ਮੜੋਲੀ ਖ਼ੁਰਦ ਨਿਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਰੇਲਵੇ ਅੰਡਰ ਬ੍ਰਿਜ਼

ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਚਾਰ ਤੋਂ ਪੰਜ ਫੁੱਟ ਪਾਣੀ ਖੜ੍ਹਿਆ

ਮੋਰਿੰਡਾ, 6 ਅਗਸਤ- ਨਜ਼ਦੀਕੀ ਪਿੰਡ ਮੜੌਲੀ ਖ਼ੁਰਦ ਵਿੱਖੇ ਆਮ ਲੋਕਾਂ ਦੀ ਸਹੂਲੀਅਤ ਲਈ ਬਣਾਇਆ ਰੇਲਵੇ ਅੰਡਰ ਬ੍ਰਿਜ਼ ਪਿੰਡ ਵਾਸੀਆਂ ਅਤੇ ਨਜ਼ਦੀਕੀ ਪਿੰਡਾਂ ਨੂੰ ਜਾਣ ਵਾਲੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਪਿੰਡ ਮੜੋਲੀ ਖੁਰਦ ਦੇ ਸਰਪੰਚ ਕੁਲਦੀਪ ਸਿੰਘ ਦੀ ਅਗਵਾਈ ’ਚ ਸੁਪਿੰਦਰ ਸਿੰਘ ਮਾਨ, ਬਲਵਿੰਦਰ ਸਿੰਘ ,ਹਰਨੇਕ ਸਿੰਘ, ਕਰਮਜੀਤ ਸਿੰਘ ਗਾਮਾ, ਗੁਰਦੇਵ ਸਿੰਘ ,ਗੁਰਪ੍ਰੀਤ ਸਿੰਘ, ਬਰਿੰਦਰ ਸਿੰਘ, ਜਸਪ੍ਰੀਤ ਸਿੰਘ ਜੱਸੀ, ਗੁਰਜੋਤ ਸਿੰਘ, ਜੋਰਾਵਰ ਸਿੰਘ ਅਤੇ ਕਰਨੈਲ ਸਿੰਘ ਆਦਿ ਨੇ ਸਰਕਾਰਾਂ ਪ੍ਰਤੀ ਅਪਣੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰਾਂ ਭਾਂਵੇਂ ਆਮ ਲੋਕਾਂ ਦੀ ਭਲਾਈ ਲਈ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਂਉਂਦੀਆਂ ਹਨ ਪ੍ਰੰਤੂ ਇਨ੍ਹਾਂ ਪ੍ਰੋਜੈਕਟਾਂ ਨੂੰ ਸਬੰਧਤ ਅਧਿਕਾਰੀਆਂ ਵੱਲੋਂ ਜ਼ਮੀਨੀ ਪੱਧਰ ’ਤੇ ਠੀਕ ਢੰਗ ਨਾਲ ਲਾਗੂ ਨਾ ਕੀਤੇ ਜਾਣ ਕਾਰਨ ਜਨਤਾ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣ੍ਹਾ ਕਰਨਾ ਪੈਂਦਾ ਹੈ। ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਸ ਅੰਡਰ ਬ੍ਰਿਜ਼ ਵਿੱਚ ਚਾਰ ਤੋਂ ਪੰਜ ਫੁੱਟ ਪਾਣੀ ਖੜ੍ਹ ਜਾਂਦਾ ਹੈ ਜਿਸ ਕਾਰਨ ਪੈਦਲ ਚੱਲਣ ਵਾਲੇ ਵਿਅਕਤੀਆਂ ਦੇ ਨਾਲ ਨਾਲ ਵਹੀਕਲ੍ਹਾਂ ਦਾ ¦ਘਣਾ ਵੀ ਬਿਲਕੁਲ ਬੰਦ ਹੋ ਜਾਂਦਾ ਹੈ। ਇਹ ¦ਿਕ ਸੜ੍ਹਕ ਅੱਗੇ ਕਈ ਪਿੰਡਾਂ ਨੂੰ ਜਾਂਦੀ ਹੈ ਅਤੇ ਇਸ ਮਾਰਗ ਤੋਂ ਲੋਕਾਂ ਦਾ ਆਉਣਾ ਜਾਣਾ ਅਕਸਰ ਹੀ ਲੱਗਾ ਰਹਿੰਦਾ ਹੈ ਪ੍ਰੰਤੂ ਬਰਸਾਤੀ ਪਾਣੀ ਦੇ ਅੰਡਰ ਬ੍ਰਿਜ਼ ਵਿੱਚ ਖੜ੍ਹ ਜਾਣ ਕਾਰਨ ਅਗਲੇ ਪਿੰਡਾਂ ਦੇ ਨਿਵਾਸੀਆਂ ਨੂੰ ਵਾਇਆ ਰਤਨਗੜ੍ਹ ਕਲਹੇੜ੍ਹੀ ਆਉਣਾ ਪੈਂਦਾ ਹੈ। ਜਿਸ ਕਾਰਨ ¦ਿਕ ਸੜਕ ਨਾਲ ਲੱਗਦੇ ਅਨੇਕਾਂ ਪਿੰਡਾ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰਾਂ ਨੂੰ ਅੰਡਰ ਬ੍ਰਿਜ਼ ’ਚ ਖੜ੍ਹਾ ਪਾਣੀ ਦਿਖਾਉਂਦੇ ਹੋਏ ਮੜੋਲੀ ਖੁਰਦ ਦੇ ਸਰਪੰਚ ਕੁਲਦੀਪ ਸਿੰਘ ਸਮੇਤ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਅੰਡਰ ਬ੍ਰਿਜ ਬਣਾ ਕੇ ਭਾਂਵੇ ਵਧੀਆ ਉਪਰਾਲ੍ਹਾ ਕੀਤਾ ਗਿਆ ਹੈ ਪ੍ਰੰਤੂ ਅੰਡਰਬ੍ਰਿਜ ਬਣਾਉਣ ਵਾਲੇ ਠੇਕੇਦਾਰ ਵੱਲੋਂ ਅੰਡਰ ਬ੍ਰਿਜ ਬਣਾਉਣ ਸਮੇਂ ਬ੍ਰਿਜ਼ ਦੇ ਦੋਵੇਂ ਸਾਇਡਾਂ ਵਾਲੀਆਂ ਦੀਵਾਰਾਂ ਨਜਦੀਕੀ ਖੇਤਾਂ ਦੇ ਲੇਵਲ ਦੇ ਬਰਾਬਰ ਛੱਡ ਦਿੱਤੀਆਂ ਗਈਆਂ ਜਿਸ ਕਾਰਨ ਖੇਤਾਂ ਵਿੱਚ ਖੜਾ ਬਰਸਾਤੀ ਪਾਣੀ ਅੰਡਰ ਬ੍ਰਿਜ ਵਿੱਚ ਖੜ੍ਹ ਜਾਦਾ ਹੈ। ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਅੰਡਰ ਬ੍ਰਿਜ ਦੇ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕਰਕੇ ਪਿੰਡ ਵਾਸੀਆਂ ਨੂੰ ਇਸ ਪ੍ਰੇਸ਼ਾਨੀ ਤੋਂ ਨਿਜ਼ਾਤ ਦੁਆਈ ਜਾਵੇ। ਇਸ ਸਬੰਧੀ ਰੂਹੀ ਦੁੱਗ ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਨਾਲ ਫੋਨ ’ਤੇ ਸੰਪਰਕ ਨਹੀ ਹੋ ਸਕੀ।

Send this to a friend