ਬਰਨਾਲਾ, 9 ਅਗਸਤ (ਬਲਜਿੰਦਰ ਸਿੰਘ ਚੌਹਾਨ)- ਐਸ.ਐਸ.ਪੀ. ਬਰਨਾਲਾ ਹਰਜੀਤ ਸਿੰਘ ਦੇ ਦਿਸਾ ਨਿਰਦੇਸਾ ਅਨੁਸਾਰ ਰਾਜੇਸ ਕੁਮਾਰ ਛਿੱਬਰ ਡੀ.ਐਸ.ਪੀ. ਬਰਨਾਲਾ ਸਬ ਇਸਪੈਕਟਰ ਹਰਜਿੰਦਰ ਵੱਲੋਂ ਸਮਾਜ ਵਿਰੋਧੀ ਗੁੱਡਾ ਅਨਸਰਾ ਖਿਲਾਫ ਵਿੱਢੀ ਮੁਹਿੰਮ ਦੌਰਾਨ ਹੌਲਦਾਰ ਬਲਦੇਵ ਸਿੰਘ ਸਮੇਤ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਤੇ ਚੈਕਿੰਗ ਦੌਰਾਨ ਧੀਰਜ ਕੁਮਾਰ ਪੁੱਤਰ ਪਵਨ ਕੁਮਾਰ ਹੈਪੀ ਰਾਮ ਪੁੱਤਰ ਪਵਨ ਕਮਾਰ, ਮਲਕੀਤ ਸਿੰਘ ਪੁੱਤਰ ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਸੁਰਜੀਤ ਪੁਰਾ ਕੌਠੇ ਬਰਨਾਲਾ ਜੋ ਕਿ ਚੰਡੀਗੜ ਹਰਿਆਣਾ ਤੋਂ ਦੇਸੀ ਸ਼ਰਾਬ ਦੇ ਕੁੱਲ 87 ਡੱਬੇ ਇੱਕ ਕੈਟਰ ਨੰ: ਪੀ.ਬੀ.13 ਏ.ਐਫ 8841 ਅਤੇ ਅਤੇ ਸਵਿਫਟ ਡਜਾਇਰ ਨੰ: ਪੀਬੀ 11 ਐਮ 2500 ਵਿੱਚ ਬਰਾਮਦ ਕੀਤੇ ਹਨ ਅਤੇ ਦੋਸੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ।