ਉਧਨਵਾਲ ਰੋਡ ’ਤੇ ਇਨੋਵਾ ਤੇ ਮੋਟਰਸਾਈਕਲ ਦੀ ਟੱਕਰ ’ਚ ਦੋ ਜ਼ਖਮੀ

ਸ੍ਰੀ ਹਰਗੋਬਿੰਦਪੁਰ, 6 ਅਗਸਤ (ਚਰਨਜੀਤ ਸਿੰਘ ਚੀਮਾ)- ਉਧਨਵਾਲ-ਬਟਾਲਾ ਰੋਡ ’ਤੇ ਸ਼ਾਮ 6:45 ਵਜੇ ਇਨੋਵਾ ਗੱਡੀ ਤੇ ਮੋਟਰ ਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਮੋਟਰਸਾਈਕਲ ਨੰ. ਪੀਬੀ 18 ਐਚ 0842 ਅਤੇ ਨੋਵਾ ਗੱਡੀ ਨੰ. ਪੀਬੀ06 ਵੀ 3422 ਇਸ ਟੱਕਰ ਵਿੱਚ ਮੋਟਰਾਈਕਲ ਸਵਾਰ ਦੋ ਜਣੇ ਪਤੀ ਪਤਨੀ ਜ਼ਖਮੀ ਹੋ ਗਏ। ਇਹ ਪਤੀ ਪਤਨੀ ਕਸ਼ਮੀਰ ਸਿੰਘ ਪੁੱਤਰ ਜਸਵੰਤ ਸਿੰਘ ਰਾਜਬੀਰ ਕੌਰ ਪਤਨੀ ਕਸ਼ਮੀਰ ਸਿੰਘ ਪਿੰਡ ਮੀਕੇ ਗੁਰਦਾਸਪੁਰ ਤੇ ਗੱਜੀ ਚਾਲਕ ਸੁਖਬੀਰ ਸਿੰਘ ਪੁੱਤਰ ਅਨੋਖ ਗਰੀਨ ਸਿਟੀ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਇਹ ਪਤੀ ਪਤਨੀ ਦੋਵੇਂ ਕਾਦੀਆਂ ਸ਼ਹਿਰ ਤੋਂ ਆਪਣੀ ਲੜਕੀ ਨੂੰ ਮਿਲ ਕੇ ਆ ਰਹੇ ਸਨ ਤੇ ਰਸਤੇ ਵਿੱਚ ਇਹ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਮੋਟਰਸਾਇਕਲ ਚਾਲਕ ਕਸ਼ਮੀਰ ਸਿੰਘ ਦੀ ਲੱਤ ਟੁੱਟ ਗਈ ਅਤੇ ਦੋਹਾਂ ਪਤੀ-ਪਤਨੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ।

Send this to a friend