ਰਾਮਪੁਰਾ ਫੂਲ, 6 ਅਗਸਤ (ਕੁਲਜੀਤ ਸਿੰਘ ਢੀਗਰਾ)- ਪਿਛਲੇ ਲੰਬੇ ਸਮੇ ਤੋ ਵਿਵਾਦਾ ਚ, ਰਹਿਣ ਵਾਲੀ ਨਗਰ ਕੋਸ਼ਲ ਰਾਮਪੁਰਾ ਫੂਲ ਉਸ ਸਮੇ ਭਾਰੀ ਹੰਗਾਮਾ ਹੋ ਗਿਆ ਜਦ ਐਤਵਾਰ ਨੂੰ ਛੁੱਟੀ ਵਾਲੇ ਦਿਨ ਨਗਰ ਕੋਸ਼ਲ ਦਾ ਪਿਛਲਾ ਗੇਟ ਖੋਲ ਅੰਦਰ ਬੈਠ ਈ ਓ , ਐਸ ਓ ਅਤੇ ਹੋਰ ਸਟਾਫ ਵੱਲੋ ਫਾਈਲਾ ਦੀ ਛੇੜਛਾੜ ਕੀਤੀ ਜਾ ਰਹੀ ਸੀ । ਇਸ ਦੀ ਭਿਣਕ ਉਸ ਸਮੇ ਲੱਗੀ ਜਦ ਨਗਰ ਕੋਸ਼ਲ ਦਾ ਕਲਰਕ ਸੁਰਜੀਤ ਸਿੰਘ ਤੇ ਰਿਟਾਂਇਰਡ ਕਲਰਕ ਧਰਮ ਸਿੰਘ ਨਗਰ ਕੋਸ਼ਲ ਦਾ ਰਿਕਾਰਡ ਲੈ ਕੇ ਦਫਤਰ ਤੋ ਬਾਹਰ ਘੰਮਦੇ ਵੇਖੇ ਗਏ ਜ਼ੋ ਕੋਸ਼ਲਰਾ ਨੂੰ ਵੇਖ ਸਰਕਾਰੀ ਰਿਕਾਰਡ ਕੁੜੈ ਵਾਲੀ ਟਰਾਲੀ ਤੇ ਰੱਖ ਭੱਜ ਗਏ । ਵਾਰਡ ਨੰ: 13 ਦੀ ਕੋਸ਼ਲਰ ਸੋਨਾਲੀ ਮਿੱਤਲ ਤੇ ਵਾਰਡ ਨੰ: 20 ਦੀ ਕੋਸ਼ਲਰ ਰਜਨੀ ਰਾਣੀ , ਕੋਸ਼ਲਰ ਮਨਦੀਪ ਕਰਕਰਾ, ਚਰਨਜੀਤ ਜਟਾਣਾ, ਸੁਰਜੀਤ ਸਿੰਘ ,ਸੰਜੇ ਤਨਵਰ, ਅਮਰਨਾਥ ਕੱਕਲੀ ਨੇ ਛੁੱਟੀ ਵਾਲੇ ਦਿਨ ਕੰਮ ਕਰਨ ਦਾ ਵਿਰੋਧ ਜਤਾਇਆ । ਨਗਰ ਕੋਸਲ ਚ, ਹੰਗਾਮਾ ਵਧਦਾ ਵੇਖ ਨਗਰ ਕੋਸਲ ਚ, ਕੰਮ ਕਰ ਰਹੇ ਕਲਰਕ ਲਛਮਣ ਦਾਸ, ਸੁਰਜੀਤ ਸਿੰਘ , ਰਿਟਾਇਰਡ ਕਲਰਕ ਧਰਮ ਸਿੰਘ ਸਮੇਤ ਸਾਰਾ ਸਟਾਫ ਮੋਕੇ ਤੋ ਭੱਜ ਗਿਆ । ਮਾਮਲਾ ਪੈਚੀਦਾ ਬਣਦਾ ਵੇਖਕੇ ਕਾਂਗਰਸ ਆਈ ਦੇ ਸਿਟੀ ਪ੍ਰਧਾਨ ਸੰਜੀਵ ਢੀਗਰਾ ਟੀਨਾ, ਨਗਰ ਕੋਸ਼ਲ ਦੇ ਸਾਬਕਾ ਪ੍ਰਧਾਨ ਸੁਰੇਸ਼ ਬਾਹੀਆ ਅਤੇ ਥਾਨਾ ਸਿਟੀ ਰਾਮਪੁਰਾ ਇੰਚਾਰਜ ਦਲਜੀਤ ਸਿੰਘ ਵੀ ਮੋਕੇ ਤੇ ਪਹੁੰਚੇ ।ਮੋਕੇ ਤੇ ਮੋਜੂਦ ਕੋਸਲਰਾ ਨੇ ਛੁੱਟੀ ਵਾਲੇ ਦਿਨ ਰਿਕਾਰਡ ਨਾਲ ਛੇੜਖਾਨੀ ਕਰਨ ਦਾ ਦੋਸ਼ ਲਗਾਉਦਿਆਂ ਕਿਹਾ ਕਿ ਇਹ ਕੰਮ ਦਫਤਰ ਖੁੱਲਣ ਸਮੇ ਵੀ ਕੀਤਾ ਜਾ ਸਕਦਾ ਸੀ ਜੇਕਰ ਕੋਈ ਐਮਰਜੰਸੀ ਸੀ ਤਾਂ ਨਗਰ ਕੋਸ਼ਲ ਦਾ ਮੁੱਖ ਗੇਟ ਵੀ ਖੋਲਿਆ ਜਾ ਸਕਦਾ ਸੀ । ਚੋਰੀ ਛਿੱਪੇ ਪਿਛਲੇ ਗੇਟ ਚ, ਅੰਦਰ ਆਕੇ ਰਿਕਾਰਡ ਨਾਲ ਛੇੜਖਾਨੀ ਕੀਤੀ ਜਾ ਰਹੀ ਸੀ ।ਉਹਨਾਂ ਕਿਹਾ ਕਿ ਜਿਸ ਕਰਮਚਾਰੀ ਖਿਲਾਫ ਇਨਕੁਆਰੀ ਚੱਲ ਰਹੀ ਹੈ ਉਸਨੂੰ ਹੀ ਸਰਕਾਰੀ ਰਿਕਾਰਡ ਦੇ ਕੇ ਬਾਹਰ ਭੇਜਿਆ ਜਾ ਰਿਹਾ ਹੈ ।ਮਾਮਲੇ ਨੂੰ ਲੈ ਕੇ ਕੋਸਲਰਾ ਵੱਲੋ ਕਲਰਕ ਸੁਰਜੀਤ ਸਿੰਘ, ਲਛਮਣ ਦਾਸ ਅਤੇ ਰਿਟਾਇਰਡ ਕਲਰਕ ਧਰਮ ਸਿੰਘ ਖਿਲਾਫ ਮਾਮਲਾ ਦਰਜ਼ ਕਰਨ ਲਈ ਥਾਨਾ ਸਿਟੀ ਰਾਮਪੁਰਾ ਨੂੰ ਦਰਖਾਸਤ ਦਿੱਤੀ ਗਈ। ਜਿਕਰਯੋਗ ਹੈ ਕਿ ਕੁਝ ਕੋਸਲਰਾ ਵੱਲੋ ਨਗਰ ਕੋਸਲ ਚ, ਹੋਏ ਘਪਲਿਆਂ ਸਬੰਧੀ ਸਥਾਨਕ ਸਰਕਾਰਾ ਦੇ ਮੰਤਰੀ ਨਵਜੋਤ ਸਿੰਘ ਸਿੱਧੂ , ਡੀ ਸੀ ਬਠਿੰਡਾ ਸਮੇਤ ਕਈ ਉਚ ਅਧਿਕਾਰੀਆਂ ਨੂੰ ਨਗਰ ਕੋਸਲ ਵਿਖੇ ਹੋ ਰਹੇ ਘਪਲਿਆਂ ਸਬੰਧੀ ਸਿਕਾਇਤ ਦਰਜ਼ ਕਰਵਾਈ ਸੀ । ਜਿਸਤੇ ਕਾਰਵਾਈ ਕਰਦਿਆਂ ਉਸ ਸਮੇ ਦੇ ਐਸ ਡੀ ਐਮ ਨਰਿੰਦਰ ਧਾਲੀਵਾਲ ਨੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਬੇਨਿਯਮੀਆਂ ਕਰਨ ਵਾਲੇ ਨਗਰ ਕੋਸਲ ਦੇ ਦੋ ਕਲਰਕਾ , ਪ੍ਰਧਾਨ ਸਮੇਤ ਕਾਰਜ ਸਾਧਕ ਅਫਸਰ ਖਿਲਾਫ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ।