇ ਕਿਹਾ ਕਿ ਪੱਤਰਕਾਰ ਤਾਂ ਹੋਰਨਾਂ ਦੀ ਹੋਂਦ ਬਣਾਉਣ ਵਿਚ ਸਹਾਈ ਹੁੰਦੇ ਹਨ ਅਜਿਹੇ ਵਿਚ ਆਪਣੀ ਹੋਂਦ ਦਾ ਫਿਕਰ ਕਿਉ? ਮੀਟਿੰਗ ਵਿਚ ਇਸ ਗੱਲ ‘ਤੇ ਸਹਿਮਤੀ ਹੋਈ ਕਿ ਸਥਾਨਕ ਪ੍ਰਸਾਸ਼ਨ ਅਤੇ ਪੱਤਰਕਾਰ ਭਾਈਚਾਰਾ ਆਪਸੀ ਤਾਲ ਮੇਲ ਕਰਕੇ ਬਿਹਤਰ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਰਹਿਣਗੇ। ਮੀਟਿੰਗ ਵਿਚ ਪ੍ਰਿਤਪਾਲ ਸਿੰਘ, ਗਿਆਨ ਸੈਦਪੁਰੀ, ਡਾ ਨਗਿੰਦਰ ਸਿੰਘ ਬਾਂਸਲ,ਦਲਜੀਤ ਸਿੰਘ ਸਚਦੇਵਾ, ਸੋਨੂ ਮਿੱਤਲ, ਸੁਰਿੰਦਰ ਸਿੰਘ ਪਦਮ, ਅਜ਼ਾਦ ਸਿੰਘ ਸਚਦੇਵਾ, ਰਣਜੀਤ ਬਹਾਦਰ, ਅਰੁਣ ਚੋਪੜਾ, ਨਵਦੀਪ ਸਿੰਘ,ਲਖਬੀਰ ਸਿੰਘ ਝੀਤਾ, ਅਮਨਦੀਪ ਸਿੰਘ,ਗੌਤਮਪੁਰੀ,ਸੁਖਦੀਪ ਸਿੰਘ ਸਚਦੇਵਾ,ਦਵਿੰਦਰ ਸਿੰਘ ਕੋਟਲਾ, ਗੁਰਨਾਮ ਸਿੰਘ ਹਾਜ਼ਰ ਸਨ।

Send this to a friend