200 ਰੁਪਏ ਵਿੱਚ ਪਾਇਆ ਡੇਢ ਲੀਟਰ ਪੈਟਰੋਲ

ਸਰਦੂਲਗੜ੍ਹ, 8 ਅਗਸਤ (ਵਿਪਨ ਗੋਇਲ, ਬਲਜੀਤ ਪਾਲ)- ਸਰਦੂਲਗੜ੍ਹ ਸ਼ਹਿਰ ਦੇ ਸਰਸਾ ਕੈਂਚੀਆ ਤੇ ਸਥਿਤ ਐਚ.ਪੀ. ਕੰਪਨੀ ਦਾ ਪੰਪ ਚੋਧਰੀ ਫਿੰਲਿਗ ਸਟੇਸ਼ਨ ਤੇ ਇੱਕ ਕਿਸਾਨ ਨੂੰ ਤੇਲ ਘੱਟ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਲਾਟ ਸਿੰਘ ਝੰਡਾ ਕਲਾਂ ਸਵੇਰੇ 9 ਵਜੇ ਦੇ ਕਰੀਬ ਆਪਣੇ ਮੋਟਰ ਸਾਇਕਲ ਵਿੱਚ ਪੈਟਰੋਲ ਪਵਾਉਣ ਲਈ ਆਇਆ ਤਾਂ ਉਸ ਨੇ ਪੰਪ ਦੇ ਕਰਿੰਦੇ ਨੂੰ ਮੈਂ 200 ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ ਤਾਂ ਉਸ ਨੇ ਮੋਟਰ ਸਾਇਕਲ ਵਿੱਚ ਤੇਲ ਪਾ ਦਿੱਤਾ ਤਾਂ ਮੈਨੂੰ ਸ਼ੱਕ ਹੋਇਆ ਕਿ ਇਸ ਵੱਲੋ ਮੋਟਰ ਸਾਇਕਲ ਵਿੱਚ ਤੇਲ ਘੱਟ ਪਾਇਆ ਗਿਆ ਹੈ ਤਾਂ ਮੈਂ ਮੋਟਰਸਾਇਕਲ ਵਿੱਚੋਂ ਤੇਲ ਕੱਢ ਕੇ ਬੋਤਲ ਵਿੱਚ ਪਾਇਆ ਤਾਂ ਬੋਤਲ ਵਿੱਚ ਡੇਢ ਲੀਟਰ ਹੀ ਤੇਲ ਅਇਆ ਜਿਸ ਤੇ ਮੈਂ ਪੈਟਰੋਲ ਪੰਪ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਸ ਨੇ ਮੇਰੀ ਗੱਲ ਸੁਣਨਾ ਮੁਨਾਸਿਫ ਨਾ ਸਮਝਿਆ ਅਤੇ ਮੈਨੂੰ ਪੈਸੇ ਦੇਣ ਦਾ ਵੀ ਲਾਲਚ ਦਿੱਤਾ। ਜਿਸ ਨੂੰ ਲੈਕੇ ਲੋਕਾਂ ਵੱਲੋ ਪੰਪ ਦੇ ਸਾਹਮਣੇ ਸਰਸਾ-ਮਾਨਸਾ ਰੋੜ ਤੇ ਜਾਮ ਲਾ ਦਿੱਤਾ। ਜਦ ਦੋਨਾਂ ਪਾਸੇ ਜਾਮ ਲੱਗ ਗਿਆ ਤਾਂ ਮੋਕੇ ਤੇ ਥਾਨਾ ਸਰਦੂਲਗੜ੍ਹ ਦੇ ਸਬ ਇੰਨਸਪੈਕਟਰ ਜਸਪ੍ਰੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਜੋ ਇਸ ਪੰਪ ਨੂੰ ਠੇਕੇ ਤੇ ਚਲਾ ਰਹੇ ਵਿਆਕਤੀ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਸਟੇਸ਼ਨ ਲੈ ਗਏ ਅਤੇ ਦੂਸਰੀ ਪਾਰਟੀ ਨੂੰ ਵੀ ਥਾਣੇ ਬੁਲਾਇਆ ਗਿਆ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਜੋ ਵੀ ਕਾਨੂੰਨ ਮੁਤਾਬਿਕ ਕਾਰਵਾਈ ਬਣਦੀ ਹੋਵੇਗੀ ਉਹ ਕਰ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਲੋਕਾ ਨੇ ਜਾਮ ਖੋਲ ਦਿੱਤਾ ਅਤੇ ਪੈਟਰੋਲ ਪੰਪ ਤੇ ਪੁਲਿਸ ਤੈਨਾਤ ਕਰਕੇ ਪੰਪ ਦੀ ਸੇਲ ਉਤੇ ਰੋਕ ਲਾ ਦਿੱਤੀ। ਪਰੰਤੂ ਥਾਣੇ ਵਿੱਚ ਜਾਕੇ ਪੀੜਤ ਧਿਰ ਨੇ ਮੰਗ ਕੀਤੀ ਕਿ ਪੰਪ ਮਾਲਕ ਤੇ ਧੋਖਾ ਧੜੀ ਦਾ ਮਾਮਲਾ ਦਰਜ ਕੀਤਾ ਜਾਵੇ ਪੁਲਿਸ ਵੱਲੋ ਕਿਹਾ ਗਿਆ ਕਿ ਜਾਂਚ ਕਰਨ ਤੋ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇਗਾ ਜਿਸ ਤੇ ਪੀੜਤ ਧਿਰ ਮਾਮਲਾ ਦਰਜ ਕਰਨ ਤੇ ਅੜ ਗਈ ਜਿਸ ਤਪ ਬਾਅਦ ਲੋਕਾ ਨੇ ਸਿਰਸਾ-ਮਾਨਸਾ ਰੋਡ ਫਿਰ ਤੋ ਜਾਮ ਕਰ ਦਿੱਤੀ। ਜਿਕਰਯੋਗ ਹੈ ਕਿ ਪਿਛਲੇ ਸਾਲ ਦੀਵਾਲੀ ਦੇ ਨਜਦੀਕ ਵੀ ਇਸ ਪੰਪ ਦੇ ਤੇਲ ਘੱਟ ਪਾਉਣ ਦਾ ਮਾਮਲਾ ਸਾਹਮਣੇ ਅਇਆ ਸੀ ਉਸ ਸਮੇਂ ਵੀ ਕੁਝ ਮੋਹਤਵਾਰ ਵਿਆਕਤੀਆ ਨੇ ਇਸ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਸੀ।ਭਾਰਤੀਆ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕਾ ਨੇ ਕਿਹਾ ਕਿ ਇਸ ਪੰਪ ਦੀਆ ਪਹਿਲਾ ਵੀ ਤੇਲ ਘੱਟ ਪਾਉਣ ਦੀਆ ਸ਼ਕਾਇਤਾ ਆ ਰਹੀਆ ਸਨ ਜੇਕਰ ਕੋਈ ਵਿਆਕਤੀ ਇਸ ਵਾਰੇ ਗੱਲ ਕਰਦਾ ਤਾਂ ਪੰਪ ਦੇ ਕਰਿੰਦੇ ਗ੍ਰਾਹਕਾ ਦੇ ਗੱਲ ਪੈ ਜਾਦੇ ਸਨ ਉਹਨ੍ਹਾ ਨੇ ਕਿਹਾ ਕਿ ਪੈਟਰੋਲ ਪੰਪ ਵਾਲੇ ਲੋਕਾ ਨਾਲ ਠੱਗੀਆ ਮਾਰਕੇ ਲੱਖਾ ਰੁਪਏ ਕਮਾਈ ਕਰ ਰਹੇ ਹਨ ਉਨ੍ਹਾ ਨੇ ਮੰਗ ਕੀਤੀ ਹੈ ਕਿ ਪੈਟਰੋਲ ਪੰਪ ਮਾਲਕ ਤੇ ਧੋਖਾ ਧੜੀ ਦਾ ਮਾਮਲਾ ਦਰਜ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਜਿਨਾਂ ਤੱਕ ਪੁਲਿਸ ਵੱਲੋ ਮਾਲਕ ਤੇ ਮਾਮਲਾ ਦਰਜ ਨਹੀ ਕੀਤਾ ਜਾਦਾਂ ਉਨਾਂ ਤੱਕ ਜਾਮ ਨਹੀ ਚੁੱਕਾਗੇ। ਉਨਾਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਪੈਟਰੋਲ ਪੰਪ ਨੂੰ ਸੀਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਜਦ ਇਸ ਸੰਬੰਧ ਵਿੱਚ ਪੰਪ ਦੇ ਮਾਲਿਕ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨ੍ਹਾ ਨੇ ਕਿਹਾ ਕਿ ਅਸੀਨ ਸਾਰੇ ਹੀ ਮੁਲਾਜਿਮਾਂ ਨੂੰ ਹਦਾਇਤ ਕੀਤੀ ਹੋਈ ਹੈ ਕਿ ਤੇਲ ਸਾਰਿਆ ਨੂੰ ਸਹੀ ਅਤੇ ਪੂਰਾ ਮਾਤਰਾ ਵਿੱਚ ਫੀਡ ਕਰਕੇ ਪਾਓ ਜੇਕਰ ਮੁਲਾਜਿਮ ਵੱਲੋ ਗਲਤੀ ਜਾਂ ਭੁਲੇਖੇ ਨਾਲ ਤੇਲ ਘੱਟ ਪੈ ਗਿਆ ਹੈ ਤਾਂ ਉਸ ਨੂੰ ਤਾੜਨਾ ਕਰਕੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਹਦਾਇਤ ਕਰ ਦਿੱਤੀ ਹੈ। ਜਦ ਇਸ ਸੰਬੰਧ ਵਿੱਚ ਡੀ.ਐਸ.ਪੀ. ਸਰਦੂਲਗੜ੍ਹ ਸੰਜੀਵ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਮਾਪ ਤੋਲ ਵਿਭਾਗ ਨੂੰ ਮਸ਼ੀਨਾਂ ਚੈਕ ਕਰਵਾਉਣ ਲਈ ਬੁਲਾਇਆ ਗਿਆ ਹੈ। ਖਬਰ ਲਿਖੇ ਜਾਣ ਤੱਕ ਜਾਮ ਜਾਰੀ ਸੀ।