ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲੈਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾ ਢੋਲਕ ਮਾਸਟਰ ਹਰਮਨਜੀਤ ਦੀ ,ਜਿਸ ਨੇ ਆਪਣੇ ਢੋਲ ਦੀ ਥਾਪ ਜਦ ਵੀ ਲਾਈ ਤਾ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰ ਦਿੰਦਾ ਹੈ। ਹਰਮਨਜੀਤ ਨੇ 22 ਮਈ 1986 ਨੂੰ ਪਿੰਡ ਰੋਂਤਾ ਜਿਲ੍ਹਾਂ ਮੋਗਾ ਦੇ ਰਹਿਣ ਵਾਲੇ ਪਿਤਾ ਮੇਜਰ ਸਿੰਘ ਤੇ ਮਾਤਾ ਅਮਰਜੀਤ ਕੌਰ ਦੇ ਵਿਹੜੇ ਵਿੱਚ ਪਹਿਲੀ ਕਿਲਕਾਰੀ ਭਰੀ। ਮੁੱਢਲੀ ਸਿੱਖਿਆ ਹਾਸਿਲ ਕਰਦੇ ਹੋਏ ਬਚਪਨ ਤੋਂ ਹੀ ਢੋਲ ਬਜਾਉਣ ਦਾ ਜਨੂੰਨ ਹੋਣ ਕਾਰਨ ਆਪਣਾ ਅਭਿਆਸ ਪੂਰੀ ਲਗਨ ਨਾਲ ਜਾਰੀ ਰੱਖਿਆਂ। ਹਰਮਨਜੀਤ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ। ਅੱਜ ਤੱਕ ਉਹ ਕਰਣ ਬਰਾੜ, ਲਾਭ ਹੀਰਾ, ਅਰਸ਼ਦੀਪ ਚੋਟੀਆਂ,ਹਾਕਮ ਬਖਤੜੀਵਾਲਾ,ਵੀਰ ਦਵਿੰਦਰ, ਮੀਤ ਬਰਾੜ ਤੇ ਹੋਰ ਅਨੇਕਾਂ ਕਲਾਕਾਰ ਨਾਲ ਕੰਮ ਕਰ ਚੁੱਕਾ ਹੈ । ਅੱਜ ਕੱਲ ਹਰਮਨਜੀਤ ਮੀਤ ਬਰਾੜ ਮਿਊਜ਼ੀਕਲ ਗਰੁੱਪ ਵਿੱਚ ਬਤੋਰ ਢੋਲੀ ਕੰਮ ਕਰਕੇ ਦੇਸ਼ਾਂ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ਤੇ ਘਰ ਗ੍ਰਸਿਤੀ ਵਿੱਚ ਆਪਣੀ ਪਤਨੀ ਪਰਮਜੀਤ ਕੌਰ,ਬੇਟੀ ਸਿਮਰਨਜੀਤ ਕੌਰ ਤੇ ਬੇਟੇ ਗੁਰਵੀਰ ਸਿੰਘ ਨਾਲ ਜਿੰਦਗੀ ਦੇ ਰੰਗਾਂ ਦਾ ਖੂਬ ਆਨੰਦ ਮਾਨ ਰਿਹਾ ਹੈ।