ਕੈਪਟਨ ਸਰਕਾਰ ਦੇ ਗੱਲੇ ਦੀ ਹੱਡੀ ਬਣਦੇ ਜਾ ਰਹੇ ਹਨ ਚੋਣਾ ਦੌਰਾਨ ਲੋਕਾਂ ਨਾਲ ਕੀਤੇ ਵਾਆਦੇ

ਬਰਨਾਲਾ, 10 ਅਗਸਤ (ਬਲਜਿੰਦਰ ਸਿੰਘ ਚੌਹਾਨ)- ¦ਘੀਆਂ ਵਿਧਾਨ ਸਭਾ ਚੋਣਾ ਦੌਰਾਨ ਲੋਕਾਂ ਨਾਲ ਵੱਡੇ ਵੱਡੇ ਵਾਆਦੇ ਕਰਕੇ ਸੱਤਾ ਤੇ ਕਾਬਜ ਹੋਈ ਕਾਂਗਰਸ ਸਰਕਾਰ ਲਈ ਹੁਣ ਉਹੀ ਵਾਆਦੇ ਗੱਲੇ ਦੀ ਹੱਡੀ ਬਣਦੇ ਜਾ ਰਹੇ ਹਨ। ਆਪਣੇ 4 ਮਹੀਨਿਆਂ ਦੇ ਕਾਰਜ ਕਾਲ ਦੌਰਾਨ ਸਰਕਾਰ ਕਿਸੇ ਵੀ ਵਾਆਦੇ ਨੂੰ ਪੂਰਾ ਨਹੀ ਕਰ ਸਕੀ ਅਤੇ ਇਹੀ ਵਾਆਦੇ ਹੁਣ ਸਰਕਾਰ ਲਈ ਸਿਰ ਦਰਦੀ ਬਣਦੇ ਜਾ ਰਹੇ ਹਨ। ਕੈਪਟਨ ਸਰਕਾਰ ਵੱਲੋ ਕੀਤਾ ਕਿਸਾਨਾਂ ਦੀ ਕਰਜਾ ਮੁਆਫੀ ਦਾ ਵਾਆਦਾ ਇੱਕ ਮਹੀਨੇ ਦੇ ਅੰਦਰ ਅੰਦਰ ਨਸ਼ਾ ਮੁਕਤ ਕਰਨਾ,ਬੁਢਾਪਾ ਪੈਨਸਨ ਵਧਾ ਕੇ 2500 ਰੁਪਏ ਕਰਨਾ, ਸ਼ਗਨ ਸਕੀਮ ਵਧਾ ਕੇ 51 ਹਜਾਰ ਕਰਨਾ,ਨੌਜਵਨਾਂ ਨੂੰ ਨੋਕਰੀਆਂ ਦੇਣਾ, ਫਰੀ ਵਿੱਚ ਸਮਾਰਟ ਫੌਨ ਦੇਣਾ,ਆਟਾ ਦਾਲ ਸਕੀਮ ਦੇ ਨਾਲ ਘਿਉ,ਚੀਨੀ ਅਤੇ ਚਾਹ ਪੱਤੀ ਦੇਣਾ ਤੋਂ ਇਲਾਵਾਂ ਬਹੁਤ ਸਾਰੇ ਵਾਆਦੇ ਤਾਂ ਕੈਪਟਨ ਸਾਹਿਬ ਨੇ ਲੋਕਾਂ ਨਾਲ ਕਰ ਲਏ ਪਰ ਹੁਣ ਇਹੀ ਵਾਆਦੇ ਕੈਪਟਨ ਸਰਕਾਰ ਲਈ ਸਿਰ ਦਰਦੀ ਬਣੇ ਹੋਏ ਹਨ। ਭਾਵੇ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨੀ ਕਰਜੇ ਨੂੰ ਲੈ ਕੇ ਦੇਸ ਦੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨਾਲ ਕਈ ਮੁਲਾਕਾਤਾਂ ਕਰ ਚੁੱਕੇ ਹਨ ਪਰ ਇਨ੍ਹਾਂ ਮੁਲਾਕਾਤਾਂ ਤੋਂ ਕੋਈ ਉਮੀਦ ਦੀ ਕਿਰਨ ਨਿੱਕਲਦੀ ਦਿਖਾਈ ਨਹੀ ਦੇ ਰਹੀ । ਉਲਟਾ ਕਿਸਾਨਾਂ ਖ਼ੁਦਕੁਸ਼ੀਆਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਅਤੇ ਵਿਰੋਧੀ ਧਿਰਾ ਵੱਲੋਂ ਵੀ ਸਰਕਾਰ ਨੂੰ ਇੰਨ੍ਹਾ ਮੁਦਿਆਂ ਤੇ ਜੰਮ ਕੇ ਘੇਰਿਆਂ ਜਾ ਰਿਹਾ ਹੈ। ਦੇਖਣਾ ਇਹ ਹੋਵੇਗਾ ਕਿ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਆਦਿਆਂ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੁੰਦੀ ਹੈ ਜਾ ਨਹੀ। ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ। ਬਹਿਰਾਲ ਕੈਪਟਨ ਸਰਕਾਰ ਦੀਆਂ ਮੁਸਕਿਲਾਂ ਘੱਟਣ ਦੀ ਬਜਾਏ ਵੱਧਦੀਆਂ ਹੀ ਜਾ ਰਹੀਆਂ ਹਨ।

Send this to a friend