ਭਵਾਨੀਗੜ੍ਹ ਵਿਖੇ ਅੰਮ੍ਰਿਤਸਰ ਅਕਾਲੀ ਦਲ ਦੀ ਬਲਾਕ ਪੱਧਰੀ ਮੀਟਿੰਗ

ਭਵਾਨੀਗੜ੍ਹ 30 ਜੁਲਾਈ (ਕ੍ਰਿਸ਼ਨ ਗਰਗ)- ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਬਲਾਕ ਪਧਰੀ ਮੀਟਿੰਗ ਵਿਚ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਦੇ ਗੁਝੇ ਮਨਸੂਬਿਆਂ ਦੀ ਆਲੋਚਨਾ ਕਰਦਿਆਂ ਪਾਰਟੀ ਨੂੰ ਪਿੰਡ ਪਧਰ ਤੇ ਮਜਬੂਤ ਕਰਨ ਦਾ ਫੈਸਲਾ ਕੀਤਾ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਜਨਰਲ ਸਕਤਰ ਮਾ ਕਰਨੈਲ ਸਿੰਘ ਨਾਰੀਕੇ ਅਤੇ ਜਥੇਬੰਦਕ ਸਕਤਰ ਗੁਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਪੰਜਾਬ ਅੰਦਰ ਹਰ ਦਿਨ ਫੈਲ ਰਹੇ ਨਸ਼ੇ, ਧੀਆਂ ਦੀਆਂ ਹੋ ਰਹੀਆਂ ਬੇਪਤੀਆਂ ਅਤੇ ਚੜੇ ਦਿਨ ਕਿਸਾਨਾਂ ਦੀਆਂ ਖੁਦਕਸੀਆਂ ਵਿਚ ਹੋ ਰਿਹਾ ਵਾਧਾ ਅਤੀ ਗੰਭੀਰ ਚਿੰਤਾ ਦਾ ਮਸਲਾ ਹੈ, ਪਰ ਪਹਿਲਾਂ ਅਕਾਲੀ-ਭਾਜਪਾ ਅਤੇ ਹੁਣ ਕੈਪਟਨ ਸਰਕਾਰ ਇਨ੍ਹਾਂ ਮੁਦਿਆਂ ਨੂੰ ਰੋਕਣ ਦੀ ਥਾਂ ਵਧਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਪਾਰਟੀ ਹਿੰਦੂਤਵ ਦੀਆਂ ਤਾਕਤਾਂ ਅਤੇ ਹਥ ਠੋਕਿਆਂ ਤੋਂ ਪੰਜਾਬ ਨੂੰ ਆਜ਼ਾਦ ਕਰਾਉਣ ਲਈ 2019 ਦੀਆਂ ਸੰਸਦੀ ਚੋਣਾਂ ਵਿਚ ਲੋਕਾਂ ਅਗੇ ਇਕ ਬਦਲ ਪੇਸ਼ ਕਰੇਗੀ । ਇਸ ਦੀ ਲੜੀ ਵਜੋਂ 24 ਸਤੰਬਰ 2017 ਨੂੰ ਸੰਗਰੂਰ ਵਿਖੇ ਪਾਰਟੀ ਰੈਲੀ ਕੀਤੀ ਜਾ ਰਹੀ ਹੈ । ਇਸ ਦੀ ਤਿਆਰੀ ਲਈ ਪਿੰਡ ਪਧਰ ਤੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ । ਮੀਟਿੰਗ ਵਿਚ ਬਹਾਦਰ ਸਿੰਘ ਭਸੌੜ,ਮਖਣ ਸਿੰਘ ਸਮਾਓ, ਜਸਵਿੰਦਰ ਸਿੰਘ ਬਲਿਆਲ, ਗੁਰਮੀਤ ਸਸਿੰਘ ਰਾਮਪੁਰਾ, ਜਸਪਾਲ ਸਿੰਘ ਮਾਹੀ ਅਤੇ ਡਾ. ਮਨਜੀਤ ਸਿੰਘ ਬੀਬੜ ਨੇ ਵੀ ਵਿਚਾਰ ਸਾਂਝੇ ਕੀਤੇ ।

Send this to a friend