ਸਮਾਣਾ, 6 ਅਗਸਤ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਸਮਾਣਾ ਦੇ ਐਸ. ਆਰ. ਐਸ. ਵਿਦਿਆਪੀਠ ਦੇ ਬੱਚਿਆ ਅਤੇ ਸਕੂਲ ਸਟਾਫ ਦੁਆਰਾ ਸ਼ਨੀਵਾਰ ਨੂੰ ਸਕੂਲ ਚ ਛੋਟੇ- ਛੋਟੇ ਬੱਚਿਆ ਨਾਲ ਮਿਲ ਕੇ ਚਾਈਨਾ ਰੱਖੜੀ ਦਾ ਵਿਰੋਧ ਚ ਸਭ ਨੂੰ ਮਿਲ ਕੇ ਆਪਣੇ ਹੱਥਾਂ ਨਾਲ ਬਣਾ ਕੇ ਰੱਖੜੀ ਮਨਾਈ ਅਤੇ ਸਕੂਲ ਦੇ ਵਿਦਿਆਂਰਥੀਆਂ ਦੁਆਰਾ ਜਿੱਥੇ ਆਪਣੇ ਹੱਥਾਂ ਨਾਲ ਸੁੰਦਰ -ਸੁੰਦਰ ਰੱਖੜੀਆਂ ਬਣਾਈ ਗਈ ਉਥੋ ਉਨ੍ਹਾਂ ਨੂੰ ਸਕੂਲ ਦੇ ਬੱਚਿਆ ਤੇ ਸਕੂਲ ਸਟਾਫ ਨੂੰ ਭੇਂਟ ਕਰਕੇ ਅਤੇ ਹੱਥਾ ਤੇ ਬੰਨ ਕੇ ਭਾਈ ਭੈਣ ਦੇ ਆਪਸੀ ਪ੍ਰੇਮ ਤੇ ਰੱਖੜੀ ਦੇ ਤਿਓਹਾਰ ਨੂੰ ਮਨਾਇਆ ਰੱਖੜੀ ਦੇ ਇਸ ਪਵਿੱਤਰ ਤਿਓਹਾਰ ਤੇ ਬੱਚਿਆ ਦੁਆਰਾ ਰੱਖੜੀ ਨਾਲ ਸਭੰਧਤ ਗੀਤ ਵੀ ਸੁਣਾਏ ਸਕੂਲ ਪ੍ਰਿਸੀਪਲ ਪੁਸ਼ਪਿੰਦਰ ਕੌਰ ਨੇ ਬੱਚਿਆ ਦੁਆਰਾ ਹੱਥਾਂ ਨਾਲ ਬਣਾਈ ਗਈ ਰੱਖੜੀ ਦੀ ਪ੍ਰੰਸ਼ਸਾ ਕਰਦੇ ਹੋਏ ਬੱਚਿਆ ਨੁੰ ਇਸ ਤਿਓਹਾਰ ਦੇ ਬਾਰੇ ਅਤੇ ਮਨਾਉਣ ਦੇ ਮਹੱਤਵ ਬਾਰੇ ਦੱਸਿਆ ਕਿ ਸਕੂਲ ਚੇਅਰਮੈਂਨ ਸ਼੍ਰੀ ਅਮਿਤ ਸਿੰਗਲਾ ਨੇ ਵੀ ਬੱਚਿਆ ਨਾਲ ਇਸ ਤਿਓਹਾਰ ਨੂੰ ਮਨਾਇਆ ਅਤੇ ਆਪਣੇ ਬਿਆਨ ਚ ਜਿਆਦਾ ਤੋ ਜਿਆਦਾ ਬਾਹਰਲੀਆਂ ਚੀਜ਼ਾਂ ਦੇ ਪ੍ਰਯੌਗ ਤੇ ਜੋਰ ਦਿੰਦੇ ਹੋਏ ਸਕੂਲ ਸਟਾਫ ਤੇ ਵਿਦਿਆਰਥੀਆਂ ਨੂੰ ਰੱਖੜੀ ਦੀ ਵਧਾਈ ਦਿੱਤੀ।