ਫਿਰੋਜ਼ਪੁਰ, 6 ਅਗਸਤ (ਮਨੋਹਰ ਲਾਲ)- ਏਕਨੂਰ ਖਾਲਸਾ ਫੌਜ਼ ਦੀ ਮੀਟਿੰਗ ਗੁਰਦੁਆਰਾ ਸਾਹਿਬ ਬਾਬਾ ਰਾਮ ਲਾਲ ਵਿਖੇ ਭਾਈ ਹਿੰਮਤ ਸਿੰਘ ਸ਼ਕੂਰ ਜ਼ਿਲ੍ਹਾ ਪ੍ਰਧਾਨ ਦੀ ਅਗੁਵਾਈ ਵਿਚ ਹੋਈ। ਮੀਟਿੰਗ ਵਿਚ ਸਮੂਹ ਜਥੇਬੰਦੀ ਦੇ ਸਰਕਲ ਪ੍ਰਧਾਨਾਂ ਅਤੇ ਸੀਨੀਅਰ ਆਗੂਆਂ ਨੇ ਭਾਗ ਲਿਆ। ਮੀਟਿੰਗ ਵਿਚ ਜਥੇਬੰਦੀ ਦਾ ਦਾਇਰਾ ਵਧਾਉਣ ਲਈ ਸਾਰੇ ਸਿੰਘਾਂ ਨੇ ਸਰਵਸੰਮਤੀ ਨਾਲ ਫੈਸਲਾ ਕੀਤਾ ਕਿ ਸਰਕਲ ਪ੍ਰਧਾਨਾਂ ਦੀ ਇਕਾਈ ਭੰਗ ਕੀਤੀ ਜਾਂਦੀ ਹੈ ਅਤੇ ਨਵੇਂ ਸਰਕਲ ਪ੍ਰਧਾਨਾਂ ਦੀ ਚੋਣ 20 ਅਗਸਤ ਦਿਨ ਐਤਵਾਰ ਨੂੰ ਫਿਰੋਜ਼ਪੁਰ ਵਿਖੇ ਕੀਤੀ ਜਾਵੇਗੀ। ਇਹ ਫੈਸਲਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਆਦੇਸ਼ਾਂ ਮੁਤਾਬਿਕ ਲਿਆ ਗਿਆ। ਇਸ ਮੌਕੇ ਭਾਈ ਹਿੰਮਤ ਸਿੰਘ ਸ਼ਕੂਰ ਪ੍ਰਧਾਨ, ਭਾਈ ਗੁਰਭਾਗ ਸਿੰਘ ਮਰੂੜਾ, ਭਾਈ ਰਣਧੀਰ ਸਿੰਘ ਮੀਤ ਪ੍ਹਧਾਨ, ਹਰਜਿੰਦਰ ਸਿੰਘ ਜਨਰਲ ਸਕੱਤਰ, ਲਖਬੀਰ ਸਿੰਘ ਮਹਾਲਮ ਨੰਬਰਦਾਰ, ਪ੍ਰੀਤਮ ਸਿੰਘ, ਗੁਰਦੇਵ ਸਿੰਘ, ਨਿਰਮਲ ਸਿੰਘ, ਪ੍ਰਤਾਪ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਲੋਹਗੜ੍ਹ, ਬਲਜਿੰਦਰ ਸਿੰਘ ਲੋਹਗੜ੍ਹ, ਸੁਖਮੰਦਰ ਸਿੰਘ ਸਰਕਲ ਮੁੱਦਕੀ, ਗੁਵਾਨ ਸਿੰਘ, ਲਾਲ ਸਿੰਘ ਸਰਕਲ ਮਮਦੋਟ, ਪਿੱਪਲ ਸਿੰਘ ਜ਼ੀਰਾ, ਦਰਸ਼ਨ ਸਿੰਘ, ਸਰਵਨ ਸਿੰਘ, ਸਵਰਾਜ ਸਿੰਘ, ਜਗਵੀਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।