ਨਹਿਰੂ ਸਟੇਡੀਅਮ ਵਿਖੇ ਬੂਟੇ ਲਗਾਉਣ ਦੀ ਸੁਰੂਆਤ

ਰੂਪਨਗਰ, 28 ਜੁਲਾਈ- ਨਹਿਰੂ ਸਟੇਡੀਅਮ ਵਿਖੇ ਬੂਟੇ ਲਗਾਉਣ ਦੀ ਸੁਰੂਆਤ ਸ੍ਰ. ਹਰਬੰਸ ਸਿੰਘ ਸਹਾਇਕ ਕਮਿਸ਼ਨਰ(ਜ) ਵੱਲੋ ਕੀਤੀ ਗਈ। ਉਨ੍ਹਾਂ ਨੇ ਖੇਡ ਵਿਭਾਗ ਰੂਪਨਗਰ ਦੇ ਕੋਚਿਜ/ ਕਰਮਚਾਰੀਆ ਨੂੰ ਆਪਣੇ ਕੋਚਿੰਗ ਸੈਂਟਰਾਂ ਤੇ ਸਮੁੱਚੇ ਖਾਲੀ ਖੇਤਰ ਵਿਚ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਦੀ ਸ਼ੁਧਤਾ ਲਈ ਕੰਮ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਵਸ ਅਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਇਕ ਇਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ। ਸ੍ਰੀ ਸੁਖਦੇਵ ਸਿੰਘ ਫੁੱਟਬਾਲ ਕੋਚ, ਸ੍ਰੀਮਤੀ ਸ਼ੀਲ ਭਗਤ ਬੈਡਮਿੰਟਨ ਕੋਚ, ਸ੍ਰੀ ਜਗਜੀਵਨ ਸਿੰਘ ਰੋਇੰਗ ਕੋਚ, ਸ੍ਰੀ ਰੁਪੇਸ਼ ਕੁਮਾਰ ਬਾਸਕਟਬਾਲ ਕੋਚ, ਸ੍ਰੀਮਤੀ ਹਰਿੰਦਰ ਕੌਰ ਹਾਕੀ ਕੋਚ, ਮਿਸ ਹਰਵਿੰਦਰ ਕੌਰ ਕਬੱਡੀ ਕੋਚ, ਸ੍ਰੀ ਇੰਦਰਜੀਤ ਸਿੰਘ ਹਾਕੀ ਕੋਚ,ਸ੍ਰੀ ਸ਼ੈਰਿਨਪ੍ਰੀਤ ਸਿੰਘ ਤੈਰਾਕੀ ਕੋਚ,ਸ੍ਰੀ ਤੇਜਵੀਰ ਸਿੰਘ ਅਤੇ ਸ੍ਰੀ ਤੁਲਸੀ ਰਾਮ ਹੈਂਡਬਾਲ ਕੋਚ , ਸ੍ਰੀ ਅਵਤਾਰ ਸਿੰਘ ਸੀਨੀਅਰ ਸਹਾਇਕ ਹਾਜਰ ਹਨ।

Send this to a friend