ਸਮਾਣਾ ਖੇਤਰ ਵਿੱਚ ਰੱਖੜੀ ਦਾ ਤਿਓਹਾਰ ਬੜੀ ਧੂਮਧਾਮ ਨਾਲ ਮਨਾਇਆ

ਸਮਾਣਾ, 8 ਅਗਸਤ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਸਮਾਣਾ ਵਿਖੇ ਭੈਣ ਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਰੱਖੜੀ ਦੇ ਤਿਓਹਾਰ ਤੇ ਧਨੇਠਾ ਪਰਿਵਾਰ ਦੀਆਂ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ੍ਹਣ ਲਈ ਦੂਰੋ- ਦੂਰੋ ਚੱਲ ਕੇ ਆਪਣੇ ਪੇਕੇ ਘਰ ਪਹੁੰਚੀਆਂ ਤੇ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਸਜਾ ਕੇ ਆਪਣੇ ਭਰਾ ਦੀ ਖੁਸ਼ਹਾਲੀ ਅਤੇ ਲੰਬੀ ਉਮਰ ਲਈ ਵਹਿਗੁਰੂ ਕੋਲ ਅਰਦਾਸ ਕੀਤੀ ਇਸ ਮੌਕੇ ਬਜਾਰ ਵਿਚ ਰੱਖੜੀਆਂ ਦੀ ਵੱਡੀ ਪੱਧਰ ਤੇ ਖਰੀਦ ਕੀਤੀ ਗਈ ਉਥੇ ਕਈ ਸ਼ਹਿਰਾਂ ਵਿਚ ਖੋਏ ਦੀ ਮਿਠਾਈ ਦੀ ਥੁੜ੍ਹ ਵੀ ਦੇਖਣ ਨੁੰ ਮਿਲੀ ਤੇ ਭੈਣਾਂ ਨੇ ਲੱਡੂ ਨਾਲ ਹੀ ਭਰਾਵਾਂ ਦਾ ਮੂੰਹ ਮਿੱਠਾ ਕਰਵਾਇਆਂ ਇਸ ਮੌਕੇ ਨਿਤਾਸ਼ਾਂ ਗਰਗ, ਕਸ਼ੀਸ਼ ਗਰਗ, ਨਿਤੀਨ ਗਰਗ, ਜਤਿਨ ਗਰਗ, ਸ਼ੀਵਮ ਸਿੰਗਲਾ, ਸ਼ਨਾਕਸ਼ੀ, ਨਤਿਨ ਗੋਇਲ, ਡਿਕੀ ਸਿੰਗਲਾ, ਹਰਸ਼ਿਤ ਜਿੰਦਲ, ਡਿਸ਼ਕੀ ਸਿੰਗਲਾ ਆਦਿ ਹਾਜ਼ਰ ਸਨ।

Send this to a friend