ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਹੋਏ ਨਤਮੱਸਤਕ
ਅੰਮ੍ਰਿਤਸਰ, 6 ਅਗਸਤ (ਸੁਨੀਲ ਗੁਪਤਾ)- ਅੱਜ ਸਥਾਨਕ ਸ਼ਹਿਰ ਦੇ ਧਰਮਸ਼ਾਲਾ ਮੰਦਿਰ ਸੰਤੋਸ਼ੀ ਮਾਤਾ ਤੇ ਸੰਕਰ ਸ਼ਨੀਧਾਮ ਮੰਦਿਰ ਸ਼ਰਮਾਂ ਕਲੋਨੀ ਤਰਨ ਤਾਰਨ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਰੇ ਸਾਵਨ ਮਹੀਨੇ ਨਾਲ ਸਬੰਧਤ ਚਲਦੇ ਆ ਰਹੇ ਵਿਸ਼ਾਲ ਸੰਕੀਤਨ ਤੇ ਭੰਡਾਰੇ ਦਾ ਅਯੋਜਨ ਕੀਤਾ ਗਿਆ। ਇਸ ਵਿਸ਼ਾਲ ਸੰਕੀਤਨ ਭੰਡਾਰੇ ਵਿਚ ਮਾਤਾ ਆਰਤੀ ਦੇਵਾ ਜੀ ਕਰਤਾਰ ਨਗਰ ਛੇਹਰਟਾ ਵਾਲਿਆਂ ਨੇ ਸਤਸੰਗ ਪ੍ਰਵਚਨ ਕਰਕੇ ਭਗਤਾਂ ਨੂੰ ਪ੍ਰਮੇਸ਼ਵਰ ਦੇ ਵਿਖਾਏ ਰਸਤੇ ਤੇ ਚਲਣ ਦਾ ਉਪਦੇਸ਼ ਦਿੱਤਾ। ਦੂਰੋਂ ਨੇੜਿਓਂ ਆਈਆਂ ਸੰਗਤਾਂ ਲਈ ਭਗਵਾਨ ਸ਼ਿਵ ਸੰਕਰ ਜੀ ਮਹਾਰਾਜ ਦਾ ਅਤੁੱਟ ¦ਗਰ ਭੰਡਾਰਾ ਵਰਤਾਇਆ ਗਿਆ। ਇਸ ਮੋਕੇ ਮਸ਼ਹੂਰ ਗਾਇਕ ਰਜੇਸ਼ ਕੋਂਡਲ ਨੇ ਭੋਲੇ ਨਾਥ ਦੀ ਮਹਿਮਾਂ ਦਾ ਗੁਣਗਾਨ ਕਰਕੇ ਆਈਆਂ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਹਲਕਾ ਦੱਖਣੀ ਦੇ ਐਮ ਐਲ ਏ ਸ੍ਰ ਇੰਦਰਬੀਰ ਸਿੰਘ ਬੁਲਾਰੀਆ ਨੇ ਉਚੇਚੇ ਤੋਰ ਤੇ ਮੰਦਿਰ ਵਿਚ ਹਾਜਰੀ ਲਗਾ ਮਾਂ ਸੰਤੋਸ਼ੀ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ।