ਭਾਰਤੀ ਰਿਜ਼ਰਵ ਬੈਂਕ ਨੇ ਦਿੱਤਾ ਤੋਹਫਾ ਕਾਰ ਤੇ ਘਰ ਲੈਣਾ ਹੋਵੇਗਾ ਸਸਤਾ

ਰੈਪੋ ਰੇਟ ਵਿੱਚ 0.25 ਫੀਸਦੀ ਦੀ ਕਟੌਤੀ

ਮੁੰਬਈ/ਨਵੀਂ ਦਿੱਲੀ, 2 ਅਗਸਤ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁੱਧਵਾਰ ਨੂੰ ਰੈਪੋ ਦਰ ’ਚ 0.25 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਸ ਨਾਲ ਬੈਂਕ ਆਪਣੇ ਗਾਹਕਾਂ ਨੂੰ ਸਸਤਾ ਕਰਜ਼ਾ ਦੇ ਸਕਣਗੇ। ਰਿਜ਼ਰਵ ਬੈਂਕ ਦੇ ਇਸ ਫੈਸਲੇ ਨਾਲ ਘਰਾਂ ਅਤੇ ਕਾਰ ਲਈ ਕਰਜ਼ਿਆਂ ’ਤੇ ਵਿਆਜ਼ ਘੱਟ ਜਾਣਗੇ। ਲੋਕਾਂ ਨੂੰ ਪਹਿਲਾਂ ਦੇ ਮੁਕਾਬਲੇ ਕਰਜ਼ੇ ਦੀ ਘੱਟ ਕਿਸ਼ਤ ਦੇਣੀ ਪਵੇਗੀ। ਰਿਜ਼ਰਵ ਬੈਂਕ ਦੇ ਇਸ ਫੈਸਲੇ ਨਾਲ ਰੈਪੋ ਰੇਟ 7 ਸਾਲ ਦੇ ਸਭ ਤੋਂ ਹੇਠਲੇ 6 ਫੀਸਦੀ ਉ¤ਪਰ ਲੈ ਆਇਆ ਹੈ। ਹੁਣ 25 ਫੀਸਦੀ ਕਮੀ ਨਾਲ ਰੈਪੋ ਰੇਟ 5.75 ਫੀਸਦੀ ਰਹਿ ਗਿਆ ਹੈ। ਇਸ ਨਾਲ ਸਾਰੇ ਤਰ੍ਹਾਂ ਦੇ ਕਰਜ਼ਿਆਂ ਉ¤ਪਰ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਭਾਰਤੀ ਰਿਜ਼ਰਵ ਬੈਂਕ ਦੇ ਇਸ ਫੈਸਲੇ ਪਿੱਛੋਂ ਦੂਸਰੀਆਂ ਸਾਰੀਆਂ ਬੈਂਕਾਂ ਨੂੰ ਵੀ ਵਿਆਜ਼ ਦਰਾਂ ਵਿੱਚ ਕਟੌਤੀ ਕਰਨੀ ਪਵੇਗੀ, ਕਿਉਂਕਿ ਉਨ੍ਹਾਂ ਨੂੰ ਰਿਜ਼ਰਵ ਬੈਂਕ ਨੂੰ ਘੱਟ ਵਿਆਜ਼ ਦੇਣਾ ਹੋਵੇਗਾ। ਇਸ ਨਾਲ ਉਨ੍ਹਾਂ ਦੀ ਪ੍ਰਬੰਧਕੀ ਲਾਗਤ ਵੀ ਘੱਟ ਹੋਵੇਗੀ, ਜਿਸ ਦਾ ਲਾਭ ਗਾਹਕਾਂ ਅਤੇ ਕਰਜ਼ਦਾਰਾਂ ਨੂੰ ਦਿੱਤਾ ਜਾਵੇਗਾ। ਦਰਅਸਲ ਰੋਜ਼ਮਰਾ ਦੇ ਕੰਮ ਕਾਜ ਲਈ ਬੈਂਕਾਂ ਨੂੰ ਵੱਡੀਆਂ-ਵੱਡੀਆਂ ਰਕਮਾਂ ਦੀ ਜ਼ਰੂਰਤ ਪੈ ਜਾਂਦੀ ਹੈ ਅਤੇ ਅਜਿਹੀ ਸਥਿਤੀ ਵਿੱਚ ਉਨ੍ਹਾਂ ਲਈ ਆਰਬੀਆਈ ਤੋਂ ਕਰਜ਼ ਲੈਣਾ ਸਭ ਤੋਂ ਆਸਾਨ ਵਿਕਲਪ ਹੁੰਦਾ ਹੈ। ਇਸ ਤਰ੍ਹਾਂ ਦੇ ਓਵਰਨਾਇਟ ਕਰਜ਼ੇ ਉ¤ਪਰ ਆਰਬੀਆਈ ਉਨ੍ਹਾਂ ਤੋਂ ਜੋ ਵਿਆਜ਼ ਵਸੂਲਦਾ ਹੈ ਉਸ ਨੂੰ ਰੈਪੋ ਰੇਟ ਕਹਿੰਦੇ ਹਨ। ਹੁਣ ਇਹ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਜਦੋਂ ਬੈਂਕਾਂ ਨੂੰ ਆਰਬੀਆਈ ਤੋਂ ਘੱਟ ਵਿਆਜ਼ ’ਤੇ ਕਰਜ਼ਾ ਉਪਲਬਧ ਹੋਵੇਗਾ ਤਾਂ ਉਹ ਵੀ ਗਾਹਕਾਂ ਨੂੰ ਖਿੱਚਣ ਲਈ ਵਿਆਜ਼ ਦਰਾਂ ਵਿੱਚ ਕਟੌਤੀ ਕਰ ਸਕਦੇ ਹਨ। ਇਸ ਨਾਲ ਕਰਜ਼ਾ ਲੈਣ ਵਾਲੇ ਗਾਹਕਾਂ ਦੀ ਗਿਣਤੀ ਵੀ ਵਧੇਗੀ ਅਤੇ ਜ਼ਿਆਦਾ ਰਕਮ ਦੇ ਕਰਜ਼ੇ ਦਿੱਤੇ ਜਾ ਸਕਣਗੇ।
ਆਰਬੀਆਈ ਗਵਰਨਰ ਸ੍ਰੀ ਉਰਜਿਤ ਪਟੇਲ ਦੀ ਅਗਵਾਈ ਹੇਠ ਛੇ ਮੈਂਬਰੀ ਮੋਨੈਂਟਰੀ ਪੋਲਿਸੀ ਕਮੇਟੀ (ਐਮਪੀਸੀ) ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਦੋ ਰੋਜ਼ਾ ਮੀਟਿੰਗ ਮੰਗਲਵਾਰ ਨੂੰ ਸ਼ੁਰੂ ਹੋਈ ਸੀ। ਸ੍ਰੀ ਪਟੇਲ ਸਮੇਤ 5 ਮੈਂਬਰ ਰੈਪੋ ਰੇਟ ਘਟਾਉਣ ਦੇ ਪੱਖ ਵਿੱਚ ਸਨ। ਇਸ ਦੌਰਾਨ ਵਿੱਤ ਮੰਤਰਾਲੇ ਅਤੇ ਬੈਂਕਿੰਗ ਸੈਕਟਰ ਵੱਲੋਂ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ।

Send this to a friend