ਰੂਪਨਗਰ, 28 ਜੁਲਾਈ – ਜ਼ਿਲ੍ਹਾ ਪ੍ਰੀਸ਼੍ਰਦ ਰੂਪਨਗਰ ਵਿਖੇ ਬੂਟੇ ਲਗਾ ਕੇ ਵਣ ਮਹਾ ਉਤਸਵ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗਗਨਦੀਪ ਸਿੰਘ ਵਿਰਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦਸਿਆ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਸਟਾਫ ਵਲੋਂ ਲਗਭੱਗ 10 ਬੂਟੇ ਲਗਾਏ ਗਏ ਹਨ ਅਤੇ ਭਵਿੱਖ ਵਿਚ ਵੀ ਬੂਟੇ ਲਗਾਏ ਜਾਣਗੇ।ਇਸ ਮੌਕੇ ਉਨਾਂ ਬੂਟਿਆ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਅਜੋਕੇ ਸਮੇ ਵਿਚ ਜਦੋਂ ਪ੍ਰਦੂਸ਼ਣ ਵਧ ਰਿਹਾ ਹੈ ਤਾਂ ਪ੍ਰਦੂਸ਼ਣ ਨੂੰ ਕਾਬੂ ਵਿਚ ਰਖਣ ਲਈ ਬੂਟੇ ਲਗਾਉਣੇ ਬਹੁਤ ਜਰੂਰੀ ਹਨ ਇੰਨਾਂ ਤੋਂ ਆਕਸੀਜਨ ਮਿਲਦੀ ਹੈ । ਉਨਾਂ ਹਰ ਇਕ ਵਿਅਕਤੀ ਨੂੰ ਭਵਿੱਖ ਵਿੱਚ ਇਕ ਬੂਟਾ ਜਰੂਰ ਲਗਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸ਼੍ਰੀ ਮਲਵਿੰਦਰ ਸਿੰਘ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਵੀ ਹਾਜਰ ਸਨ।