ਵਾਸ਼ਿੰਗਟਨ ਡੀ. ਸੀ., 10 ਅਗਸਤ– ਅਮਰੀਕਾ ਦੀ ਏਅਰਪੋਰਟ ਟਰਾਂਸਪੋਰਟ ਅਥਾਰਟੀ ਨੂੰ ਸਿਖਾਂ ਪ੍ਰਤੀ ਜਾਗਰੂਕ ਕਰਨ ਅਤੇ ਇਨ੍ਹਾਂ ਦੇ ਧਾਰਮਿਕ ਚਿਨ੍ਹਾਂ ਬਾਰੇ ਗਿਆਨ ਦੇਣ ਲਈ ਸੈਲਡਫ ਸੰਸਥਾ ਵਲੋਂ ਇਕ ਸਮਝੌਤਾ ਟਰਾਂਸਪੋਰਟ ਅਥਾਰਟੀ ਪ੍ਰਬੰਧਕਾਂ ਨਾਲ ਕੀਤਾ ਗਿਆ ਸੀ। ਜਿਸ ਦੇ ਨਤੀਜੇ ਬਹੁਤ ਹੀ ਚੰਗੇ ਅਤੇ ਸਾਰਥਕ ਸਾਹਮਣੇ ਆਏ ਹਨ। ਸੈਲਡਫ ਵੱਲੋਂ 45 ਹਜ਼ਾਰ ਏਅਰਪੋਰਟ ਸਕਿਓਰਿਟੀ ਮੁਲਾਜ਼ਮਾਂ ਨੂੰ ਸਿਖਾਂ ਬਾਰੇ ਅਤੇ ਉਨ੍ਹਾਂ ਦੇ ਧਰਮ ਬਾਰੇ ਅਵਗਤ ਕਰਵਾਇਆ ਗਿਆ, ਜਿਥੇ ਸਕਿਓਰਿਟੀ ਵਲੋਂ ਸਿਖਾਂ ਨਾਲ ਵਧੀਆ ਸਲੂਕ ਅਤੇ ਅਦਬ ਨਾਲ ਪੇਸ਼ ਆਉਣਾ ਏਅਰਪੋਰਟ ਅਥਾਰਟੀ ਦਾ ਵਿਹਾਰ ਬਣ ਗਿਆ ਸੀ। ਜਿਸ ਕਰਕੇ ਉਨ੍ਹਾਂ ਨੂੰ ਕਈ ਪਾਸਿਆਂ ਤੋਂ ਪ੍ਰਸ਼ੰਸਾ ਪ੍ਰਾਪਤ ਹੋਈ ਸੀ।ਜ਼ਿਕਰਯੋਗ ਹੈ ਕਿ ਇਸ ਸਾਰੇ ਗਿਆਨ ਦਾ ਸਿਹਰਾ ਸੈਲਡਫ ਸੰਸਥਾ ਨੂੰ ਜਾਂਦਾ ਹੈ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਅਨੇਕਾਂ ਸੈਮੀਨਾਰ ਕੀਤੇ ਅਤੇ ਸਕਿਓਰਿਟੀ ਨੂੰ ਹਰ ਪਖੋਂ ਲਿਟਰੇਚਰ ਮੁਹਈਆ ਕਰਕੇ ਸਿਖਾਂ ਦੇ ਧਰਮ ਬਾਰੇ ਗਿਆਨ ਦੇ ਕੇ ਤਿਆਰ ਕੀਤਾ ਜਿਸ ਕਰਕੇ ਉਹ ਸਿਖਾਂ ਦੀਆਂ ਭਾਵਨਾਵਾਂ, ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਆ ਰਹੇ ਹਨ। ਜਿਸ ਤੋਂ ਅਥਾਰਟੀ ਟਰਾਂਸਪੋਰਟੇਸ਼ਨ ਕਾਫੀ ਖੁਸ਼ ਸੀ ਜਿਸ ਕਰਕੇ ਉਨ੍ਹਾਂ ਦੇ ਮੌਕੇ ਦੇ ਮੁਖ ਪ੍ਰਬੰਧਕ ਹੀਊਬਨ ਏ ਗੋਵਾਡੀਆ ਨੇ ਸੈਲਡਫ ਨੂੰ ਉਨ੍ਹਾਂ ਦੇ 15 ਸਾਲਾ ਸੇਵਾ ਬਦਲੇ ਅਵਾਰਡ ਦਿਤਾ। ਲੀਜ਼ਾ ਗੈਰੀ ਡਾਇਰੈਕਟਰ ਟਰੈਵਲਰ ਨੇ ਕਿਹਾ ਸੈਲਡਫ ਨੇ ਟਰਾਂਸਪੋਰਟ ਅਥਾਰਟੀ ਏਅਰਪੋਰਟ ਨੂੰ ਧਾਰਮਿਕ ਤੇ ਕਲਚਰ ਤੌਰ ਤੇ ਬਹੁਤ ਹੀ ਵਧੀਆ ਢੰਗ ਨਾਲ ਜਾਗਰੂਕ ਕੀਤਾ ਜਿਸ ਲਈ ਇਸ ਅਵਾਰਡ ਦੀ ਹਕਦਾਰ ਇਹ ਸੈਲਡਫ ਸੰਸਥਾ ਹੈ। ਬਲਦੇਵ ਸਿੰਘ ਨੇ ਇਸ ਸਬੰਧੀ ਟਰਾਂਸਪੋਰਟ ਅਥਾਰਟੀ ਦਾ ਧੰਨਵਾਦ ਕੀਤਾ।