ਅੰਮ੍ਰਿਤਸਰ 8 ਅਗਸਤ, (ਦਵਾਰਕਾ ਨਾਥ ਰਾਣਾ)- ਮੈਂਬਰ ਪਾਰਲੀਮੈਂਟ ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਕੈਬਿਨੇਟ ਮੰਤਰੀ ਸ੍ਰ. ਬਿਕਰਮਜੀਤ ਸਿੰਘ ਮਜੀਠੀਆ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਤਾਇਨਾਤ ਫੌਜੀ ਜਸਪਾਲ ਸਿੰਘ ਵਾਸੀ ਪਿੰਡ ਰਾਹਲ ਚਾਹਲ ਦੀ ਮਸ਼ੀਨ ’ਤੇ ਨਜਾਇਜ਼ ਕਬਜ਼ਾ ਕਰਨ ਵਾਲੇ ਦੋਸ਼ੀਆਂ ਪ੍ਰਤੀ 7 ਦਿਨਾਂ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਵੱਡੇ ਪੱਧਰ ਤੇ ਜਬਰ ਵਿਰੋਧੀ ਲਹਿਰ ਦੇ ਤਹਿਤ ਜ਼ੋਰਦਾਰ ਸੰਘਰਸ਼ ਵਿੱਢੇਗਾ। ਇੱਕ ਵਫ਼ਦ ਦੇ ਰੂਪ ਵਿੱਚ ਡੀ ਸੀ ਤਰਨ ਤਾਰਨ ਪ੍ਰਦੀਪ ਸਭਰਵਾਲ ਨੂੰ ਮਿਲਣ ਉਪਰੰਤ ਉਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਉਸ ਦਾ ਪੀ.ਏ. ਜਸਵਿੰਦਰ ਸਿੰਘ ਅਤੇ ਹੋਰ ਕਾਂਗਰਸੀ ਵਰਕਰਾਂ ਦੀ ਸ਼ਹਿ ਤੇ ਬਹੁਤ ਹੀ ਮਾੜੀ ਹਰਕਤ ਕਰਕੇ ਨਾਇਕ ਜਸਪਾਲ ਸਿੰਘ ਵਾਸੀ ਪਿੰਡ ਰਾਹਲ ਚਾਹਲ ਜ਼ਿਲ੍ਹਾ ਤਰਨ ਤਾਰਨ ਜੋ ਮੌਜੂਦਾ ਸਮੇਂ ਜੰਮੂ ਕਸ਼ਮੀਰ ਵਿੱਚ ਤਾਇਨਾਤ ਹੈ, ਜਿਸ ਦੀ 16 ਕਨਾਲ ਜ਼ਮੀਨ ਤੇ ਉਪਰੋਕਤ ਦੋਸ਼ੀਆਂ ਨੇ ਗੈਰਕਾਨੂੰਨੀ ਢੰਗ ਨਾਲ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ । ਵਫ਼ਦ ਨੇ ਡੀ.ਸੀ. ਤਰਨ ਤਾਰਨ ਨੂੰ ਕਿਹਾ ਕਿ ਫੌਜੀ ਜਵਾਨ ਦੀ ਖੋਹੀ ਗਈ ਜ਼ਮੀਨ ਉਸ ਨੂੰ ਜਲਦੀ ਨਾਲ ਵਾਪਸ ਕਰਵਾਈ ਜਾਵੇ ਤਾਂ ਜੋ ਭਾਰਤੀ ਫੋਜੀ ਨੂੰ ਬਣਦਾ ਇਨਸਾਫ਼ ਮਿਲ ਸਕੇ ਅਤੇ ਉਹਨਾਂ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਇੱਥੇ ਇਹ ਵੀ ਦਸਣਯੌਗ ਹੈ ਕਿ ਬਟਾਲਾ ਵਿਖੇ ਜਬਰ ਵਿਰੋਧੀ ਲਹਿਰ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਜੀ ਨੇ ਯਕੀਨ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਫੌਜੀ ਜਵਾਨ ਨੂੰ ਇਨਸਾਫ਼ ਦਵਾਵੁਣ ਲਈ ਮਦਦ ਕੀਤੀ ਜਾਵੇਗੀ ਇੱਥੇ ਇਹ ਦੱਸਣਯੋਗ ਹੈ ਕਿ ਜਥੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਕੈਬਿਨੇਟ ਮੰਤਰੀ ਸ੍ਰ. ਬਿਕਰਮਜੀਤ ਸਿੰਘ ਮਜੀਠੀਆ ਨੇ ਡੀ.ਸੀ. ਨੂੰ 7 ਦਿਨਾ ਦੇ ਅੰਦਰ ਕਾਰਵਾਈ ਕਰਨ ਲਈ ਆਖਿਆ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਵੱਡੇ ਪੱਧਰ ਤੇ ਜਬਰ ਵਿਰੋਧੀ ਲਹਿਰ ਦੇ ਤਹਿਤ ਜ਼ੋਰਦਾਰ ਸੰਘਰਸ਼ ਵਿੱਢੇਗਾ। ਜਸਪਾਲ ਸਿੰਘ ਨੇ ਆਖਿਆ ਕਿ ਜਦ ਮੈ ਡਿਊਟੀ ਤੇ ਤੈਨਾਤ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਜਾਨ ਤੋ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆ ਞੂਠੇ ਪਰਚੇ ਕਰਨ ਦੀਆ ਧਮਕੀਆਂ ਦਿੱਤਿਆਂ ਜਾ ਰਹੀਆਂ ਹਨ ਜਿਸ ਕਰਕੇ ਮੈ ਬਹੁਤ ਦੁਖੀ ਹਾਂ ਅਤੇ ਮੈ ਪ੍ਰਸ਼ਾਸਨ, ਸਰਕਾਰ ਤੋਂ ਜਲਦੀ ਨਾਲ ਇਨਸਾਫ਼ ਦੀ ਮੰਗ ਕਰਦਾ ਹਾਂ। ਇਸ ਮੌਕੇ ਪਰ ਸਾਬਕਾ ਕੈਬਿਨੇਟ ਮੰਤਰੀ ਸ੍ਰ. ਗੁਲਜ਼ਾਰ ਸਿੰਘ ਰਣੀਕੇ ਅਤੇ ਸਾਬਕਾ ਵਿਧਾਇਕ ਸ੍ਰ. ਵਿਰਸਾ ਸਿੰਘ ਵਲਟੋਹਾ, ਵੀਰ ਸਿੰਘ ਲੋਪੋਕੇ, ਸ੍ਰ. ਰਵਿੰਦਰ ਸਿੰਘ ਬ੍ਰਹਮਪੁਰਾ, ਦਲਬੀਰ ਸਿੰਘ ਵੇਰਕਾ, ਮਲਕੀਤ ਸਿੰਘ ਏ.ਆਰ, ਤਲਬੀਰ ਸਿੰਘ ਗਿੱਲ ਆਦਿ ਹਾਜ਼ਰ ਸਨ।