ਰਾਮਪੁਰਾ ਫੂਲ, 8 ਅਗੱਸਤ (ਕੁਲਜੀਤ ਸਿੰਘ ਢੀਗਰਾ)- ਨੇੜਲੇ ਪਿੰਡ ਪਿਥੋ ਵਿਖੇ ਉਸ ਸਮੇ ਮਾਤਮ ਛਾਂ ਗਿਆ ਜਦ ਇੱਕ ਨੋਜਵਾਨ ਲੜਕੇ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੋਤ ਹੋ ਗਈ । ਪਿੰਡ ਵਾਸੀਆਂ ਨੇ ਇਸ ਘਟਨਾ ਲਈ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਜਿੰਮੇਵਾਰ ਠਹਿਰਾਉਦਿਆਂ ਬਿਜਲੀ ਵਿਭਾਗ ਖਿਲਾਫ ਰੋਸ ਜਾਹਿਰ ਕੀਤਾ । ਪਿੰਡ ਵਾਸੀਆਂ ਅਨੁਸਾਰ ਬਿਜਲੀ ਵਿਭਾਗ ਦੀ ਚੈਕਿੰਗ ਦੌਰਾਨ ਥੱਕੇ ਮੁਕੀ ਹੋਣ ’ਤੇ ਇੱਕ ਨੌਜਵਾਨ ਹਰਪ੍ਰੀਤ ਸਿੰਘ ਉਰਫ ਗੁਗਲਾ ਪੁੱਤਰ ਪ੍ਰਿਤਪਾਲ ਸਿੰਘ ਢਿਲੋ ਦੀ ਕਰੰਟ ਲੱਗਣ ਨਾਲ ਮੌਕੇ ਤੇ ਮੌਤ ਹੋ ਗਈ ਅਤੇ ਗੁਸੇ ਵਿਚ ਆਏ ਲੋਕਾ ਨੇ ਸਦਰ ਥਾਣਾ ਰਾਮਪੁਰਾ ਗਿਲ ਕਲਾਂ ਦੇ ਅੱਗੇ ਜਾਂਦੀ ਬਠਿੰਡਾ ਚੰਡੀਗੜ ਮੇਨ ਹਾਈਵੇ ਨੂੰ ਜਾਮ ਕਰ ਦਿੱਤਾ ਉਨ੍ਹਾਂ ਦੀ ਮੰਗ ਸੀ ਕਿ ਬਿਜਲੀ ਵਿਭਾਗ ਦੇ ਐੱਸ.ਡੀ.ਓ., ਜੇ.ਈ.ਸਮੇਤ ਹੋਰਾ ਤੇ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਇਕਤਰ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਰਜਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਆਗੂ ਕਾਕਾ ਸਿੰਘ ਕੋਟੜਾ, ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੇ ਲੜਕੇ ਅਵਤਾਰ ਸਿੰਘ ਕਮਾਲੂ ਆਦਿ ਨੇ ਕਿਹਾ ਕਿ ਪਿਛਲੇ ਸਮੇ ਵਿਚ ਖੇਤਾ ਨੂੰ ਜਾਂਦੀਆਂ ਤਾਰ੍ਹਾਂ ਦੀ ਸਪਲਾਈ ਨੂੰ ਲੈ ਕੇ ਝੜਪ ਹੋਈ ਸੀ ਪਰ ਹੁਣ ਅਚਾਨਕ ਇਨ੍ਹਾਂ ਨੇ ਘਰ ਦੀ ਬਿਜਲੀ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਕਤ ਲੜਕੇ ਨੂੰ ਥੱਕਾ ਮਾਰੀਆਂ ਗਿਆ ਜਿਸ ਨਾਲ ਉਹ ਨੱਗੀ ਪਈ ਬਿਜਲੀ ਦੀ ਤਾਰ ਨਾਲ ਜਾਂ ਲੱਗਾ ਤੇ ਮੌਕੇ ਤੇ ਮੌਤ ਹੋ ਗਈ। ਹੁਣ ਜਦੋ ਤੱਕ ਪ੍ਰਸਾਸਨ ਇਨ੍ਹਾਂ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਤੇ ਕਾਰਵਾਈ ਨਹੀ ਕਰਦਾ ਤਦ ਤੱਕ ਸੜਕ ਨੂੰ ਜਾਮ ਰੱਖਿਆਂ ਜਾਵੇਗਾ। ਜਿਨ੍ਹਾਂ ਨਾਲ ਮੌਜੂਦਾ ਅਕਾਲੀ ਸਰਪੰਚ ਗੁਰਜੰਟ ਸਿੰਘ, ਮੱਖਣ ਸਿੰਘ ਸੇਖੋਂ ਕਾਂਗਰਸੀ ਆਗੂ, ਸੁਖਵਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਸਰਪੰਚ ਦਰਸ਼ਨ ਸਿੰਘ, ਮਨਪ੍ਰੀਤ ਸਿੰਘ ਗਿੱਲ ਤੇ ਵੱਡੀ ਗਿਣਤੀ ਵਿਚ ਪਿੰਡ ਵਾਸ਼ੀ ਮੌਜੂਦ ਸਨ। ਖਬਰ ਲਿਖੇ ਜਾਣ ਤੱਕ ਧਰਨਾ ਜਾਂਰੀ ਸੀ ਪਰ ਹਲੇ ਤੱਕ ਕਿਸੇ ਵੀ ਪ੍ਰਸਾਸਨਿਕ ਅਧਿਕਾਰੀ ਦੀ ਪਹੁਚ ਨਹੀ ਹੋਈ। ਜਦ ਇਸ ਸਬੰਧੀ ਬਿਜਲੀ ਵਿਭਾਗ ਦੇ ਐਸ ਡੀ ਓ ਜੱਸਾ ਸਿੰਘ ਨੇ ਆਪਣੇ ਤੇ ਲੱਗੇ ਇਲਜਾਮਾ ਨੂੰ ਨਕਾਰਦਿਆਂ ਕਿਹਾ ਕਿ ਉਹ ਰੁਟੀਨ ਚੈਕਿੰਗ ਤੇ ਗਏ ਸਨ ਤੇ ਜਦ ਉਹ ਦੂਸਰੇ ਪਿੰਡਾ ਚ, ਚੈਕਿੰਗ ਕਰਕੇ ਮੁੜ ਰਹੇ ਸਨ ਤਾਂ ਉਕਤ ਨੋਜਵਾਨ ਦੇ ਘਰ ਚੀਕ ਚਹਾੜਾ ਪੈ ਰਿਹਾ ਸੀ । ਜਦ ਉਹਨਾਂ ਦੇ ਜੇ ਈ ਤੇ ਲਾਇਨਮੈਨ ਨੇ ਘਰ ਅੰਦਰ ਜਾਕੇ ਮਾਮਲੇ ਬਾਰੇ ਜਾਣਨਾ ਚਾਹਿਆ ਤਾਂ ਲੋਕਾ ਨੇ ਉਹਨਾਂ ਨੂੰ ਧੱਕਾ ਮੁੱਕੀ ਕਰ ਦਿੱਤੀ ਤੇ ਉਹਨਾਂ ਦੀ ਡਾਇਰੀ ਵੀ ਉਥੇ ਡਿੱਗ ਪਈ। ਜਦ ਇਸ ਸਬੰਧੀ ਜੇ ਈ ਜੈਬ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਤਾਂ ਗੱਡੀ ਚੋ ਬਾਹਰ ਹੀ ਨਹੀ ਆਏ। ਸਦਰ ਥਾਣਾ ਰਾਮਪੁਰਾ ਗਿਲ ਕਲਾਂ ਦੇ ਇੰਚਾਰਜ ਮੁਤਾਬਿਕ : ਜਦੋ ਅਸੀ ਸਦਰ ਥਾਣਾ ਰਾਮਪੁਰਾ ਗਿਲ ਕਲਾਂ ਦੇ ਇੰਚਾਰਜ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀ ਹਲੇ ਇਸ ਤੇ ਵੈਰੀਫਿਕੇਸ਼ਨ ਕਰ ਰਹੇ ਹਾਂ ਜਿਓ ਹੀ ਗੱਲ ਸਾਹਮਣੇ ਆਵੇਗੀ ਅਸੀ ਉਸ ਵਿਰੁਧ ਪਰਚਾ ਦਰਜ਼ ਕਰਵਾਂ ਦੇਵਾਗੇ।