ਸ਼ਹੀਦ ਭਗਤ ਸਿੰਘ ਗਰੀਨਰੀ ਐਂਡ ਵੈਲਪੇਅਰ ਕਲੱਬ ਵੱਲੋਂ ਬੂਟੇ ਵੰਡੇ

ਭਵਾਨੀਗੜ੍ਹ, 30 ਜੁਲਾਈ (ਕ੍ਰਿਸ਼ਨ ਗਰਗ)-ਸ਼ਹੀਦ ਭਗਤ ਸਿੰਘ ਗਰੀਨਰੀ ਐਂਡ ਵੈਲਫੇਅਰ ਕਲੱਬ ਵਲੋਂ ਜੰਗਲਾਤ ਵਿਭਾਗ ਦੀ ਮੱਦਦ ਨਾਲ ਸਰਾਕਰੀ ਸੀਨੀਅਰ ਸੈਕੰਡਰੀ ਸਕੂਲ ਕਪਿਆਲ, ਸਰਕਾਰੀ ਮਿਡਲ ਸਕੂਲ ਬਟੜਿਆਣਾ, ਸਰਕਾਰੀ ਮਿਡਲ ਸਕੂਲ ਰਾਮਪੁਰਾ ਵਿਖੇ ਤਕਰੀਬਨ 600 ਬੂਟੇ ਮੁਫਤ ਲਗਾਏ ਗਏ। ਇਸ ਮੌਕੇ ਜੰਗਲਾਤ ਅਫਸਰ ਹਰਦਿਆਲ ਸਿੰਘ ਨੇ ਪੌਂਦਿਆਂ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ। ਇਸ ਮੌਕੇ ਪ੍ਰਿੰਸੀਪਲ ਨਿਖਿਲ ਰੰਜਨ ਮੌਡਲ, ਧਨਵੰਤ ਸਿੰਘ ਸਾਇੰਸ ਮਾਸਟਰ, ਸਕੂਲ ਅਧਿਆਪਕ ਅਤੇ ਕਲੱਬ ਦੇ ਮੈਂਬਰ ਜਸਵੀਰ ਸਿੰਘ, ਸੁਖਦੇਵ ਸਿੰਘ, ਬਾਲਦੀਆ, ਲਖਵਿੰਦਰ ਸਿੰਘ, ਮੱਖਣ ਸਿੰਘ ਜੋਤੀ ਸਿੰਘ ਆਦਿ ਹਾਜ਼ਰ ਸਨ।

Send this to a friend