ਅੰਮ੍ਰਿਤਸਰ, 18 ਅਗਸਤ (ਪੀ.ਟੀ.)- ਨਾਮਧਾਰੀ ਸੰਪਰਦਾ ਬਾਰੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਤੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਰਾਜ਼ ਹਨ। ਵਾਇਰਲ ਵੀਡੀਓ ਵਿਚ ਕੁਝ ਔਰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ੁਸ਼ੋਭਿਤ ਆਰਤੀ ਦਾ ਕੀਰਤਨ ਕਰਦਿਆਂ ਠਾਕੁਰ ਦਲੀਪ ਸਿੰਘ ਦੀ ਆਰਤੀ ਉਤਾਰ ਰਹੀਆਂ ਹਨ। ਗਿਆਨੀ ਗੁਰਬਚਨ ਸਿੰਘ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਹ ਘੋਰ ਮਨਮਤ ਹੈ।