ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਬਣਾਏਗਾ ਅਧਿਆਪਕਾਂ ਨੂੰ ਸਮੇਂ ਦਾ ਹਾਣੀ

ਰਾਮਪੁਰਾ ਫੂਲ, 10 ਅਗਸਤ (ਮਨਪ੍ਰੀਤ ਸਿੰਘ ਗਿੱਲ)- .ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਬੀ.ਐਡ (ਬੈਚੁਲਰ ਆਫ ਐਜ਼ੂਕੇਸ਼ਨ) ਦੀ ਦਾਖਲਾ ਪ੍ਰੀਕਿਰਿਆਂ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਦਿੰਦੇ ਹੋਏ ਕਾਲਜ ਦੇ ਚੇਅਰਮੈਨ ਐਸ.ਐਸ. ਚੱਠਾ ਨੇ ਦੱਸਿਆ ਕਿ ਬੀ.ਐਡ ਲਈ ਕਾਲਜ ਅੰਦਰ ਕੇਵਲ ਲੜਕੀਆਂ ਹੀ ਦਾਖਲਾ ਲੈ ਸਕਦੀਆਂ ਹਨ। ਉਨ੍ਹਾਂ ਅਧਿਆਪਕਾਂ ਨੂੰ ਦੇਸ਼ ਦਾ ਨਿਰਮਾਤਾ ਦੱਸਦਿਆਂ ਕਿਹਾ ਕਿ ਕਾਲਜ ਅੰਦਰ ਬੀ.ਐਡ ਦੇ ਸਿਲੇਬਸ ਦੀ ਤਿਆਰੀ ਤੋਂ ਇਲਾਵਾ ਕਈ ਹੋਰ ਪ੍ਰਾਜੈਕਟ/ਤਕਨੀਕਾਂ ਵੀ ਲਿਆਂਦੇ ਗਏ ਹਨ। ਜਿਸ ਸਦਕਾ ਚੰਗੀਆਂ ਨੈਤਿਕ ਕਦਰਾ-ਕੀਮਤਾਂ ਵਾਲੀ ਸਿੱਖਿਆ ਗ੍ਰਹਿਣ ਕਰਨ ਉਪਰੰਤ ਸਮੇਂ ਦਾ ਹਾਣੀ ਅਧਿਆਪਕਾਂ ਬਣਕੇ ਸੂਬੇ ਦੀ ਤਰੱਕੀ ਵਿੱਚ ਚੌਖਾ ਯੋਗਦਾਨ ਪਾਉਣਗੀਆਂ। ਜਿਸ ਲਈ ਕਾਲਜ ਅੰਦਰ ਅਤਿ-ਆਧੁਨਿਕ ਸਿਖਲਾਈ ਪ੍ਰਬੰਧ ਤੇ ਉਚ ਸਿਖਲਾਈ ਪ੍ਰਾਪਤ ਮਿਹਨਤੀ ਸਟਾਫ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਮੈਨੇਜਿੰਗ ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ ਨੇ ਬੀ.ਐਡ ਕੋਰਸਾਂ ਵਿੱਚ ਭਵਿੱਖੀ ਅਧਿਆਪਕਾਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਪੰਜਾਬ ਦੀ ਅਮੀਰ ਵਿਰਾਸਤ,ਸਭਿਆਚਾਰ ਨਾਲ ਜੁੜ ਕੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਨੈਤਿਕ ਕਦਰਾਂ ਕੀਮਤਾਂ ਤੇ ਚੰਗੀ ਤਹਿਜੀਬ ਦੇਣ ਦੀ ਗੱਲ ਆਖੀ। ਚੀਫ ਪੈਟਰਨ ਪੁਸ਼ਪਿੰਦਰ ਸਿੰਘ ਸਾਰੋਂ, ਡਾ. ਰਣਬੀਰ ਕਿੰਗਰਾ ਨੇ ਬੀ.ਐਡ ਅਧਿਆਪਕਾਂ ਲਈ ਹਾਈਟੈਕ ਸਿੱਖਿਆ ਪ੍ਰਬੰਧਾਂ ਤੇ ਤਸੱਲੀ ਜ਼ਾਹਰ ਕੀਤੀ। ਇਸ ਮੌਕੇ ਪ੍ਰੋ ਹਰਿੰਦਰ ਕੌਰ ਤਾਂਘੀ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਪ੍ਰਿਯਾ, ਪ੍ਰੋ ਕੁਮਾਰੀ ਸ਼ੈਲਜਾ,ਪ੍ਰੋ ਮਨਜੀਤ ਕੌਰ ਚੱਠਾ, ਪ੍ਰੋ ਜਗਰਾਜ ਸਿੰਘ ਮਾਨ, ਪ੍ਰੋ ਰਘਵਿੰਦਰ ਸਿੰਘ, ਪ੍ਰੋ ਤਰਸੇਮ ਸਿੰਘ, ਪ੍ਰੋ ਸੋਨਵਿੰਦਰ ਸਿੰਘ, ਪ੍ਰੋ ਅੰਗਰੇਜ ਸਿੰਘ ਹਾਜ਼ਰ ਸਨ।

Send this to a friend