ਵਰਜੀਨੀਆ, 12 ਅਗਸਤ- ਨੈਸ਼ਨਲ ਕੌਂਸਲ ਆਫ ਅਮਰੀਕਨ ਐਸੋਸੀਏਸ਼ਨ ਅਤੇ ਸਿਖਸ ਆਫ ਅਮਰੀਕਾ ਦੇ ਸਾਂਝੇ ਉਪਰਾਲੇ ਨਾਲ ਭਾਰਤੀ ਕੌਂਸਲਰਾਂ ਵਲੋਂ ਓਪਨ ਹਾਊਸ ਵਰਜੀਨੀਆ ਸਟੇਟ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਇਕ ਭਰਵੀਂ ਮੀਟਿੰਗ ਸਾਂਝੇ ਤੌਰ ਤੇ ਗੁਰੂ ਨਾਨਕ ਫਾਊਂਡੇਸ਼ਨ ਗੁਰੂਘਰ ਦੇ ਲੰਗਰ ਹਾਲ ਵਿਚ ਕੀਤੀ ਗਈ। ਜਿਥੇ ਨਵੇਂ ਡਿਪਟੀ ਅੰਬੈਸਡਰ ਨੂੰ ਜੀ ਆਇਆਂ ਪਾਰਟੀ ਅਤੇ ਓਪਨ ਹਾਊਸ ਅੰਬੈਸੀ ਸਤੰਬਰ ਦੇ ਪਹਿਲੇ ਤੇ ਦੂਜੇ ਹਫਤੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਥੇ ਇਸ ਮੀਟਿੰਗ ਦੀ ਪ੍ਰਧਾਨਗੀ ਪਵਨ ਬੈਜਵਾੜਾ ਨੇ ਕੀਤੀ ਅਤੇ ਸਰਪ੍ਰਸਤੀ ਡਾ. ਸੁਰੇਸ਼ ਗੁਪਤਾ ਵਲੋਂ ਕੀਤੀ ਗਈ। ਮੀਟਿੰਗ ਦੀ ਵਿਸ਼ੇਸ਼ ਜਾਣਕਾਰੀ ਪ੍ਰਭਜੋਤ ਸਿੰਘ ਕੋਹਲੀ ਨੇ ਦਿਤੀ। ਈਵੈਂਟ ਦੀ ਪੂਰੀ ਰੂਪ ਰੇਖਾ ਮਿਸਜ਼ ਗੋਸਵਾਮੀ ਨੇ ਏਜੰਡੇ ਮੁਤਾਬਕ ਮੁਹਈਆ ਕਰਵਾਈ।ਓਪਨ ਹਾਊਸ ਸਬੰਧੀ ਡਾ. ਸੁਰਿੰਦਰ ਸਿੰਘ ਗਿਲ ਵਲੋਂ ਭਰਪੂਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵੀਜ਼ਾ, ਪਾਸਪੋਰਟ, ਰੀਨਨਸੇਸ਼ਨ, ਓ ਸੀ ਆਈ ਸਬੰਧੀ ਕੋਈ ਮੁਸ਼ਕਲ ਕਿਸੇ ਵਿਅਕਤੀ ਜਾਂ ਪਰਿਵਾਰ ਨੂੰ ਹੋਵੇ ਤਾਂ ਉਹ ਮੌਕੇ ਤੇ ਹਲ ਕਰਵਾ ਸਕਦਾ ਹੈ। ਸਬੰਧਤ ਅਫਸਰ ਵਲੋਂ ਤੁਰੰਤ ਨਿਪਟਾਰਾ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਵਖ-ਵਖ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਅਨੰਦੀ ਨਾਇਕ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਜਿਥੇ ਦੋ ਸਤੰਬਰ 2017 ਦਾ ਓਪਨ ਹਾਊਸ ਕਮਿਊਨਿਟੀ ਈਵੈਂਟ ਅੰਬੈਸੀ ਵਲੋਂ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਆਮ ਲੋਕਾਂ ਲਈ ਭਰਪੂਰ ਜਾਣਕਾਰੀ ਦੇ ਨਾਲ ਨਾਲ ਮਸਲਿਆਂ ਦਾ ਹਲ ਵੀ ਕੀਤਾ ਜਾਵੇਗਾ।ਇਸ ਮੀਟਿੰਗ ਵਿਚ ਨਗਿੰਦਰ ਰਾਉ, ਰੋਬਿਨ ਗੋਸਵਾਮੀ, ਅਨੰਦੀ ਨਾਇਕ, ਪ੍ਰਭਜੋਤ ਕੋਹਲੀ, ਅਲਕਾ ਬਤਰਾ, ਬਲਜਿੰਦਰ ਸਿੰਘ ਸ਼ੰਮੀ, ਦੇਵੰਗ ਸ਼ਾਹ, ਅਰੁਨਾ ਨਿਧੀ ਗੋਸਵਾਮੀ, ਮਿਥੁਨ ਤੇ ਗੁਰੂ ਘਰ ਦੇ ਚੇਅਰਮੈਨ ਵੀ ਸਮੁਚੇ ਤੌਰ ਤੇ ਇਸ ਮੀਟਿੰਗ ਵਿਚ ਸ਼ਾਮਲ ਹੋਏ। ਮੀਟਿੰਗ ਬਹੁਤ ਹੀ ਪ੍ਰਭਾਵੀ ਰਹੀ ਅਤੇ ਅੰਬੈਸੀ ਵਲੋਂ ਕਰਵਾਏ ਜਾ ਰਹੇ ਇਸ ਈਵਟ ਸਬੰਧੀ ਕਾਫ਼ੀ ਉਤਸ਼ਾਹ ਕੁਮਿਨਟੀ ਵਿਚ ਵੇਖਣ ਨੂੰ ਮਿਲ ਰਿਹਾ ਹੈ। ਇਹ ਸਮਾਗਮ ਕਮਿਊਨਿਟੀ ਦੀਆਂ ਆਸਾਂ ਤੇ ਖਰੇ ਉਤਰਨ ਦੀ ਆਸ ਨਾਲ ਮੀਟਿੰਗ ਦੀ ਸਮਾਪਤੀ ਕੀਤੀ ਗਈ।