ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਆਰ ਪਾਰ ਸੰਘਰਸ਼ ਕਰਨ ਦਾ ਕੀਤਾ ਐਲਾਨ

ਫਿਰੋਜ਼ਪੁਰ, 9 ਅਗਸਤ (ਮਨੋਹਰ ਲਾਲ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਕਿਸਾਨ ਮਜ਼ਦੂਰਾਂ ਵੱਲੋਂ ਜੋਨ ਮੱਲਾਂਵਾਲਾ ਦਾ ਡੈਲੀਗੇਟ ਇਜਲਾਸ ਕੀਤਾ ਗਿਆ। ਡੈਲੀਗੇਟ ਇਜਲਾਸ ਵਿਚ ਮਤਾ ਪਾਸ ਕਰਕੇ ਸਮੁੱਚਾ ਕਰਜ਼ਾ ਖਤਮ ਕਰਨ ਸਮੇਤ ਚੋਣ ਵਾਅਦਿਆਂ ਤੋਂ ਭੱਜਣ ਵਾਲੀ ਕੈਪਟਨ ਸਰਕਾਰ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਕਰਜ਼ਾ ਨਾਂਹ ਮੋੜਨ ਵਾਲੇ ਕਿਸਾਨਾਂ ਮਜ਼ਦੂਰਾਂ ਕਰਜ਼ੇ ਕਾਰਨ ਕੁਰਕੀਆਂ ਰੋਕਣ ਦਾ ਐਲਾਣ ਕੀਤਾ ਗਿਆ ਅਤੇ ਆਰ ਪਾਰ ਦਾ ਸੰਘਰਸ਼ ਕਰਨ ਦਾ ਅਹਿਦ ਲਿਆ ਗਿਆ। ਇਜਲਾਸ ਵਿਚ ਜੋਨ ਕਮੇਟੀ ਦੀ ਚੋਣ ਤੇ ਅਹੁਦੇਦਾਰ ਦੀ ਚੋਣ ਕੀਤੀ ਗਈ। ਜਿਸ ਵਿਚ ਸਾਹਿਬ ਸਿੰਘ ਪ੍ਰਧਾਨ, ਸੁਖਦੇਵ ਸਿੰਘ ਮਾਛੀਕੇ ਸੈਕਟਰੀ, ਗੁਰਸੇਵਕ ਸਿੰਘ ਸੀਨੀਅਰ ਮੀਤ ਪ੍ਰਧਾਨ, ਅੰਗਰੇਜ਼ ਸਿੰਘ ਬੂਟੇਵਾਲਾ ਖ਼ਜ਼ਾਨਚੀ, ਸੁਰਜੀਤ ਸਿੰਘ ਫੱਤੇਵਾਲਾ ਮੀਤ ਪ੍ਰਧਾਨ, ਰਛਪਾਲ ਸਿੰਘ ਗੱਟਾ ਬਾਦਸ਼ਾਹ, ਸੁਖਵਿੰਦਰ ਸਿੰਘ ਬਾਜਵਾ ਮੀਤ ਖ਼ਜ਼ਾਨਚੀ, ਪ੍ਰਗਟ ਸਿੰਘ ਮੁੱਠਿਆਂਵਾਲੀ ਮੀਤ ਸੈਕਟਰੀ, ਰਹਫੂਲ ਸਿੰਘ ਦੂਲੇਵਾਲਾ, ਅਮਰਜੀਤ ਸਿੰਘ, ਬਲਵਿੰਦਰ ਸਿੰਘ ਲੋਹਕਾ ਆਦਿ ਚੁਣੇ ਗਏ। ਕਿਸਾਨ ਆਗੂਆਂ ਨੇ 19 ਅਗਸਤ ਨੂੰ ਕਾਂਗਰਸੀ ਹਲਕਾ ਵਿਧਾਇਕਾਂ ਦੇ ਘਰਾਂ ਅੱਗੇ ਵਿਸ਼ਾਲ ਧਰਨੇ ਦੇਣ ਦਾ ਐਲਾਣ ਕੀਤਾ। ਇਸ ਮੌਕੇ ਕਿੱਕਰ ਸਿੰਘ ਕਾਮਲਵਾਲਾ, ਸਤਨਾਮ ਸਿੰਘ ਕਟੋਰਾ, ਨਿਰਮਲ ਸਿੰਘ, ਜੋਰਾ ਸਿੰਘ ਸਭਰਾ, ਸੁਖਵੰਤ ਸਿੰਘ, ਲਖਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Send this to a friend