ਐਸ ਟੀ ਐਫ ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ 3 ਕੌਮਾਂਤਰੀ ਤਸਕਰ 5 ਕਿਲੋ 530 ਗ੍ਰਰਾਮ ਹੈਰੋਇਨ ਅਤੇ ਪਿਸਟਲ ਸਮੇਤ ਕਾਬੂ

ਅੰਮ੍ਰਿਤਸਰ, 6 ਅਗਸਤ (ਦਵਾਰਕਾ ਨਾਥ ਰਾਣਾ)- ਸ੍ਰੀ ਹਰਪ੍ਰੀਤ ਸਿੰਘ ਸਿੱਧੂ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ, ਐਸ ਟੀ ਐਫ, ਪੰਜਾਬ-ਕਮਬਾਰਡਰ ਅਤੇ ਸ੍ਰੀ ਆਰ ਕੇ ਜੈਸਵਾਲ ਇੰਸਪੈਕਟਰ ਜਨਰਲ ਪੁਲਿਸ, ਐਸ ਟੀ ਐਫ ਬਾਰਡਰ ਜੋਨ, ਜੀ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ ਅੰਮ੍ਰਿਤਸਰ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸ੍ਰੀ ਦਵਿੰਦਰ ਸਿੰਘ ਡੀ ਐਸ ਪੀ ਐਸ ਟੀ ਐਫ ਉਪਰੇਸ਼ਨਲ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਐਸ. ਟੀ. ਐਫ. ਨੂੰ ਇੱਕ ਓਪਰੇਸ਼ਨ ਦੌਰਾਨ 3 ਇੰਟਰਨੈਸ਼ਨਲ ਸਮੱਗਲਰਾਂ ਪਾਸੋ 5 ਕਿਲੋ 530 ਗ੍ਰਾਮ ਹੈਰੋਇੰਨ ਸਮੇਤ 1 ਪਿਸਟਲ 9 ਐਮ.ਐਮ., 3 ਮੈਗਜੀਨ ਪਿਸਟਲ ਅਤੇ 56 ਰੌਂਦ 9 ਐਮ.ਐਮ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਮਿਲੀ ਹੈ। ਸ੍ਰੀ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ ਅੰਮ੍ਰਿਤਸਰ ਜੀ ਨੇ ਦੱਸਿਆ ਕਿ ਮਿਤੀ ਮਿਤੀ 4 ਅਗਸਤ 2017 ਨੂੰ ਉਹਨਾਂ ਦੀ ਸੁਪਰਵਿਜਨ ਹੇਠ ਓਪਰੇਸ਼ਨ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਸਮੇਤ ਕ੍ਰਮਚਾਰੀ ਜਦ ਨਿਊ ਅੰਮ੍ਰਿਤਸਰ ਮੌਜੂਦ ਸੀ ਮਿ ਮੁਖਬਰੀ ਮਿਲੀ ਕਿ 1 ਬਲਵਿੰਦਰ ਸਿੰਘ ਉਰਫ ਕੁੱਕੂ ਪੁਤਰ ਗੁਰਦੇਵ ਸਿੰਘ ਵਾਸੀ ਭੂਰਾ ਕੋਨਾ ਥਾਣਾ ਖੇਮਕਰਨ 2 ਗੁਰਪਵਿੱਤਰ ਸਿੰਘ ਉਰਫ ਸਾਈ ਪੁਤਰ ਬਲਵਿੰਦਰ ਸਿੰਘ ਵਾਸੀ ਲੱਖਣਾ ਥਾਣਾ ਵਲਟੋਹਾ 3 ਮੇਜਰ ਸਿੰਘ ਪੁਤਰ ਪੁਤਰ ਸੁਖਦੇਵ ਸਿੰਘ ਜੱਟ ਵਾਸੀ ਮਮਦੋਟ 4 ਬੋਹੜ ਸਿੰਘ ਪੁਤਰ ਗੁਰਬਖਸ ਸਿੰਘ ਵਾਸੀ ਮਮਦੋਟ 5 ਸ਼ਿਦਰ ਸਿੰਘ ਵਾਸੀ ਤਰਨ ਤਾਰਨ, ਜਿੰਨਾ ਦੇ ਪਾਕਿਸ਼ਾਨ ਵਿੱਚ ਬੈਐ ਸਮੱਗਲਰਾਂ ਨਾਲ ਸਧੰਬ ਹਨ ਜੋ ਪਾਕਿਸਤਾਨ ਤੋਂ ਹੈਰੋਇੰਨ ਅਤੇ ਅਸਲਾ ਦੀ ਸਮੱਗ¦ਿਗ ਕਰਵਾ ਕਿ ਪੰਜਾਬ ਅਤੇ ਹੋਰ ਰਾਜਾਂ ਵਿੱਚ ਸਪਲਾਈ ਕਰਦੇ ਹਨ ਜੋ ਹੁਣ ਇਹ ਕਾਰ ਭਿਖੀਵਿੰਡ ਸਾਈਡ ਵੱਲ ਸਵਿਫਟ ਕਾਰ ਨੰਬਰ ਪੀ.ਬੀ.-18 ਐਮ 0036 ਤੇ ਅੰਮਿਕ੍ਰਤਸਰ ਨੂੰ ਆ ਰਹੇ ਸਨ ਨੂੰ ਕਾਬੂ ਆ ਸਕਦੇ ਸਨ ਜਿਸਤੇ ਓਪਰੇਸ਼ਨ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਸਮੇਤ ਟਂਮ ਬੋਹੜੁ ਪੁੱਲ ਪਰ ਨਾਕਾਬੰਦੀ ਕਰਕੇ ਭਿੰਖੀਵਿੰਡ ਸਾਈਡ ਵਲੋ ਆਉਦੀ ਨੰਬਰੀ ਕਾਰ ਨੂੰ ਰੋਕ ਕੇ ਚੈਕ ਕੀਤਾ, ਕਾਰ ਚਾਲਕ ਬਲਵਿੰਦਰ ਸਿੰਘ ਉਕਤ ਤਸਦੀਕ ਹੋਇਆ ਮੌਕਾ ਤੇ ਸ੍ਰੀ ਦਵਿੰਦਰ ਸਿੰਘ ਡੀ.ਐਸ.ਪੀ. ਐਸ.ਟੀ.ਐਫ. ਦੀ ਮੌਜੂਦਗੀ ਵਿੱਚ ਤਲਾਸੀ ਕਰਨ ਤੇ ਇੰਕ ਕਿਲੋਗ੍ਰਾਮ ਹੈਰੋਇੰਨ ਬ੍ਰਾਮਦ ਹੋਈ ਦੌਰਾਨੇ ਪੁੱਛਗਿੱਛ ਦੋਸੀ ਬਲਵਿੰਦਸ ਸਿੰਘ ਦੇ ਦੱਸੇ ਹੋਏ ਟਿਕਾਣੇ ਤੇ ਰੇਡ ਕਰਨ ਤੇ ਮੇਜਰ ਸਿੰਘ ਪੁਤਰ ਸੁਖਵੇਦ ਸਿੰਘ ਵਾਸੀ ਮਮਦੋਟ ਅਤੇ ਬੋਹੜ ਸਿੰਘ ਪੁਤਰ ਗੁਰਬਖਸ ਸਿੰਘ ਵਾਸੀ ਮਮਦੋਟ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਫਿਰੋਜਪੁਰ ਸੈਕਟਰ ਪੋਸਟ ਲੱਖਾ ਸਿੰਘ ਵਾਲਾ, ਗੇਟ ਨੰਬਰ 205 ਕੰਡਿਆਲੀ ਤਾਰ ਤੋਂ ਪਾਰ ਉਹਨਾਂ ਦੀ ਜਮੀਨ ਹੈ ਦੋਨੋ ਖੇਤੀ ਦੇ ਬਹਾਨੇ ਟ੍ਰੈਕਟਰ ਲਿਜਾਂਦੇ ਸੀ ਪਾਕਿਸਤਾਨ ਸਮੱਗਲਰਾਂ ਵੱਲੋੀ ਉਹਨਾਂ ਦੇ ਨਾਲ ਰਾਬਤਾ ਕਰਕੇ ਦੱਸੀ ਹੋਈ ਜਗ੍ਹਾ ਤੇ ਹੌਰੋਇੰਨ ਰੱਖ ਦਿੰਦੇ ਸੀ ਸ੍ਰੀ ਸ੍ਰੀ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ ਐਸ. ਟੀ. ਐਫ. ਜੀ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਬੀ.ਐਸ.ਐਫ. ਦੂਜੀ ਬਟਾਲੀਅਨ ਹੈਡਕੁਆਟਰ ਲੱਖਾ ਸਿੰਘ ਵਾਲਾ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਜਿਸ ਤੇ ਟੈਂਟ ਪੋਸਟ ਗੇਟ ਨੰਬਰ 205 ਕੰਡਿਆਲੀ ਤਾਰ ਤੋਂ ਪਾਰ ਦਸ਼ੀਆਂ ਵਲੱਂ ਦੱਸੀ ਜਗ੍ਹਾ ਤੇ ਬੀ.ਐਸ.ਐਫ. ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦੋਨਾਂ ਦੋਸ਼ੀਆਂ ਬੋਹੜ ਸਿੰਘ ਅਤੇ ਮੇਜਰ ਸਿੰਘ ਨੇ ਆਪਣੇ ਦੱਸੇ ਟਿਕਾਣੇ ਤੇ ਰੱਖੀ ਹੋਈ 5 ਕਿਲੋ 530 ਗ੍ਰਾਮ ਹੈਰੋਇੰਨ ਸਮੇਤ 1 ਪਿਸਟਲ 9 ਐਮ.ਐਮ., 3 ਮੈਗਜੀਨ ਪਿਸਟਲ ਅਤੇ 56 ਰੌਂਦ 9 ਐਮ.ਐਮ ਬ੍ਰਾਮਦ ਕਰਵਾਏ।

Send this to a friend