ਐਨ.ਆਰ.ਆਈ ਵੀਰ ਪੰਜਾਬ ਦੇ ਕਿਸਾਨਾਂ ਮਜਦੂਰਾਂ ਦੀ ਬਾਂਹ ਫੜ੍ਹਨ : ਖਹਿਰਾ

ਬਾਬਾ ਬਕਾਲਾ ਸਾਹਿਬ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਮ ਆਦਮੀ ਪਾਰਟੀ ਵਲੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਸਾਚਾ ਗੁਰੂ ਲਾਧੋ ਰੇ ਦਿਵਸ ਮੌਕੇ ਵਿਸ਼ਾਲ ਕਾਨਫਰੰਸ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਕਰਾਰੇ ਹੱਥੀਂ ਲਿਆ। ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਕੁਰਬਾਨੀ ਦੀ ਮਿਸਾਲ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ। ਉਹਨਾਂ ਹਿੰਦੂ ਧਰਮ ਦੀ ਖਾਤਰ ਸ਼ਹੀਦੀ ਦਿੱਤੀ। ਅੱਜ ਅਸੀਨ ਇਸ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਆਏ ਹਾਂ। ਸ. ਖਹਿਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਕਿਸਾਨਾਂ ਮਜਦੂਰਾਂ ਅਤੇ ਗਰੀਬਾਂ ਦਾ ਕਰਜਾ ਮਾਫ ਕੀਤਾ ਜਾਵੇ ਕਿਉਕਿ ਸਾਰੇ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਅੱਜ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਗਿਆ ਹੈ। ਉਹਨਾਂ ਹਰਸਿਮਰਤ ਕੌਰ ਬਾਦਲ ਨੂੰ ਕਰਾਰੇ ਹੱਥੀ ਲੈਂਦਿਆਂ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਉ¤ਤੇ ਜੀ.ਐ¤ਸ.ਟੀ. ਹਟਾਉਣ ਦੀ ਦੁਹਾਈ ਮਚਾ ਰਹੀ ਹੈ ਜਦਕਿ ਖੁਦ ਐ¤ਮ.ਪੀ. ਹੋਣ ਨਾਤੇ ਸ੍ਰੀ ਅਰੁਨ ਜੇਤਲੀ ਨੂੰ ਕਿਉਂ ਨਹੀਂ ਮਨਾ ਲੈਂਦੀ। ਇਸ ਮੌਕੇ ਮੈਂਬਰ ਪਾਰਲੀਮੈਂਟ ਸ. ਭਗਵੰਤ ਮਾਨ ਨੇ ਕਾਂਗਰਸ ਸਰਕਾਰ ਸਰਕਾਰ ਬਣੀ ਨੂੰ ਤਕਰੀਬਣ ਚਾਰ ਮਹੀਨੇ ਹੋ ਚੱਲੇ ਹਨ ਪਰ ਚੌਣਾਂ ਮੌਕੇ ਕੀਤਾ ਇਕ ਵੀ ਵਾਇਦਾ ਪੂਰਾ ਨਹੀਂ ਕੀਤਾ। ਉਹਨਾਂ ਨੇ ਕਿਹਾ ਸਰਕਾਰ 25 ਸਾਲ ਰਾਜ ਕਰਨ ਵਾਲੇ 25 ਸੀਟਾਂ ਨਹੀਂ ਜਿੱਤ ਸਕੇ। ਉਹਨਾਂ ਕਿਹਾ ਸੁਖਬੀਰ ਬਾਦਲ ਦੀ ਜਬਰ ਵਿਰੋਧੀ ਲਹਿਰ ਚਲਾਉਣ ‘ਤੇ ਟਿਪਣੀ ਕਰਦੇ ਕਿਹਾ ਕਿ ਬਹਿਬਲ ਕਲਾਂ ਵਿਖੇ ਕੀਰਤਨ ਕਰਦੇ ਨਿਹੱਥੈ ਸਿੰਘਾਂ ਤੇ ਗੋਲੀਆਂ ਚਲਾਉਣੀਆਂ ਕੀ ਇਹ ਜਬਰ ਤੋਂ ਘਟ ਸੀ। ਉਹਨਾਂ ਨੇ ਵਲੰਟੀਅਰਾਂ ਨੂੰ ਇਕਜੁੱਟ ਹੋ ਕਿ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਲਈ ਕਿਹਾ। ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਪਾਰਟੀ ਦੀ ਮਜਬੂਤੀ ਲਈ ਸੁਖਪਾਲ ਖਹਿਰਾ ਦੀ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਨੂੰ ਸਮੇਂ ਦੀ ਮੰਗ ਦੱਸਦਿਆਂ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕੀਤੀ। ਕਮਲਪ੍ਰੀਤ ਸਿੰਘ ਕਾਕੀ, ਚਰਨਜੀਤ ਸਿੰਘ ਚੰਨੀ, ਮਨਜਿੰਦਰ ਸਿੰਘ ਸਿੱਧੂ, ਪਰਗਟ ਸਿੰਘ ਚੁਗਾਵਾਂ ਸੁਰੇਸ਼ ਕੁਮਾਰ, ਬੀਬੀ ਸਰਬਜੀਤ ਕੌਰ ਮਾਨੂੰਕੇ ਡਿਪਟੀ ਨੇਤਾ ਵਿਰੋਧੀ ਧਿਰ, ਨਵਜੋਤ ਕੌਰ ਲੰਬੀ, ਸੁਰਿੰਦਰ ਕੰਵਲ ਤੋਂ ਇਲਾਵਾ ਹਲਕਾ ਇੰਚਾਰਜ ਦਲਬੀਰ ਸਿੰਘ ਟੋਂਗ, ਈ.ਟੀ.ਓ. ਹਰਭਜਨ ਸਿੰਘ, ਰੇਸ਼ਮ ਸਿੰਘ, ਸੂਬੇਦਾਰ ਹਰਜੀਤ ਸਿੰਘ, ਨਿਸ਼ਾਨ ਸਿੰਘ ਬੋਦੇਵਾਲ, ਸੁਰਜੀਤ ਸਿੰਘ ਕੰਗ, ਬਚਿੱਤਰ ਸਿੰਘ ਵਡਾਲਾ, ਕੁਲਦੀਪ ਸਿੰਘ, ਅਮਰਜੀਤ ਸਿੰਘ ਕਾਲੇਕੇ, ਸਵਿੰਦਰ ਸਿੰਘ ਐ¤ਸ.ਡੀ.ਓ. ਪੂਰਨ ਸਿੰਘ ਖਿਲਚੀਆਂ, ਬਲਜਿੰਦਰ ਸਿੰਘ ਸੇਰੋਂ, ਸਤਨਾਮ ਸਿੰਘ ਗੋਰੇ ਮਨਮੋਹਣ ਸਿੰਘ ਸਰਪੰਚ, ਗੁਰਪ੍ਰਤਾਪ ਸਿੰਘ ਮੀਆਂ ਵਿੰਡ, ਪ੍ਰਿਤਪਾਲ ਸਿੰਘ ਪੱਡਾ, ਸੁਖਰਾਜ ਸਿੰਘ, ਪ੍ਰਤਾਪ ਕੁੜੀਵਲਾਹ, ਪਿਆਰਾ ਸਿੰਘ ਤਿੰਮੋਵਾਲ, ਕੁਲਜੀਤ ਸਿੰਘ ਛੱਜਲਵੱਡੀ, ਸਰਪੰਚ ਮੋਹਣ ਸਿੰਘ ਕੰਮੋਕੇ, ਬਲਵਿੰਦਰ ਸਿੰਘ ਜਸਪਾਲ, ਸਰਬਜੀਤ ਸਿੰਘ ਧੁਲਕਾ, ਸੁਖਬੀਰ ਸਿੰਘ ਸਠਿਆਲਾ, ਗੁਰਮੇਜ ਸਿੰਘ, ਨਵਦੀਪ ਸਿੰਘ ਢੋਟਾ, ਯਾਦਵਿੰਦਰ ਸਿੰਘ ਢੋਟਾ, ਰਾਣਾ ਸੰਧੂ, ਰਸਲ ਐ¤ਨ.ਆਰ.ਆਈ ਆਦਿ ਹਾਜ਼ਰ ਸਨ। ਆਖੀਰ ਵਿਚ ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ ਨੇ ਪੁੱਜੇ ਹੋਏ ਸਾਰੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਪੁੱਜੇ ਸਾਰੇ ਲੀਡਰਾਂ ਨੂੰ ਸਨਮਾਨਿਤ ਕੀਤਾ।

Send this to a friend