ਸਮਾਣਾ, 12 ਅਗਸਤ (ਸੁਖਜਿੰਦਰ ਕੁਲਾਰਾ)- ਪਿਛਲੇ ਦਿਨੀ ਮਿਤੀ 2-8-2017 ਨੂੰ ਰਿੰਤੂ ਗਰਗ ਜੋ ਕਿ ਕਾਂਗਰਸ ਦੀ ਮੈਂਬਰ ਹੋਣ ਦੇ ਨਾਲ- ਨਾਲ ਔਖੇ ਸਮੇਂ ਜਦੋ ਕੋਈ ਕਾਂਗਰਸ ਪਾਰਟੀ ਦੀ ਐਮ. ਸੀ. ਦੀ ਟਿਕਟ ਨਹੀ ਸੀ ਲੈਂਦਾ ਅਤੇ ਨਾਂ ਹੀ ਬੂਥ ਸਾਭਦੇ ਸਨ ਉਸ ਔਖੇ ਸਮੇਂ ਵਾਰਡ ਨੰ: 4 ਸਮਾਣਾ ਤੋ ਕਾਂਗਰਸ ਪਾਰਟੀ ਦੀ ਇੱਜਤ ਬਚਾਉਣ ਲਈ ਘਰ ਬਾਰ ਖਰਚ ਇਲੈਕਸ਼ਨ ਲੜੀ ਉਸ ਸਮੇਂ ਦੀ ਅਕਾਲੀ ਸਰਕਾਰ ਤੋ ਡਾਗਾਂ ਵੀ ਖਾਦਿਆ ਪਰ ਸੀ ਨਾ ਕੀਤਾ ਅੱਜ ਉਸ ਦਾ ਦੁੱਖ ਉਸ ਸਮੇਂ ਸਾਹਮਣੇ ਅੱਖਾਂ ਵਿੱਚ ਝਲਕ ਜਦੋਂ ਕਾਂਗਰਸ ਦੀ ਸਰਕਾਰ ਹੋਣ ਤੇ ਉਸ ਦੀ ਕੋਈ ਸੁਣਵਾਈ ਨਹੀ ਇਸ ਸਬੰਧੀ ਉਸ ਨੇ ਦੱਸਿਆ ਕਿ 2-8-2017 ਨੂੰ ਮੁੱਹਲੇ ਵਿੱਚ ਘਰ ਦੇ ਅੰਦਰ ਵੜਕੇ ਗੁਆਢੀਆਂ ਨੇ ਇਲੈਕਸ਼ਨਾਂ ਦੀ ਖਹਿ ਕੱਢਣ ਲਈ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੀ ਨਹੀ ਸਗੋਂ ਗੁਝੀਆਂ ਸੱਟਾਂ ਮਾਰੀਆ ਇਸ ਸਬੰਧੀ ਉਹ ਹਸਪਤਾਲ ਪਟਿਆਲਾ ਚ ਕਈ ਦਿਨ ਦਾਖਲ ਰਹੀ ਪਰ ਕੁੱਝ ਅਜਿਹੇਂ ਤੱਤ ਜੋ ਕਾਂਗਰਸ ਪਾਰਟੀ ਦੀ ਚੜਦੀ ਕਲਾਂ ਨਹੀ ਦੇਖਣਾ ਚਾਹੁੰਦੇ ਉਨ੍ਹਾਂ ਦੀ ਸਿਫਾਰਸ਼ ਤੇ ਪੁਲਿਸ ਨੂੰ ਕੋਈ ਕਾਰਵਾਈ ਨਹੀ ਕਰਨ ਦਿੱਤੀ ਮੈਡਮ ਰਿੰਤੂ ਗਰਗ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਪ੍ਰਵੀਨ ਧਨੇਠਾ ਇਸ ਗੱਲ ਤੋ ਬਹੁਤ ਦੁੱਖੀ ਹਨ ਕੀ ਪਹਿਲਾਂ ਅਸੀ 10 ਸਾਲ ਤੱਕ ਅਕਾਲੀ ਸਰਕਾਰ ਵੇਲੇ ਕਾਂਗਰਸ ਸਰਕਾਰ ਆਉਣ ਤੇ ਅੱਖਾਂ ਤੇ ਹੱਥ ਰੱਖ ਕੇ ਉਡੀਕ ਕਰਦੇ ਹੇ ਪਰੰਤੂ ਅੱਜ ਕਾਂਗਰਸ ਦੀ ਸਰਕਾਰ ਹੋਣ ਤੇ ਸ਼ਰਮ ਮਹਿਸੂਸ ਕਰ ਰਹੇ ਹਨ ਕਿ ਸਰਕਾਰੀ ਡਾਕਟਰ ਸਿਵਲ ਹਸਪਤਾਲ ਸਮਾਣਾ ਵੱਲੋਂ ਕੱਟੀ ਐਮ. ਐਲ. ਆਰ ਤੇ ਵੀ ਪੁਲਿਸ ਮੂਕ ਦਰਸ਼ਕ ਬਣ ਕੇ ਉਨ੍ਹਾਂ ਕਾਂਗਰਸੀ ਆਗੂਆਂ ਦੀ ਚਾਪਲੁਸੀ ਵਿਚ ਲੱਗੀ ਹੈ ਜੋ ਕਦੇ ਉਗਲੀਂ ਤੇ ਪੱਟੀ ਬਣਕੇ ਅੱਜ ਆਪਣੇ ਆਪ ਨੂੰ ਸ਼ਹੀਦ ਦਾ ਦਰਜਾ ਦਵਾਉਣ ਲਈ ਹਾਈ ਕਮਾਨ ਨੂੰ ਹਨੇਰੇ ਵਿੱਚ ਰੱਖ ਕੇ ਗਲਾਂ ਹਨੇਰੀ ਬਣ ਰਹੇ ਹਨ ਰਜਿੰਦਰਾ ਹਸਪਤਾਲ ਤੋ ਨਿਰਮਲ ਸਿੰਘ ਏ. ਐਸ. ਆਈ ਡਿਊਟੀ ਅਫਸਰ ਰਿੰਤੂ ਗਰਗ ਦਾ ਬਿਆਨ ਲੈਣ ਤੋ ਬਾਅਦ ਵੀ ਕੋਈ ਕਾਰਵਾਈ ਨਾ ਕਰਨ ਤੇ ਟਾਲ -ਮਟੋਲ ਦਾ ਰਵਾਈਆਂ ਅਪਣਾ ਰੱਖਿਆ ਹੈ ਇਸ ਬਾਰੇ ਜਦੋ ਪ੍ਰਵੀਨ ਧਨੇਠਾ ਨਾਲ ਗੱਲ ਕਰਨ ਤੇ ਉਸ ਨੇ ਕਿਹਾ ਕਿ ਮੇਰੀ ਕੁੱਝ ਕਾਂਗਰਸੀਆਂ ਨੇ ਜਿਨ੍ਹਾਂ ਦਾ ਨਾਮ ਮੈਂ ਉਪਰ ਹਾਈਕਮਾਨ ਨੂੰ ਦੱਸਾਗਾ ਦੇ ਕਹਿਣ ਤੇ ਕਾਰਵਾਈ ਵਿਚ ਅੜਚਨ ਪਾ ਰਹੇ ਹਨ ਇਸ ਸਬੰਧ ਚ ਜਦੋ ਸਮਾਣਾ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ ਨਾਲ ਫੋਨ ਤੇ ਸੰਪਰਕ ਨਹੀ ਹੋ ਸੱਕਿਆ ਅਤੇ ਇਸ ਕੇਸ ਦੇ ਇੰਚ: ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਸ.ਐਚ.ਓ. ਸਾਹਿਬ ਨਾਲ ਗੱਲ ਕਰ ਲਓ।