ਪੁਲਿਸ ਜਨਤਾ ਦੀ ਸੇਵਕ : ਸ. ਵਿਰਕ

ਰੂਪਨਗਰ, 28 ਜੁਲਾਈ (ਗੁਰਸ਼ਰਨ ਸਿੰਘ ਗੁਲਸ਼ਨ)- ਅੱਜ ਥਾਣਾ ਸ਼੍ਰੀ ਚਮਕੌਰ ਸਾਹਿਬ ਵਿਖੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਪੁਲਿਸ ਪ੍ਰਸ਼ਾਸ਼ਨ ਨੂੰ ਇਹ ਸੰਕਲਪ ਦਵਾਇਆ ਗਿਆ ਕਿ ਇੱਥੋਂ ਦੀ ਪੁਲਿਸ ਬਿਨ੍ਹਾਂ ਕਿਸੇ ਮਤਭੇਦ ਅਤੇ ਰਿਸ਼ਵਤ ਖੋਰੀ ਤੋਂ ਬਿਨ੍ਹਾਂ ਇੱਥੋਂ ਦੀ ਜਨਤਾ ਨੂੰ ਇਨਸਾਫ਼ ਦਵਾਏਗੀ। ਇਸ ਸਬੰਧੀ ਜਦੋਂ ‘ਪੰਜਾਬ ਟਾਇਮਜ਼’ ਦੀ ਟੀਮ ਵੱਲੋਂ ਡੀ.ਐਸ.ਪੀ ਨਵਰੀਤ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਇਲਾਕੇ ਅੰਦਰ ਕਿਸੇ ਵੀ ਥਾਣੇ ਵਿੱਚ ਰਿਸ਼ਵਤ ਖੋਰੀ ਨਾ ਪਹਿਲਾ ਸੀ ਅਤੇ ਨਾ ਹੀ ਅੱਗੇ ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਦਾ ਪਹਿਲਾ ਕੰਮ ਇੱਥੋਂ ਦੇ ਲੋਕਾਂ ਦੀ ਪਹਿਲ ਦੇ ਅਧਾਰ ’ਤੇ ਸੱਚ ਦੀ ਸੁਣਵਾਈ ਅਤੇ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਪੁਲਿਸ ਅਧਿਕਾਰੀ ਸੱਚ ਦੀ ਸੁਣਵਾਈ ਨਹੀਂ ਕਰਦਾ ਤਾਂ ਉਹ ਮੇਰੇ ਦਫ਼ਤਰ ਆ ਕੇ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਅੰਦਰ ਜੇਕਰ ਕੋਈ ਵੀ ਕਿਸੇ ਕਿਸਮ ਦਾ ਨਜ਼ਾਇਜ਼ ਕੰਮ ਚੱਲਦਾ ਹੈ ਤਾਂ ਉਹ ਇਸ ਸਬੰਧੀ ਸਾਨੂੰ ਜਾਣਕਾਰੀ ਦੇ ਸਕਦੇ ਹਨ ਅਤੇ ਜਿਨ੍ਹਾਂ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦਾ ਪਹਿਲਾ ਕੰਮ ਜਨਤਾ ਦੀ ਸੇਵਾ ਅਤੇ 24 ਘੰਟੇ ਜਨਤਾ ਦੀ ਰਖਵਾਲੀ ਕਰਨਾ ਹੈ।

Send this to a friend