June 23, 2026 5:32 am

ਇਰਾਕ ‘ਚ ਲੜੀਵਾਰ 10 ਕਾਰ ਬੰਬ ਧਮਾਕਿਆਂ ਵਿੱਚ 42 ਮਰੇ

ਬਗਦਾਦ, 27 ਅਕਤੂਬਰ (ਪੀ.ਟੀ.ਬਿਊਰੋ)-ਇਰਾਕ ਦੀ ਰਾਜਧਾਨੀ ਬਗਦਾਦ ਦੇ ਸ਼ੀਆ ਦੀ ਬਹੁਗਿਣਤੀ ਵਾਲੇ ਇਲਾਕਿਆਂ ਵਿਚ ਐਤਵਾਰ ਨੂੰ ਹੋਏ 10 ਕਾਰ ਬੰਬ ਧਮਾਕਿਆਂ ਵਿਚ ਘੱਟ ਤੋਂ ਘੱਟ 42 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਪੁਲਿਸ ਅਤੇ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਹੈ ਕਿ 10 ‘ਚੋਂ 9 ਧਮਾਕੇ ਸ਼ੀਆ ਦੀ ਬਹੁਗਿਣਤੀ ਵਾਲੇ ਜ਼ਿਲ੍ਹਿਆਂ ਵਿੱਚ ਕੀਤੇ ਗਏ। ਸਭ ਤੋਂ ਤੇਜ਼ ਦੋ ਧਮਾਕੇ ਬਗਦਾਦ ਦੇ ਦੱਖਣ ‘ਚ ਸਥਿਤ ਨਾਬਰਾਵਨ ਸ਼ਹਿਰ ਦੇ ਬਜ਼ਾਰ ਵਿਚ ਹੋਏ ਜਿਸ ਵਿਚ 7 ਲੋਕ ਮਾਰੇ ਗਏ ਅਤ 15 ਹੋਰ ਜ਼ਖਮੀ ਹੋ ਗਏ।
carbomb
ਇਰਾਕ ਦੇ ਸ਼ੀਆ ਬੇਹੱਦ ਇਲਾਕਿਆਂ ਵਿੱਚ ਲਗਭਗ ਹਰ ਆਏ ਦਿਨ ਹਮਲੇ ਹੁੰਦੇ ਹਨ। ਮਸ਼ਹੂਰ ਅੱਤਵਾਦੀ ਸੰਗਠਨ ਅਲਕਾਇਦਾ ਅਤੇ ਕਈ ਸੁੰਨੀ ਸੰਗਠਨ ਇਸ ਤਰ੍ਹਾਂ ਦੇ ਹਮਲਿਆਂ ਨੂੰ ਅੰਜ਼ਾਮ ਦਿੰਦੇ ਹਨ। ਅਜੇ ਤੱਕ ਕਿਸੇ ਵੀ ਸੰਗਠਨ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਰਾਕ ਵਿਚ ਸੁੰਨੀ ਸੰਗਠਨਾਂ ਦੀ ਘੱਟ ਗਿਣਤੀ ਹੈ ਅਤੇ ਇਨ੍ਹਾਂ ਦਾ ਦੋਸ਼ ਹੈ ਕਿ 2003 ਵਿੱਚ ਹੋਏ ਅਮਰੀਕੀ ਹਮਲੇ ਤੋਂ ਬਾਅਦ ਇੱਥੇ ਬਣੀ ਸਰਕਾਰ ਉਨ੍ਹਾਂ ਨੂੰ ਹਾਸ਼ੀਏ ‘ਤੇ ਰੱਖਦੀ ਹੈ। ਇਸ ਦੇ ਬਾਅਦ ਗੁਆਂਢੀ ਦੇਸ਼ ਸੀਰੀਆ ਵਿੱਚ ਜਾਰੀ ਗ੍ਰਹਿ ਯੁੱਧ ਦੇ ਕਾਰਣ ਇਰਾਕ ਵਿੱਚ ਸ਼ੀਆ ਅਤੇ ਸੁੰਨੀ ਭਾਈਚਾਰੇ ਦਰਮਿਆਨ ਦੀ ਦਰਾਰ ਹੋਰ ਵਧ ਗਈ ਹੈ। ਸਾਲ 2006-2007 ਤੋਂ ਬਾਅਦ ਇਰਾਕ ਵਿੱਚ ਜਾਰੀ ਹਿੰਸਾ ‘ਚ ਕੁਝ ਕਮੀ ਆਈ ਸੀ ਪਰ ਅੰਕੜਿਆਂ ਮੁਤਾਬਕ ਇਸ ਸਾਲ ਹਿੰਸਕ ਘਟਨਾਵਾਂ ਵਿੱਚ ਹੁਣ ਤੱਕ 3000 ਤੋਂ ਵੱਧ ਲੋਕ ਮਾਰੇ ਗਏ।

Send this to a friend