ਡਾ. ਹਰਫੂਲ ਸ਼ਰਮਾ ਨੇ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫਸਰ ਬਰਨਾਲਾ ਵਜੋਂ ਅਹੁਦਾ ਸੰਭਾਲਿਆ

ਬਰਨਾਲਾ, 3 ਅਗਸਤ (ਗੁਰਪ੍ਰੀਤ ਸਿੰਘ ਸੋਨੀ)- ਡਾ. ਹਰਫੂਲ ਸ਼ਰਮਾ ਨੇ ਅਜ ਬਰਨਾਲਾ ਵਿਖੇ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਡਾ. ਨਵਪ੍ਰੀਤ ਕੌਰ, ਡਾ. ਅਮਨ ਕੌਸ਼ਲ, ਡਾ. ਸ਼ੀਤੂ ਢੀਂਗਰਾ, ਅਮਰ ਲਾਲ ਉਪ ਵੈਦ, ਮਲਕੀਤ ਸਿੰਘ ਉਪ ਵੈਦ, ਜਗਵਿੰਦਰ ਪਾਲ ਉਪਵੈਦ, ਜਗੀਰ ਸਿੰਘ ਸੁਪਰਡੈਂਟ, ਪਰਤੀ ਸ਼ਰਮਾ ਕਲਰਕ ਹਾਜਰ ਸਨ। ਡਾਕਟਰ ਹਰਫੂਲ ਇਸ ਤੋਂ ਪਹਿਲਾਂ ਫਰੀਦਕੋਟ, ਪਟਿਆਲਾ, ਸੰਗਰੂਰ ਵਿਖੇ ਜ਼ਿਲ੍ਹਾ ਯੂਨਾਨੀ ਆਯੁਰਵੈਦਿਕ ਅਫਸਰ ਰਹਿ ਚੁੱਕੇ ਹਨ, ਹੁਣ ਇਨ੍ਹਾਂ ਨੂੰ ਬਰਨਾਲਾ ਦਾ ਵਾਧੂ ਚਾਰਜ ਦਿਤਾ ਗਿਆ ਹੈ ।

Send this to a friend