ਸਰਦੂਲਗੜ੍ਹ, 7 ਅਗਸਤ (ਬਲਜੀਤ ਪਾਲ, ਵਿਪਨ ਗੋਇਲ)- ਭਾਖੜਾ ਦੇ ਪੁਲ ਦੀ ਟੁੱਟ ਚੁੱਕੀਆਂ ਐਂਗਲਾਂ ਅਤੇ ਰੇਲਿੰਗ ਠੀਕ ਕਰਵਾਈ। ਪਿੰਡ ਘੁਰਕਣੀ ਦੇ ਜਗਸੀਰ ਸਿੰਘ ਸਿੱਧੂ ਨੇ ਦਸਿਆ ਕਿ ਪਿੰਡ ਦੇ ਕੋਲ ਦੀ ਲੰਘ ਰਹੀ ਭਾਖੜਾਂ ਨਹਿਰ ਤੇ ਬਣੇ ਪੁਲ ਤੇ ਲਗੀਆਂ ਲੋਹੇ ਦੀਆਂ ਐਂਗਲਾਂ ਅਤੇ ਰੇਲਿੰਗ ਜੋ ਬੁਰੀ ਤਰਾਂ ਟੁੱਟ ਚੁੱਕੀ ਸੀ ਤੇ ਹਨੇਰੇ ਸਮੇਂ ਕਿਸੇ ਵੀ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਸੀ। ਉਸ ਟੁੱਟ ਚੁੱਕੀ ਰੇਲਿੰਗ ਨੂੰ ਪਿੰਡ ਦੇ ਕੁਝ ਸਮਾਜ ਸੇਵੀਆਂ ਨੇ ਰਲਕੇ ਫੰਡ ਪਾਇਆਂ ਤੇ ਪੁੱਲ ਦੀ ਰੇਲਿੰਗ ਦੀ ਮੁਰੰਮਤ ਕਰਵਾਈ ਤੇ ਰੰਗ ਕੀਤਾ ਗਿਆ। ਉਨ੍ਹਾਂ ਦਸਿਆ ਕਿ ਭਾਖੜਾ ਦੇ ਇਸ ਪੁੱਲ ਤੇ ਜੋ ਪੁਲ ਬਣਨ ਸਮੇਂ ਰੇਲਿੰਗ ਆਦਿ ਲਗਾਈ ਗਈ ਸੀ ਉਹ ਟੁੱਟ ਚੁੱਕੀ ਸੀ ਜਿਸ ਕਾਰਨ ਇਹ ਪੁਲ ਰੋਡਾਂ ਹੋ ਗਿਆ ਸੀ ਹਨੇਰੇ ਜਾਂ ਕਿਸੇ ਗਲਤੀ ਦੇ ਕਾਰਨ ਕੋਈ ਵੀ ਵਾਹਨ ਪਾਣੀ ਨਾਲ ਭਰੀ ਚਲਦੀ ਭਾਖੜਾ ਨਹਿਰ ’ਚ ਡਿੱਗ ਸਕਦਾ ਸੀ। ਇਸ ਸਾਰੀ ਮੁਸਕਿਲ ਨੂੰ ਵੇਖਦੇ ਹੋਏ ਪਿੰਡ ਦੇ ਸਮਾਜ ਸੇਵੀ ਨੌਜਵਾਨਾਂ ਭੋਲਾ ਸਿੰਘ, ਗੱਗੀ ਸਿੰਘ ਦੋਧੀ, ਗੁਰਅਮ੍ਰਿਤ ਸਿੰਘ, ਨਿੱਕਾਂ ਸਿੰਘ ਮਿਸਤਰੀ, ਕ੍ਰਿਸ਼ਨ ਸਿੰਘ, ਸੇਮੀ ਸਿੰਘ ਬੂਟਾ ਸਿੰਘ, ਹਰਜੀਤ ਸਿੰਘ ਘੋੜਾ, ਕੇਵਲ ਸਿੰਘ ਘੁਰਕਣੀ ਆਦਿ ਨੇ ਹਿੰਮਤ ਕਰਕੇ ਆਪਣੇ ਕੋਲੋ ਫੰਡ ਪਾਕੇ ਟੁੱਟ ਚੁੱਕੀ ਪੁਲ ਦੀ ਰੇਲਿੰਗ ਆਦਿ ਨੂੰ ਨਵੇਂ ਸਿਰੇ ਤੋ ਲਗਾਇਆ ਅਤੇ ਬੈਲਡਿੰਗ ਕਰਕੇ ਬਿਲਕੁਲ ਸਹੀ ਕਰ ਦਿੱਤਾ ਤੇ ਇਸ ਨੂੰ ਰੰਗ ਵੀ ਕਰ ਦਿੱਤਾ ਇਸ ਕਾਰਜ਼ ਦੀਆਂ ਨੈੜੇ ਦੇ ਪਿੰਡਾਂ ’ਚ ਸਿਫਤਾ ਹੋ ਰਹੀਆਂ ਹਨ।