ਕੋਟਕਪੂਰਾ, 10 ਅਗਸਤ (ਚਰਨਦਾਸ ਗਰਗ, ਸਤਨਾਮ ਸਿੰਘ)- ਬੀਤੀ ਲੰਘੀ ਰਾਤ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਦੱਸਿਆ ਕਿ ਮੰਨੂ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਕੋਟਕਪੂਰਾ ਨੇ ਲਿਖਤੀ ਦਰਖਾਸਤ ਅਨੁਸਾਰ ਜੋ ਕਿ ਮੇਰਾ ਬੇਟਾ ਅਭਿਸ਼ੇਕ ਸਿੰਘ ਪੁਤਰ ਸੁਰਜੀਤ ਸਿੰਘ ਮਹੱਲਾ ਪਟਵਾਰੀਆਂ ਵਾਲਾ ਜੋ ਕਿ ਕਿਲਾ ਸਕੂਲ ਵਿਚ ਪੜਦਾ ਸੀ ਜਿਸ ਦੀ ਉਮਰ 14 ਸਾਲ ਹੇੈ ਮਿਤੀ 9 ਅਗਸਤ ਨੂੰ ਗੁੰਮ ਹੋ ਗਿਆਂ ਸੀ ਜਿਸ ਦੀ ਤਲਾਸ਼ ਥਾਣਾ ਮੁੱਖੀ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਇਕ ਟੀਂਮ ਦਾ ਗਠਨ ਕੀਤਾ ਗਿਆ ਤਾਂ ਉਨ੍ਹਾਂ ਨੇ ਉਸੇ ਦਿਨ ਹੀ 8 ਵਜੇ ਦੇ ਕਰੀਬ ਅਭਿਸ਼ੇਕ ਨੂੰ ਲੱਭ ਕੇ ਸਹੀ ਸਲਾਮਤ ਵਾਰਸਾ ਦੇ ਹਵਾਲੇ ਕਰ ਦਿੱਤਾ।