ਅਗਲੇ ਪੰਜ ਸਾਲਾਂ ’ਚ ਰੁਜ਼ਗਾਰ ਦੇ 25 ਲੱਖ ਮੌਕੇ ਪੈਦਾ ਕਰਾਂਗੇ : ਮਨਪ੍ਰੀਤ ਬਾਦਲ

ਪਾਤੜਾਂ, 11 ਅਗਸਤ (ਹਰਭਜਨ ਸਿੰਘ ਮਹਿਰੋਕ)- ਪੰਜਾਬ ਵਿਚ ਅਗਲੇ ਪੰਜ ਸਾਲਾਂ ਦੌਰਾਨ 25 ਲੱਖ ਵਿਅਕਤੀਆਂ ਰੋਜਗਾਰ ਦੇ ਮੋਕੇ ਪੈਦਾ ਕੀਤੇ ਜਾਣਗੇ ਅਤੇ ਆਪਣੀ ਗੱਡੀ, ਆਪਣਾ ਰੋਜਗਾਰ ਸਕੀਮ ਤਹਿਤ ਹਰ ਸਾਲ 1 ਲਾੱਖ ਨੋਜਵਾਨਾਂ ਨੂੰ ਰੁਜਗਾਰ ਦਿਤਾ ਜਾਵੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਤੇ ਯੋਜਨਾਂ ਅਤੇ ਰੁਜਗਾਰ ਉਤਪਤੀ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਚੋਣਵੇ ਪਤਰਕਾਰਾਂ ਨਾਲ ਕੀਤੇ ਉਨਾਂ ਕਿਹਾ ਆਪਣੀ ਗੱਡੀ ਆਪਣਾਂ ਰੋਜਗਾਰ ਸਕੀਮ ਤਹਿਤ ਉਬਰ ਇਡੀਆ ਵੱਲੋ ਪੰਜਾਬ ਵਿਚ ਉਬਰਮੋਟੋ ਸੇਵਾ ਨੂੰ ਲਾਂਚ ਕਰਦਿਆਂ 100 ਮੋਟਰਸਾਇਕਲਾਂ ਨੂੰ ਹਰੀ ਝੰਡੀ ਦਿਖਾਉਣ ਤੋ ਪਹਿਲਾਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਵਿਤ ਮੰਤਰੀ ਪੰਜਾਬ ਨੇ ਇਸ ਮੋਕੇ ਬੋਲਦਿਆ ਕਿਹਾ ਕਿ ਮੋਜੁਦਾ ਸਰਕਾਰ ਨੇ ਆਪਣੇ ਚੋਣ ਮਨੋਰਥ ਪਤਰ ਵਿਚ ਰਾਜ ਦੇ ਨੋਜਵਾਨਾ ਲਈ ਰੁਜਗਾਰ ਦੇ ਮੋਕੇ ਪੈਦਾ ਕਰਨ ਲਈ ਕੀਤੇ ਵਾਅਦੇ ਮੁਤਾਬਿਕ ਪੰਜਾਬ ਵਿਚ ਆਪਣੀ ਗਡੀ, ਆਪਣਾ ਰੁਜਗਾਰ ਸਕੀਮ ਨੂੰ ਸੁਰੂ ਕੀਤਾ ਗਿਆ ਹੈ। ਜਿਸ ਨਾਲ ਰਾਜ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਅਤੇ ਇਸ ਸੇਵਾ ਨਾਲ ਜਿਥੇ ਚਾਰ ਪਹੀਆ ਵਾਹਨ ਨਹੀਂ ਪਹੁੰਚ ਵੀ ਬਣੇਗੀ। ਉਨ੍ਹਾਂ ਹੋਰ ਕਿਹਾ ਕਿਹਾ ਕਿ ਰਾਜ ਵਿੱਚ ਨੌਜਵਾਨਾਂ ਲਈ ਰੁਜਗਾਰ ਦੇ ਅਜਿਹੇ ਮੌਕੇ ਪੈਦਾ ਕੀਤੇ ਜਾਣਗੇ ਕਿ ਉਨ੍ਹਾਂ ਨੂ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਾ ਪਵੇ।

Send this to a friend