ਨਜ਼ਾਇਜ਼ ਢੰਗ ਨਾਲ ਮਾਇਨਿੰਗ ਕਰਨ-ਕਰਾਉਂਣ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਡੀ.ਐਸ.ਪੀ ਵਿਰਕ

ਰੂਪਨਗਰ, 11 ਅਗਸਤ (ਗੁਰਸ਼ਰਨ ਸਿੰਘ ਗੁਲਸ਼ਨ)- ਬੀਤੇ ਦਿਨੀ ਡੱਲਾ ਚੌਂਕੀ ਵਿਖੇ ਨਜ਼ਇਜ਼ ਢੰਗ ਨਾਲ ਮਾਇਨਿੰਗ ਕਰਨ ਵਾਲੇ ਵਿਅਕਤੀਆਂ ਖਿਲਾਫ਼ ਡੱਲਾ ਚੌਂਕੀ ਦੇ ਇੰਚਾਰਜ ਸਰਬਜੀਤ ਸਿੰਘ ਵੱਲੋਂ ਪਰਚਾ ਦਰਜ਼ ਕੀਤਾ ਗਿਆ ਸੀ ਪਰ ਉਸ ਪਰਚੇ ਵਿੱਚ ਕੁੱਝ ਕਮੀਆਂ ਪਾਈਆਂ ਗਈਆਂ। ਜਿਸ ਤਹਿਤ ਡੱਲਾ ਚੌਂਕੀ ਦੇ ਇੰਚਾਰਜ ਸਰਬਜੀਤ ਸਿੰਘ ਨੂੰ ਸਸਪੈਂਡ, ਰਵਾਨਗੀ ਪੁਲਿਸ ਲਾਇਨ ਅਤੇ ਇੰਨਕੁਆਰੀ ਦੀ ਸਫਾਰਿਸ਼ ਅਤੇ ਸਤੀਸ਼ ਕੁਮਾਰ ਐਸ.ਐਚ.ਓ ਸ਼੍ਰੀ ਚਮਕੌਰ ਸਾਹਿਬ ਦੀ ਪੁਲਿਸ ਲਾਇਨ ਦੀ ਰਵਾਨਗੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵਰੀਤ ਵਿਰਕ ਡੀ.ਐਸ.ਪੀ ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਪਿੱਛਲੇ ਦਿਨੀ ਨਜ਼ਾਇਜ਼ ਢੰਗ ਨਾਲ ਮਾਇਨਿੰਗ ਐਕਟ ਦੀ ਉ¦ਘਣਾ ਕਰਨ ਅਧੀਨ ਡੱਲਾ ਪੁਲਿਸ ਚੌਂਕੀ ਦੇ ਇੰਚਾਰਜ ਸਰਬਜੀਤ ਸਿੰਘ ਵੱਲੋਂ ਪਰਚੇ ਵਿੱਚ ਇਹ ਲਿਖਿਆ ਗਿਆ ਕਿ ਨਜ਼ਾਇਜ਼ ਢੰਗ ਨਾਲ ਮਾਇਨਿੰਗ ਕਰਨ ਵਾਲਾ ਕੋਈ ਵੀ ਵਿਅਕਤੀ ਨਜ਼ਾਇਜ਼ ਢੰਗ ਨਾਲ ਮਾਇਨਿੰਗ ਕਰਨ ਵਾਲੀ ਜਗ੍ਹਾ ’ਤੇ ਮੌਜ਼ੂਦ ਨਹੀਂ ਸੀ ਪਰ ਜਾਣਕਾਰੀ ਦੇ ਅਧਾਰ ’ਤੇ ਇਹ ਪਾਇਆ ਗਿਆ ਕਿ ਉਸ ਜਗ੍ਹਾ ’ਤੇ ਸਿਕੰਦਰ ਸਿੰਘ ਵਾਸੀ ਪਿੰਡ ਚੱਕਲਾ ਮੌਕੇ ’ਤੇ ਮੌਜ਼ੂਦ ਸੀ। ਉਨ੍ਹਾਂ ਕਿਹਾ ਕਿ ਐਸ.ਐਚ.ਓ ਥਾਣਾ ਸ਼੍ਰੀ ਚਮਕੌਰ ਸਾਹਿਬ ਦੀ ਪੁਲਿਸ ਲਾਇਨ ਦੀ ਰਵਾਨਗੀ ਇਸ ਲਈ ਕੀਤੀ ਗਈ ਕਿਉਂਕਿ ਉਨ੍ਹਾਂ ਦਾ ਵੀ ਫਰਜ਼ ਬਣਦਾ ਸੀ ਕਿ ਉਹ ਇਸ ਦੀ ਬਰੀਕੀ ਨਾਲ ਜਾਂਚ ਕਰਦੇ ਅਤੇ ਦਿਸ਼ਾ ਨਿਰਦੇਸ਼ ਦੇ ਕੇ ਬਣਦੀ ਕਾਰਵਾਈ ਕਰਵਾਉਂਦੇ। ਉਨ੍ਹਾਂ ਕਿਹਾ ਕਿ ਇਸ ਇਲਾਕੇ ਅੰਦਰ ਨਜ਼ਾਇਜ਼ ਢੰਗ ਨਾਲ ਮਾਇਨਿੰਗ ਦਾ ਕੰਮ ਕਰਨ ਵਾਲੇ ਲੋਕ ਅੱਜ ਤੋਂ ਤੋਬਾ ਕਰ ਲੈਣ। ਉਨ੍ਹਾਂ ਇਹ ਵੀ ਕਿਹਾ ਕਿ ਨਜ਼ਾਇਜ਼ ਢੰਗ ਨਾਲ ਮਾਇਨਿੰਗ ਕਰਨ ਅਤੇ ਕਰਵਾਉਂਣ ਵਾਲੇ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਪੁਲਿਸ ਮੁਲਾਜ਼ਮ ਹੀ ਕਿਉਂ ਨਾ ਹੋਵੇ ਅਤੇ ਜਦੋਂ ਇਸ ਮਸਲੇ ਸਬੰਧੀ ਚੌਂਕੀ ਇੰਚਾਰਜ ਡੱਲਾ ਅਤੇ ਐਸ.ਐਚ.ਓ ਸ਼੍ਰੀ ਚਮਕੌਰ ਸਾਹਿਬ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।

Send this to a friend