ਬਾਬਾ ਬਕਾਲਾ ਸਾਹਿਬ- ਅੱਜ ਇਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸਲਾਨਾ ਜੋੜ ਮੇਲਾ ਰੱਖੜ ਪੁੰਨਿਆਂ ਮੌਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਸ: ਮਲਕੀਅਤ ਸਿੰਘ ਏ.ਆਰ, ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਵਿਸ਼ਾਲ ਅਕਾਲੀ ਕਾਨਫਰੰਸ ਨੂੰ ਸੰਬੋਧਿਨ ਕਰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਕਾਂਗਰਸ ਨੇ ਲੰਬਾ ਸਮਾਂ ਦੇਸ਼ ਤੇ ਰਾਜ ਕੀਤਾ ਅਤੇ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕਰਦਿਆਂ ਪੰਜਾਬ ਦਾ ਧਾਰਮਿਕ ਅਤੇ ਆਰਥਿਕ ਤੌਰ ਤੇ ਨੁਕਸਾਨ ਕੀਤਾ । ਅੱਜ ਜਦੋਂ ਪੰਜਾਬ ਵਿੱਚ ਕਾਂਗਰਸ ਨੇ ਸੱਤਾ ਸੰਭਾਲੀ ਹੈ ਤਾਂ ਕਾਂਗਰਸ ਆਪਣੇ ਵਿਰਸੇ ਵੱਲ ਤੁਰ ਪਈ ਹੈ, ਅਤੇ ਪੰਜਾਬ ਨੁੰ ਮੁੜ ਤੋਂ ਤਬਾਹੀ ਕੰਡੇ ਲਿਜਾਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ । ਕਾਂਗਰਸ ਨੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸਰਕਾਰ ਬਣਾ ਲਈ, ਅਪਰ ਹੁਣ ਆਪਣਾ ਇਕ ਵੀ ਵਾਇਦਾ ਪੂਰਾ ਨਹੀਂ ਕੀਤਾ, ਨਾ ਕਿਸੇ ਨੁੰ ਨੌਕਰੀ, ਨਾ ਪੈਨਸ਼ਨ ਅਤੇ ਨਾ ਕੋਈ ਹੋਰ ਸਹੂਲਤ ਅਤੇ ਨਾ ਹੀ ਕਿਸਾਨਾਂ ਨੁੰ ਕੋਈ ਕਰਜੇ ਦੀ ਮੁਆਫੀ । ਆਲਮ ਇਹ ਹੈ ਕਿ 150 ਦਿਨਾਂ ਦੇ ਰਾਜ ਕਾਲ ਦੌਰਾਨ 200 ਤੋਂ ਵੱਧ ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ । ਕਾਂਗਰਸ ਨੇ ਲੋਕਾਂ ਨੂੰ ਸਹੂਲਤਾਂ ਤਾਂ ਕੀ ਦੇਣੀਆਂ, ਸਗੋਂ ਸ਼ਰੋਮਣੀ ਅਕਾਲੀ ਦਲ ਵੱਲੋਂ ਦਲਿਤ ਵਰਗ ਲਈ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ।
ਉਹਨਾਂ ਕਿਹਾ ਕਿ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਇੰਨਾ ਵੱਡਾ ਇਕੱਠ ਕਾਂਗਰਸ ਦੇ ਗੁੰਡਾ ਰਾਜ ਖਿਲਾਫ ਠਜਬਰ ਵਿਰੋਧੀ ਰੈਲੀੂ ਹੋ ਨਿਬੜਿਆ ਹੈ। ਸਾ: ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਅੱਜ ਕਾਂਗਰਸ ਦੀ ਸਰਕਾਰ ਬਣ ਗਈ ਹੈ, ਪਰ ਸ: ਪ੍ਰਕਾਸ਼ ਸਿੰਘ ਬਾਦਲ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ । ਉਹਨਾਂ ਕਿਹਾ ਕਿ ਬੜੇ ਚਿਰ ਦਾ ਰੌਲਾ ਸੀ ਕਿ ਕੈਪਟਮਨ ਅਮਰਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਦੀ ਰੈਲੀ ਵਿੱਚ ਹੈਲੀਕੈਪਟਰ ਰਾਹੀਂ ਪੁੱਜੇਗਾ, ਪਰ ਉਹ ਅੱਜ ਵੀ ਨਹੀਂ ਪੁੱਜਾ । ਉਹਨਾਂ
ਆਪਣੀ ਵਿਅੰਗਮਈ ਸ਼ੈਲੀ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਸਿੱਧੂ ਨੂੰ ਪੰਜਾਬ ਨਾਲ ਕੋਈ ਮੋਹ ਵਾਸਤਾ ਨਹੀਂ, ਉਹ ਤਾਂ ਕੇਵਲ ਟੀ.ਵੀ. ਉੇਪਰ ਠਗੁਰੂ ਹੋ ਜਾ ਸ਼ੁਰੂ ਕਰਨ ਵਾਲਾ ਮਹਾਂਗੱਪੀ ਹੈ । ਉਹਨਾਂ ਕਿਹਾ ਕਿ ਉਹੀ ਸਿੱਧੂ ਹੈ, ਜੋ ਕਾਂਗਰਸ ਨੂੰ ਮੁੰਨੀ ਤੋਂ ਵੱਧ ਬਦਨਾਮ ਦੱਸਦਾ ਸੀ, ਅਤੇ ਰਾਹੁਲ ਗਾਂਧੀ ਨੂੰ ਠਪੱਪੂ ਕਿਹਾ ਕਰਦਾ ਸੀ, ਅੱਜ ਉਸਦੀ ਜੀ ਹਜ਼ੂਰੀ ਕਰਦਾ ਨਹੀਂ ਥੱਕਦਾ । ਉਹਨਾਂ ਮਨਪ੍ਰੀਤ ਬਾਦਲ ਤੇ ਵਿਅੰਗ ਕਸਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਦਾ ਹਿਤੈਸ਼ੀ ਅਖਵਾਉਣ ਵਾਲਾ ਮਨਪ੍ਰੀਤ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਦੀ ਮਿੱਟੀ ਨੂੰ ਫੜਕੇ ਸਹੁੰ ਖਾਂਦਾ ਦੀ ਕਿ ਹਰ ਘਰ ਨੌਕਰੀ ਦਿਆਂਗੇ, ਕਿੱਥੇ ਗਏ ਉਹ ਨੌਕਰੀਆਂ ਵਾਲੇ ਵਾਇਦੇ, ਨੌਕਰੀਆਂ ਤਾਂ ਮੌਜੂਦਾ ਵਜ਼ੀਰਾਂ ਦੇ ਨੌਕਰਾਂ ਨੂੰ ਮਿਲੀਆਂ ਹਨ। ਮੈਂਬਰ ਪਾਰਲੀਮੰੈਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਮਾਂ ਪਾਰਟੀ ਹੈ, ਪਰ ਪੰਜਾਬੀਆਂ ਨੇ ਇਕ ਗਲਤੀ ਕਰਕੇ ਐਤਕੀਂ ਸੱਤਾ ਗਲਤ ਹੱਥਾਂ ਵਿੱਚ ਸੌਂਪ ਦਿੱਤੀ ਹੈ ਅਤੇ ਕੇਵਲ ਚਾਰ ਮਹੀਨਿਆਂ ਵਿੱਚ ਹੀ ਇਹ ਗਲਤੀ ਮਹਿਸੂਸ ਕਰ ਰਹੇ ਹਨ । ਉਹਂਾ ਕਿਹਾ ਕਿ ਕਾਂਗਰਸ ਦਾ ਕੋਈ ਵੀ ਵਾਇਦਾ ਵਫਾ ਨਹੀਂ ਹੋਣਾ ਅਤੇ ਹੁਣ ਕਰਜੇ ਮੁਆਫੀ ਦੇ ਵਾਇਦੇ ਤੋਂ ਵੀ ਹੱਥ ਖੜੇ ਕਰੀ ਜਾ ਰਹੇ ਹਨ । ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਵੀ ਬਾਬਾ ਬਕਾਲਾ ਸਾਹਿਬ ਦੀ ਇਤਿਹਾਸਕ ਮਹਾਨਤਾ ਦੱਸਦਿਆਂ ਕਿਹਾ ਕਿ ਜਿਵੇਂ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਸਤਗਿੁਰਾਂ ਨੇ ਪਾਰ ਲਾਇਆ ਸੀ ਅਤੇ ਸੱਚ ਦਾ ਹੌਕਾ ਦਿੱਤਾ ਸੀ, ਇਵੇਂ ਹੀ ਇਸ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੱਕ ਸੱਚ ਦੀ ਲੜਾਈ ਲੜੀ ਹੈ ਅਤੇ ਅੱਜ ਦਾ ਲਾਮਿਸਾਲ ਇਕੱਠ ਮੁੜ ਤੋਂ ਕਾਂਗਰਸ ਦੇ ਜ਼ਬਰ ਖਿਲਾਫ ਚੰਗੀ ਸ਼ੁਰੂਆਤ ਹੈ । ਇਸ ਕਾਨਫਰੰਸ ਨੁੰ ਕਾਮਯਾਬ ਕਰਨ ਲਈ ਰਾਤ ਦਿਨ ਇਕ ਕਰਨ ਵਾਲੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ.ਆਰ. ਨੇ ਵੀ ਆਪਣੇ ਇਸ ਹਲਕੇ ਵਿੱਚ ਹੋਏ ਕੁਝ ਜ਼ਬਰ ਜ਼ੁਲਮ ਦੇ ਮਸਲੇ ਹਾਈਕਮਾ ਪਾਸ ਰੱਖੇ ਅਤੇ ਕਿਹਾ ਕਿ ਅੱਜ ਦੀ ਇਹ ਇਤਿਹਾਸਕ ਰੈਲੀ ਜ਼ਬਰ ਜ਼ੁਲਮ ਖਿਲਾਫ ਵਿਸ਼ਾਲ ਰੈਲੀ ਹੋ ੋਨੱਬੜੀ ਹੈ । ਉਹਨਾਂ ਸ: ਸੁਖਬੀਰ ਸਿੰਘ ਬਾਦਲ ਨੁੰ ਸ੍ਰੀ ਸਾਹਿਬ, ਸ਼ਾਲ ੳਤੇ ਸਿਰੋਪਾਉ ਦੇਕੇ ਸਨਮਾਨਿਤ ਕੀਤਾ । ਇਸ ਮੌਕੇ ਸਾ: ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਰਵੀਕਰਨ ਸਿੰਘ ਕਾਹਲੋਂ ਪ੍ਰਧਾਨ ਯੂਥ ਵਿੰਗ, ਪ੍ਰੋ: ਵਿਰਸਾ ਸਿੰਘ ਵਲਟੋਹਾ, ਡਾ: ਦਲਬੀਰ ਸਿੰਘ ਵੇਰਕਾ, ਲਖਬੀਰ ਸਿੰਘ ਲੋਧੀ ਨੰਗਲ, ਰਾਜਮਹਿੰਦਰ ਸਿੰਘ ਮਜੀਠਾ, ਦੇਸ ਰਾਜ ਸਿੰਘ ਧੁੱਗਾ, ਵੀਰ ਸਿੰਘ ਲੋਪੋਕੇ ਜ਼ਿਲ੍ਹਾ ਪ੍ਰਧਾਨ ਦਿਹਾਤੀ, ਰਵਿੰਦਰ ਸਿੰਘ ਬ੍ਰਹਮਪੁਰਾ, ਮਨਮੋਹਣ ਸਿੰਘ ਸਠਿਆਲਾ, ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿੱਕਾ, ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਬਾਵਾ ਸਿੰਘ ਗੁਮਾਨਪੁਰਾ, ਸਰਬਜੀਤ ਸਿੰਘ ਮੱਕੜ, ਗੁਰਪ੍ਰੀਤ ਸਿੰਘ ਰੰਧਾ, ਜ: ਬਲਵਿੰਦਰ ਸਿੰਘ ਵੇਈਂ ਪੂਈਂ, ਜ: ਅਮਰਜੀਤ ਸਿੰਘ ਭਲਾਈਪੁਰ, ਮੰਗਵਿੰਦਰ ਸਿੰਘ ਖਾਪੜਖੇੜੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬਿਕਰਮ ਸਿੰਘ ਕੋਟਲਾ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਗਗਨਦੀਪ ਸਿੰਘ ਜੱਜ, ਤਰਸੇਮ ਸਿੰਘ ਪਹਿਲਵਾਨ, ਰਣਜੀਤ ਸਿੰਘ ਸੇਰੋਂ, ਪਰਮਦੀਪ ਸਿੰਘ ਟਕਾਪੁਰ, ਸਤਰਾਜ ਸਿੰਘ ਸਠਿਆਲਾ, ਬਿੱਲਾ ਵੈਰੋਵਾਲ, ਹਰਜਿੰਦਰ ਸਿੰਘ ਨੰਗਲੀ (ਸਾਰੇ ਸਰਕਲ ਪ੍ਰਧਾਨ), ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਰਾਜਬੀਰ ਸਿੰਘ ਉਦੋ ਨੰਗਲ, ਜਤਿੰਦਰ ਸਿੰਘ ਲੱਧਾ ਮੁੰਡਾ, ਸ਼ਮਸ਼ੇਰ ਸਿੰਘ ਸ਼ੇਰਾ, ਸੰਦੀਪ ਸਿੰਘ ਏ.ਆਰ., ਗਗਨਦੀਪ ਸਿੰਘ ਏ.ਆਰ., ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਫੈਡਰੇਸ਼ਨ ਪ੍ਰਧਾਨ ਲਖਬੀਰ ਸਿੰਘ ਸੇਖੋਂ, ਯਾਦਵਿੰਦਰ ਸਿੰਘ ਅਤੇ ਹੋਰ ਸੀਨੀਅਰ ਆਗੂਆਂ ਨੇ ਸੰਬੋਧਿਨ ਕੀਤਾ ।