ਲੋਕਲ ਬਾਡੀ ਮੰਤਰੀ ਸ. ਨਵਜੋਤ ਸਿੰਘ ਸਿੱਧੂ ਲਈ ਹਾਲਾਤ ਬਣੇ ਮੁਸ਼ਕਿਲ

ਕੇਬਲ ਮਾਫੀਆ ਮੁੱਦੇ ਉਪਰ ਸਾਥੀ ਮੰਤਰੀਆਂ ਦਾ ਨਹੀਂ ਮਿਲ ਰਿਹਾ ਸਮਰਥਨ

ਚੰਡੀਗੜ੍ਹ, 6 ਅਗਸਤ- ਆਪਣੀ ਕਾਵਿਕ ਸ਼ੈਲੀ ਜ਼ਰੀਏ ਉਚੀ ਆਵਾਜ਼ ’ਚ ਗਰਜਣ ਵਾਲੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਕੇਬਲ ਮਾਫੀਆ ਖਿਲਾਫ ਇਕੱਲੇ ਤੌਰ ’ਤੇ ਯੁੱਧ ਛੇੜ ਕੇ ਸਪਸ਼ਟ ਰੂਪ ਵਿਚ ਆਪਣੇ ਲਈ ਮੁਸ਼ਕਿਲਾਂ ਨੂੰ ਖੁਲ੍ਹਾ ਸਦਾ ਦੇ ਦਿਤਾ ਹੈ।ਬਾਲ” ਨੂੰ ਹਿਟ ਕਰਨ ਦੀ ਕੋਸ਼ਿਸ਼ ਕਰਦਿਆਂ, ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸ੍ਰੀ ਨਵਜੋਤ ਸਿਧੂ ਨੂੰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵਫ਼ਾਦਾਰਾਂ ਤੇ ਸਲਾਹਕਾਰਾਂ ਦੇ ਨਾਲ-ਨਾਲ ਨੌਕਰਸ਼ਾਹਾਂ ਦੇ ਵਿਰੋਧੀ ਰਵੱਈਏ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਅਜੇ ਤਕ ਉਨ੍ਹਾਂ ਨੂੰ ਖੁਲ੍ਹੇਆਮ ਟੋਕਿਆ ਤਾਂ ਨਹੀਂ ਹੈ, ਪਰ ਸ. ਨਵਜੋਤ ਸਿੰਘ ਸਿਧੂ ਨੇ ਖ਼ੁਦ ਮੰਨਿਆ ਹੈ ਕਿ ਉਨ੍ਹਾਂ ਨੂੰ ਮੁਖ ਮੰਤਰੀ ਵਲੋਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੁਝ ਜ਼ਿਆਦਾ ਹੀ ਖੁਲ੍ਹ ਲੈਣ ਤੋਂ ਰੋਕਿਆ ਗਿਆ ਹੈ। ਸੇਵਾ ਕਰ ਅਤੇ ਮਨੋਰੰਜਨ ਕਰ ਦੀ ਚੋਰੀ ਸਮੇਤ, ਅਜ ਤਕ ਕਿਸੇ ਵੀ ਦੋਸ਼ ਨੂੰ ਸਾਬਤ ਕਰਨ ਵਿਚ ਅਸਮਰਥ ਰਹੇ ਸ੍ਰੀ ਨਵਜੋਤ ਸਿੰਘ ਸਿਧੂ ਨੇ ਹਾਲ ਹੀ ਵਿਚ ਆਪਣੇ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਇਕ ਪ੍ਰਾਈਵੇਟ ਐਡਵੋਕੇਟ ਦਾ ਸਹਾਰਾ ਵੀ ਲਿਆ। ਦਿਲਚਸਪ ਗਲ ਇਹ ਹੈ ਕਿ ਮੀਡੀਆ ਨਾਲ ਗਲਬਾਤ ਦੌਰਾਨ ਨਵਜੋਤ ਨੇ ਇਕ ਹੋਰ ਉਚ ਪਧਰ ਦੇ ਅਫ਼ਸਰ ਨੂੰ ਆਪਣੇ ਨਾਲ ਬਿਠਾਇਆ ਸੀ, ਹਾਲਾਂਕਿ, ਮੀਡੀਆ ਵਲੋਂ ਪੁਛੇ ਜਾਣ ‘ਤੇ ਉਸ ਵਿਅਕਤੀ ਨੇ ਆਪਣੇ ਆਪ ਨੂੰ ਸੇਵਾਮੁਕਤ ਕਸਟਮ ਅਧਿਕਾਰੀ ਦਸਿਆ। ਸ੍ਰੀ ਸਿੱਧੂ ਇਕ ਪਾਸੇ ਮੁਖ ਮੰਤਰੀ ਦੇ ਧਿਆਨ ਵਿਚ ਲਿਆਉਣ ਤੋਂ ਬਗੈਰ ਹੀ ਸਿਧੂ ਵਲੋਂ ਨਿਜੀ ਤੇ ਪ੍ਰਾਈਵੇਟ ਵਿਅਕਤੀਆਂ ਨੂੰ ਨਾਲ ਬਿਠਾ ਕੇ ਮੀਡੀਆ ਨੂੰ ਸੰਬੋਧਿਤ ਕੀਤੇ ਜਾਣ ਦੀ ਉਨ੍ਹਾਂ ਦੇ ਹੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਨਿਖੇਧੀ ਕੀਤੀ। ਦੂਜੇ ਪਾਸੇ ਫਸਟਵੇਅ ਦੇ ਅਧਿਕਾਰੀਆਂ ਨੇ ਸਿਧੂ ਖ਼ਿਲਾਫ਼ ਸਖ਼ਤ ਹਮਲਾ ਕਰਦਿਆਂ ਕਿਹਾ ਕਿ ਜਿਸ ਐਡਵੋਕੇਟ ਦਾ ਸਿਧੂ ਸਹਾਰਾ ਲੈ ਰਹੇ ਹਨ, ਉਹ ਪਹਿਲਾਂ ਹੀ ਕੰਪਨੀ ਵਿਰੁਧ ਅਦਾਲਤ ’ਚ ਤਿੰਨ ਅਜਿਹੇ ਮਾਮਲਿਆਂ ’ਚ ਹਾਰ ਦਾ ਸਾਹਮਣਾ ਕਰ ਚੁਕਿਆ ਹੈ।ਕੈਬਨਿਟ ਦੀ ਮੀਟਿੰਗ ਵਿਚ ਉਨ੍ਹਾਂ ਨੂੰ ਸਾਥੀ ਮੰਤਰੀਆਂ ਦੀ ਇਸ ਮੁੱਦੇ ’ਤੇ ਕੋਈ ਹਮਾਇਤ ਨਹੀਂ ਮਿਲੀ।ਇਸ ਤੋਂ ਇਲਾਵਾ ਸੀਨੀਅਰ ਮੰਤਰੀਆਂ ਨੇ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਵਿਚ ਸ਼ਾਮਲ ਨਾ ਹੋਣ ਦੀ ਸਲਾਹ ਦਿਤੀ ਸੀ, ਜਿਸ ਨੂੰ ਮੁਖ ਮੰਤਰੀ ਦੁਆਰਾ ਵੀ ਸਹਿਮਤੀ ਦਿਤੀ ਗਈ ਸੀ।ਮੀਟਿੰਗ ਤੋਂ ਬਾਹਰ ਆਉਣ ਤੋਂ ਬਾਅਦ ਸਪਸ਼ਟ ਰੂਪ ਨਾਲ ਨਿਰਾਸ਼ ਦਿੱਖ ਰਹੇ ਸਿਧੂ ਨੋਟੀਫਿਕੇਸ਼ਨ ਦੇ ਪ੍ਰਸਤਾਵ ਦੇ ਆਪਣੇ ਦਾਅਵੇ ਦੇ ਬਾਰੇ ਵਿਚ ਗਲ ਕਰਨ ਵਿਚ ਅਸਫ਼ਲ ਰਹੇ ਪਰ ਉਨ੍ਹਾਂ ਨੇ ਲੜਾਈ ਨੂੰ ਅੰਤ ਤਕ ਲਿਜਾਣ ਦੀ ਗਲ ਨੂੰ ਦੁਹਰਾਇਆ।

Send this to a friend