‘ਜੈ ਸ਼੍ਰੀਰਾਮ’ ਬੋਲਣ ’ਤੇ ਨਿਤੀਸ਼ ਦੇ ਇਕਲੌਤੇ ਮੁਸਲਿਮ ਮੰਤਰੀ ਦੇ ਖਿਲਾਫ ਫਤਵਾ ਜਾਰੀ

ਨਵੀਂ ਦਿਲੀ, 30 ਜੁਲਾਈ- ਨਿਤੀਸ਼ ਸਰਕਾਰ ਦੀ ਕੈਬਨਿਟ ‘ਚ ਇਕ ਮਾਤਰ ਮੁਸਲਿਮ ਮੰਤਰੀ ਖੁਰਸ਼ੀਦ ਅਹਿਮਦ ਉਰਫ ਫਿਰੋਜ਼ ਦੇ ਖਿਲਾਫ ਫਤਵਾ ਜਾਰੀ ਕੀਤਾ ਗਿਆ। ਬਿਹਾਰ ਦੀ ਐਨ.ਡੀ.ਏ. ਸਰਕਾਰ ਦੇ ਵਿਸ਼ਵਾਸ ਦੀ ਵੋਟ ਦੇ ਦਿਨ ਵਿਧਾਨ ਸਭਾ ਕੈਂਪਸ ‘ਚ ‘ਜੈ ਸ਼੍ਰੀਰਾਮ‘ ਦੇ ਨਾਅਰਾ ਲਾਉਣ ‘ਤੇ ਅਹਿਮਦ ਨੂੰ ਇਮਾਰਤ-ਏ-ਸ਼ਰੀਆ ਦੇ ਮੁਫ਼ਤੀ ਸੁਹੈਲ ਅਹਿਮਦ ਕਾਸਮੀ ਨੇ ਇਸਲਾਮ ਤੋਂ ਬੇਦਖਲ ਕਰਨ ਦਾ ਫਤਵਾ ਜਾਰੀ ਕੀਤਾ ਹੈ। ਮੰਤਰੀ ਦਾ ਨਿਕਾਹ ਵੀ ਰਦ ਕਰ ਦਿਤਾ ਗਿਆ ਹੈ। ਫਤਵਾ ਜਾਰੀ ਹੋਣ ਤੋਂ ਬਾਅਦ ਫਿਰੋਜ਼ ਨੇ ਕਿਹਾ ਕਿ ਮੈਂ ਇਮਾਰਤ ਸ਼ਰੀਆ ਦਾ ਸਨਮਾਨ ਕਰਦਾ ਹਾਂ। ਉਨ੍ਹਾਂ ਨੂੰ ਫਤਵਾ ਜਾਰੀ ਕਰਨ ਤੋਂ ਪਹਿਲਾਂ ਮੇਰਾ ਇਰਾਦਾ ਪੁਛਣਾ ਚਾਹੀਦਾ ਸੀ। ਅਸੀਂ ਸਾਰੇ ਇਨਸਾਨ ਹਾਂ ਅਤੇ ਇਸਲਾਮ ਦਾ ਕਹਿਣਾ ਹੈ ਕਿ ਕਿਸੇ ਨਾਲ ਨਫ਼ਰਤ ਨਾ ਕਰੋ।
ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਵਿਕਾਸ ਲਈ ਮੈਂ ‘ਜੈ ਸ਼੍ਰੀਰਾਮ‘ ਕਹਾਂਗਾ। ਮੈਂ ਆਪਣੇ ਇਸ ਕਥਨ ਤੋਂ ਕਦੇ ਵੀ ਕਦਮ ਪਿਛੇ ਨਹੀਂ ਹਟਾਵਾਂਗਾ। ਬਿਹਾਰ ਲਈ ਮੈਂ 100 ਵਾਰ ‘ਜੈ ਸ਼੍ਰੀਰਾਮ‘ ਬੋਲਾਂਗਾ। ਖੁਰਸ਼ੀਦ ਪਛਮੀ ਚੰਪਾਰਨ ਜ਼ਿਲੇ ਦੇ ਸਿਕਟਾ ਸੀਟ ਤੋਂ ਜਨਤਾ ਦਲ (ਯੂ) ਦੇ ਵਿਧਾਇਕ ਹਨ। ਨਿਤੀਸ਼ ਮੰਤਰੀ ਮੰਡਲ ‘ਚ ਖੁਰਸ਼ੀਦ ਨੂੰ ਘਟ ਗਿਣਤੀ ਕਲਿਆਣ ਅਤੇ ਗੰਨਾ ਉਦਯੋਗ ਵਿਭਾਗ ਸੌਂਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਦੇ ਮਹਾਗਠਜੋੜ ਤੋਂ ਵਖ ਹੋਣ ‘ਤੇ ਆਰ.ਜੇ.ਡੀ. ਨੇਤਾ ਅਤੇ ਬਿਹਾਰ ਦੇ ਨੇਤਾ ਪ੍ਰਤੀਪਖ ਤੇਜਸਵੀ ਯਾਦਵ ਨੇ ਕਿਹਾ ਤਨਜ਼ ਕਸਦੇ ਹੋਏ ਕਿਹਾ ਸੀ ਕਿ ਨਿਤੀਸ਼ ਕੁਮਾਰ ‘ਹੇ ਰਾਮ ਤੋਂ ਜੈ ਸ਼੍ਰੀਰਾਮ’ ਬੋਲਣ ਲਗੇ ਹਨ।

Send this to a friend