ਆਜ਼ਾਦੀ ਦਿਵਸ ਸਮਾਗਮ ਦੇ ਮਾਰਚ ਪਾਸਟ ’ਚ 18 ਟੁਕੜੀਆਂ ਹੋਣਗੀਆਂ ਸ਼ਾਮਿਲ

ਏ.ਸੀ.ਪੀ ਦੀਪਿਕਾ ਸਿੰਘ ਕਰਨਗੇ ਸਮੁੱਚੀ ਪ੍ਰੇਡ ਦੀ ਅਗਵਾਈ

ਜਲੰਧਰ, 28 ਜੁਲਾਈ – ਆਜ਼ਾਦੀ ਦਿਵਸ ਮੌਕੇ ਇਥੇ ਹੋਣ ਵਾਲੇ ਜ਼ਿਲ੍ਹੇ ਪੱਧਰੀ ਸਮਾਗਮ ਦੌਰਾਨ ਹੋਣ ਵਾਲੇ ਮਾਰਚ ਪਾਸਟ ਵਿੱਚ ਪੰਜਾਬ ਪੁਲਿਸ,ਹੋਮ ਗਾਰਡ, ਐਨ.ਸੀ.ਸੀ.,ਸਕਾਊਟਸ਼ ਤੇ ਗਾਈਡਸ,ਅਰਧ ਸੈਨਿਕ ਬਲਾਂ ਸਮੇਤ 18 ਟੁਕੜੀਆਂ ਸਿਰਕਤ ਕਰਨਗੀਆਂ ਅਤੇ ਸਮੁੱਚੀ ਪਰੇਡ ਦੀ ਅਗਵਾਈ ਵਧੀਕ ਕਮਿਸ਼ਨਰ ਆਫ ਪੁਲਿਸ ਮਿਸ.ਦੀਪਿਕਾ ਸਿੰਘ ਵਲੋਂ ਕੀਤੀ ਜਾਵੇਗੀ। ਅੱਜ ਇਸ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਏ.ਡੀ.ਸੀ.ਪੀ.ਪੁਲਿਸ ਸ੍ਰੀ ਗੌਤਮ ਸਿੰਗਲ ਅਤੇ ਲੈਫ.ਕਰਨਲ(ਰਿਟਾ.) ਮਨਮੋਹਨ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਆਜ਼ਾਦੀ ਦਿਵਸ ਸਬੰਧੀ ਹੋਣ ਵਾਲੇ ਸਮਾਗਮ ਨੂੰ ਅਨੁਸਾਸ਼ਨਮਈ ਤਰੀਕੇ ਨਾਲ ਮਨਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚੱ ਹੋਣ ਵਾਲੇ ਮਾਰਚ ਪਾਸਟ ’ਚ ਸੀਮਾ ਸੁਰੱਖਿਆ ਬਲ, ਕੇਂਦਰੀ ਰਿਜ਼ਰਵ ਪੁਲਿਸ, ਪੰਜਾਬ ਪੁਲਿਸ,ਪੰਜਾਬ ਹੋਮ ਗਾਰਡ ,ਐਨ.ਸੀ.ਸੀ.,ਬੁਆਏਜ਼ ਸਕਾਊਟਸ ਤੇ ਗਾਈਡਸ ਸਮੇਤ ਕੁੱਲ 18 ਟੁਕੜੀਆਂ ਭਾਗ ਲੈਣਗੀਆਂ। ਇਸ ਤੋਂ ਇਲਾਵਾ ਭਾਰਤੀ ਫੌਜ ਅਤੇ ਸੀ.ਆਰ.ਪੀ.ਐਫ. ਦੇ ਬੈਂਡ ਵੀ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਮਾਰਚ ਪਾਸਟ ਦੀ ਰੀਹਰਸਲ 3 ਅਗਸਤ ਤੋਂ ਸੁਰੂ ਹੋਵੇਗੀ ਅਤੇ 13 ਅਗਸਤ ਨੂੰ ਆਜ਼ਾਦੀ ਦਿਵਸ ਸਮਾਗਮ ਸਬੰਧੀ ਫੁੱਲ ਡਰੈਸ ਰਿਹਰਸਲ ਕੀਤੀ ਜਾਵੇਗੀ। ਰਿਹਰਸਲਾਂ ਦੌਰਾਨ ਪੀਣ ਵਾਲੇ ਪਾਣੀ ਤੇ ਸਾਫ਼ ਸਫ਼ਾਈ ਸਬੰਧੀ ਵੀ ਸਬੰਧਿਤ ਵਿਭਾਗਾਂ ਦੀ ਡਿਊਟੀ ਲਗਾਈ ਗਈ।
ਇਸ ਮੌਕੇ ਏ.ਸੀ.ਪੀ.ਮਿਸ.ਦੀਪਿਕਾ ਸਿੰਘ ਅਤੇ ਪਰਮਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਨੀਲਮ ਕੁਮਾਰੀ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰੀ ਬਲਜਿੰਦਰ ਸਿੰਘ, ਇੰਗਲਿਸ਼ ਲੈਕਚਰਾਰ ਸ੍ਰੀ ਸੁਰਜੀਤ ਲਾਲ,, ਸਹਾਇਕ ਕਮਾਂਡੈਂਟ ਹੋਮ ਗਾਰਡ ਸ੍ਰੀ ਜਸਕਰਨ ਸਿੰਘ, ਸਹਾਇਕ ਕਮਾਂਡੈਂਟ ਸੀ.ਆਰ.ਪੀ.ਐਫ.ਸ੍ਰੀ ਕੁਲਵੰਤ ਸਿੰਘ, ਸੀਮਾ ਸੁਰੱਖਿਆ ਬਲ ਦੇ ਇੰਸਪੈਕਟਰ ਬਲਦੇਵ ਸਿੰਘ, ਏ.ਡੀ.ਟੀ.ਓ. ਪਿਆਰਾ ਸਿੰਘ, ਸੂਬੇਦਾਰ ਦਇਆ ਰਾਮ ਹਾਜ਼ਰ ਸਨ।

 

Send this to a friend