Skip to content
Independent perspectives. Global stories.
BREAKING

ਦਲਿਤ ਵਿਦਿਆਰਥੀਆਂ ਨੂੰ ਤੁਰੰਤ ਦਾਖਲੇ ਦਿਵਾਏ ਚੰਨੀ: ਅਕਾਲੀ ਦਲ

Share this story

ਚੰਡੀਗੜ•/28 ਜੁਲਾਈ/ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਦਲਿਤਾਂ ਦੇ ਅਖੌਤੀ ਰਾਖੇ ਚਰਨਜੀਤ ਸਿੰਘ ਚੰਨੀ ਸੂਬੇ ਅੰਦਰ ਆਈਟੀਆਈਜ਼ ਵਿਚ ਦਾਖਲਾ ਨਾ ਲੈ ਪਾ ਰਹੇ ਦਲਿਤ ਵਿਦਿਆਰਥੀਆਂ ਦੀ ਮੱਦਦ ਕਰਨ ਥਾਂ ਇਸ ਦੀ ਜ਼ਿੰਮੇਵਾਰੀ ਦੂਜਿਆਂ ਉੱਤੇ ਸੁੱਟ ਰਹੇ ਹਨ। ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਸਰਦਾਰ ਮਹੇਸ਼ਇੰਦਰ ਸਿੰਗ ਗਰੇਵਾਲ ਨੇ ਕਿਹਾ ਕਿ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੋਧੀ ਧਿਰ ਵਿਚ ਹੁੰਦਿਆਂ ਦਲਿਤਾਂ ਦੇ ਨਾਂ ਉੱਤੇ ਰਾਜਨੀਤੀ ਕਰਨ ਦਾ ਕਾਫੀ ਸ਼ੌਂਕ ਰੱਖਦਾ ਸੀ। ਉਹਨਾਂ ਕਿਹਾ ਕਿ ਹੁਣ ਚੰਨੀ ਉਹਨਾਂ ਦਲਿਤ ਵਿਦਿਆਰਥੀਆਂ ਦੀ ਮਾੜੀ ਹਾਲਤ ਨੂੰ ਲੈ ਕੇ ਬਿਲਕੁੱਲ ਹੀ ਉਲਟਾ ਵਿਵਹਾਰ ਕਰਦਾ ਲੱਗਦਾ ਹੈ, ਜਿਹਨਾਂ ਨੂੰ ਆਈਟੀਆਈਜ਼ ਨੇ ਇਸ ਲਈ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਕਿ ਦਲਿਤ ਵਿਦਿਆਰਥੀਆਂ ਲਈ ਮੁਫਤ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰ ਨੇ ਇਹਨਾਂ ਸੰਸਥਾਵਾਂ ਨੂੰ ਪੈਸਿਆਂ ਦੀ ਭਰਪਾਈ ਨਹੀਂ ਕੀਤੀ ਹੈ। ਅਕਾਲੀ ਆਗੂ ਨੇ ਚੰਨੀ ਨੂੰ ਚੇਤੇ ਕਰਵਾਇਆ ਕਿ ਉਹ ਸਿਰਫ ਸਰਕਾਰ ਦਾ ਹੀ ਹਿੱਸਾ ਨਹੀਂ, ਸਗੋ ਇੱਕ ਤਕਨੀਕੀ ਸਿੱਖਿਆ ਮੰਤਰੀ ਹੈ। ਉਹਨਾਂ ਕਿਹਾ ਕਿ ਆਈਟੀਆਈਜ਼ ਸੰਸਥਾਵਾਂ ਸ਼ਰੇਆਮ ਕਹਿ ਰਹੀਆਂ ਹਨ ਕਿ ਉਹ ਦਲਿਤ ਵਿਦਿਆਰਥੀਆਂ ਨੂੰ ਦਾਖਲੇ ਨਹੀਂ ਦੇਣਗੀਆਂ ਅਤੇ ਤੁਸੀਂ ਇਸ ਸਬੰਧ ਵਿਚ ਕੁੱਝ ਨਹੀਂ ਕੀਤਾ।ਇਸੇ ਤਰ•ਾਂ ਤੁਸੀਂ ਆਈਟੀਆਈ ਸੰਸਥਾਵਾਂ ਦੇ ਦਲਿਤ ਵਿਦਿਆਰਥੀਆਂ ਨੂੰ ਫੀਸ ਸੰਬੰਧੀ ਰਹਿੰਦੇ ਬਕਾਏ ਚੁਕਾਉਣ ਲਈ ਵੀ ਤੁਸੀਂ ਕੋਈ ਯਤਨ ਨਹੀਂ ਕੀਤਾ। ਇੱਕ ਮੰਤਰੀ ਵਜੋਂ ਇਹ ਤੁਹਾਡਾ ਫਰਜ਼ ਹੈ। ਤੁਸੀਂ ਫੀਸ ਦੀ ਵਾਪਸੀ ਸੰੰਬੰਧੀ ਬਹਾਨੇ ਘੜ ਕੇ ਆਪਣੇ ਇਸ ਫਰਜ਼ ਤੋਂ ਕਿਵੇਂ ਭੱਜ ਸਕਦੇ ਹੋ? ਮੰਤਰੀ ਨੂੰ ਨਾਟਕਬਾਜ਼ੀ ਕਰਨ ਦੀ ਥਾਂ ਮਸਲੇ ਨੂੰ ਹੱਲ ਕਰਨ ਦੀ ਤਾਕੀਦ ਕਰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਜੇਕਰ ਚੰਨੀ ਦਲਿਤ ਵਿਦਿਆਰਥੀਆਂ ਨੂੰ ਆਈਟੀਆਈਜ਼ ਵਿਚ ਦਾਖਲੇ ਨਹੀਂ ਦਿਵਾ ਸਕਦਾ ਤਾਂ ਉਸ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ।

WRITTEN BY