ਨਾਭਾ, 2 ਅਗਸਤ (ਕਰਮਜੀਤ ਸੋਮਲ, ਸਿਕੰਦਰ)- ਗੋਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦਾ ਮਾਸ ਡੈਪੁਟੇਸ਼ਨ ਸ. ਸੁਖਵਿੰਦਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਮੀਤ ਪ੍ਰਧਾਨ, ਸ਼੍ਰੀ ਕਮਲ ਨੈਨ ਵਿੱਤ ਸਕੱਤਰ ਦੀ ਅਗਵਾਈ ਹੇਠ ਬੀ.ਪੀ.ਈ.ਓ. ਭਾਦਸੋਂ-1 ਨੂੰ ਮਿਲਿਆ। ਬੀ.ਪੀ.ਈ.ਓ ਭਾਦਸੋਂ-1 ਤੋਂ ਨਾਰੰਗ ਸਿੰਘ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪੱਕਾ ਬਾਗ ਨਾਭਾ ਵਿਖੇ ਅਲੱਗ ਹਾਜਰੀ ਰਿਜ਼ਟਰ ਲਗਾਕੇ ਹਾਜਰੀ ਪਾਉਣ ਬਾਰੇ ਸਪਸ਼ਟੀਕਰਨ ਮੰਗਿਆ ਜਿਸ ਤੇ ਬੀ.ਪੀ.ਈ.ਓ ਨੇ ਕਿਹਾ ਕਿ ਮਿਤੀ 19.07.2017 ਤੋਂ ਨਾਰੰਗ ਸਿੰਘ ਅਲੱਗ ਰਜ਼ਿਸਟਰ ਤੇ ਹਾਜ਼ਰੀ ਪਾ ਰਿਹਾ ਹੈ। ਵਫਦ ਨੇ ਇਸ ਨੂੰ ਨਿਯਮਾਂ ਦੇ ਵਿਰੁੱਧ ਕਿਹਾ, ਉਨ੍ਹਾਂ ਕਿਹਾ ਕਿ ਜਦੋਂ ਸਬੰਧਤ ਕਰਮਚਾਰੀ ਨੇ ਹੁਣ ਤੱਕ ਹਾਜਰੀ ਰਿਪੋਰਟ ਹੀ ਸਕੂਲ ਵਿੱਚ ਪੇਸ ਨਹੀਂ ਕੀਤੀ, ਤਾਂ ਉਸਨੂੰ ਵੱਖਰਾ ਹਾਜਰੀ ਰਿਜ਼ਸਟਰ ਲਗਾਕੇ ਹਾਜਰ ਹੋਣ ਦੀ ਆਗਿਆ ਕਿਸ ਨਿਯਮ ਅਧੀਨ ਦਿੱਤੀ ਗਈ। ਜਦੋਂ ਕਿ ਸਕੂਲ ਵਿੱਚ ਬੱਚਿਆਂ ਦੀ ਗਿਣਤੀ 26 ਹੋਣ ਕਰਕੇ ਵਿਭਾਗ ਦੇ ਨਿਯਮਾਂ ਅਨੁਸਾਰ ਹੈ¤ਡ ਟੀਚਰ ਦੀ ਪੋਸਟ ਸਰਪਲੱਸ ਹੈ। ਬੀ.ਪੀ.ਈ.ਓ. ਵੱਲੋਂ ਜਸਵਿੰਦਰਪਾਲ ਸ਼ਰਮਾ ਖਿਲਾਫ ਭੇਜੀ ਗਈ, ਇੱਕ ਤਰਫਾ ਰਿਪੋਰਟ ਸਬੰਧੀ ਵੀ ਚਰਚਾ ਕੀਤੀ ਗਈ। ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਬੀ.ਪੀ.ਈ.ਓ. ਭਾਦਸੋਂ-1 ਨੇ ਜਸਵਿੰਦਰਪਾਲ ਸ਼ਰਮਾ ਦਾ ਪੱਖ ਸਪੱਸ਼ਟ ਕਰਨ ਹਿੱਤ ਬੱਚਿਆਂ ਦੀ ਗਿਣਤੀ 26 ਅਤੇ ਪਹਿਲਾ ਹੀ 3 ਟੀਚਰ ਕੰਮ ਕਰਦੇ ਹੋਣ ਬਾਰੇ ਡੀ.ਈ.ਓ. (ਐ:ਸਿ:) ਪਟਿਆਲਾ ਜੀ ਨੂੰ ਰਿਪੋਰਟ ਭੇਜੀ ਗਈ। ਜੱਥੇਬੰਦੀ ਨੂੰ ਉਦੋਂ ਬੜੀ ਹੈਰਾਨੀ ਹੋਈ ਕਿ ਇੱਕ ਪਾਸੇ ਸਿੱਖਿਆ ਮੰਤਰੀ ਪੰਜਾਬ ਜੀ ਕਹਿ ਰਹੇ ਹਨ ਕਿ ਬਦਲੀਆਂ ਸਾਫ ਸੁਥਰੇ ਢੰਗ ਨਾਲ ਅਤੇ ਨਿਯਮਾਂ ਦੇ ਅਨੁਸਾਰ ਹੋਈਆਂ ਹਨ। ਪਰ ਦੂਜੇ ਪਾਸੇ ਨਾਰੰਗ ਸਿੰਘ ਹੈ¤ਡ ਟੀਚਰ ਦੀ ਬਦਲੀ ਨਿਯਮਾਂ ਦੇ ਉਲਟ ਕੀਤੀ ਗਈ ਅਤੇ ਹਾਜਰ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਜੱਥੇਬੰਦੀ ਨੇ ਇਸ ਸਬੰਧੀ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਪੰਜਾਬ ਅਤੇ ਉ¤ਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਿਯਮਾਂ ਦੇ ਉਲਟ ਹੋਈ ਉਪਰੋਕਤ ਬਦਲੀ ਦੀ ਪੜਤਾਲ ਕਰਕੇ ਇਸ ਨੂੰ ਰੱਦ ਕੀਤਾ ਜਾਵੇ। ਜਿਸ ਨੇ ਗਲਤ ਢੰਗ ਨਾਲ ਇਸ ਬਦਲੀ ਨੂੰ ਲਾਗੂ ਕੀਤਾ ਹੈ, ਉਸ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੀਟਿੰਗ ਵਿੱਚ ਵਿੱਕੀ ਸ਼ਹਿਗਲ, ਜਸਵੀਰ ਸਿੰਘ, ਜਸਵੰਤ ਸਿੰਘ, ਕਰਨ, ਜਗਤਾਰ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਤੇਜਵੰਤ ਸਿੰਘ, ਜਸਵਿੰਦਰਪਾਲ ਸ਼ਰਮਾ, ਦੀਪਕ ਸ਼ਰਮਾ, ਅਰਸ਼ਦੀਪ, ਬਲਵੰਤ ਸਿੰਘ ਆਦਿ ਹਾਜਰ ਸਨ।